ਕਪਿਲ ਸ਼ਰਮਾ ਨੂੰ ਦੁਬਈ 'ਚ ਮਿਲਿਆ ਆਪਣੇ ਨਾਂ ਦਾ ਵੱਡਾ ਨਾਨ, ਵੇਖ ਪਤਨੀ ਗਿੰਨੀ ਵੀ ਹੋਈ ਹੈਰਾਨ (ਵੀਡੀਓ)

Thursday, Sep 22, 2022 - 12:02 PM (IST)

ਕਪਿਲ ਸ਼ਰਮਾ ਨੂੰ ਦੁਬਈ 'ਚ ਮਿਲਿਆ ਆਪਣੇ ਨਾਂ ਦਾ ਵੱਡਾ ਨਾਨ, ਵੇਖ ਪਤਨੀ ਗਿੰਨੀ ਵੀ ਹੋਈ ਹੈਰਾਨ (ਵੀਡੀਓ)

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਛੂੱਟੀਆਂ ਦਾ ਆਨੰਦ ਮਾਣ ਰਹੇ ਹਨ। ਹੁਣ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੁਬਈ ਦੇ ਮਸ਼ਹੂਰ ਰੈਸਟੋਰੈਂਟ 'ਚ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਕਪਿਲ ਸ਼ਰਮਾ ਦੀ ਇਹ ਵੀਡੀਓ ਬੇਹੱਦ ਪਸੰਦ ਆ ਰਹੀ ਹੈ। ਕਪਿਲ ਸ਼ਰਮਾ ਦੀ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕਾਫ਼ੀ ਫੈਨ ਫਾਲੋਇੰਗ ਹੈ। ਅਜਿਹੇ 'ਚ ਕਪਿਲ ਸ਼ਰਮਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਣ, ਉੱਥੇ ਉਨ੍ਹਾਂ ਨੂੰ ਆਪਣੇ ਫੈਨ ਮਿਲ ਹੀ ਜਾਂਦੇ ਹਨ।

PunjabKesari

ਮੌਜੂਦਾ ਸਮੇਂ 'ਚ ਕਪਿਲ ਸ਼ਰਮਾ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਦੁਬਈ 'ਚ ਆਪਣੀ ਪਤਨੀ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਇਸ ਦੌਰਾਨ ਕਪਿਲ ਸ਼ਰਮਾ ਦਾ ਦੁਬਈ 'ਚ ਇਸ ਤਰ੍ਹਾਂ ਸਵਾਗਤ ਕੀਤਾ ਗਿਆ, ਜਿਸ ਨੂੰ ਦੇਖ ਕੇ ਉਹ ਖ਼ੁਦ ਵੀ ਹੈਰਾਨ ਰਹਿ ਗਏ। ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੁਬਈ ਟੂਰ ਦੀ ਇੱਕ ਵੀਡੀਓ ਅਪਲੋਡ ਕੀਤੀ ਹੈ। ਇਥੇ ਕਪਿਲ ਅਤੇ ਗਿੰਨੀ ਮਸ਼ਹੂਰ ਸ਼ੈੱਫ czn burak ਦੇ ਰੈਸਟੋਰੈਂਟ 'ਚ ਖਾਣੇ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਅਤੇ ਗਿੰਨੀ ਮਸ਼ਹੂਰ ਸ਼ੈੱਫ czn burak ਦੇ ਰੈਸਟੋਰੈਂਟ 'ਚ ਬੈਠ ਕੇ ਡਿਨਰ ਕਰ ਰਹੇ ਹਨ। ਇਸ ਦੌਰਾਨ ਇੱਕ ਖਾਣਾ ਪਕਾਉਣ ਵਾਲੀ ਟੀਮ ਦੇ ਲੋਕ ਕਪਿਲ ਨੂੰ ਉਨ੍ਹਾਂ ਦੇ ਨਾਮ ਵਾਲਾ ਵੱਡਾ ਨਾਨ ਦਿਖਾਉਂਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਕਪਿਲ ਖ਼ੁਦ ਉੱਠ ਕੇ ਖਾਣਾ ਪਕਾਉਣ ਵਾਲੀ ਟੀਮ ਕੋਲ ਪਹੁੰਚਦੇ ਹਨ। ਇਸ ਦੌਰਾਨ ਇਹ ਟੀਮ ਕਪਿਲ ਦੇ ਗਲੇ 'ਚ ਖ਼ਾਸ ਐਪਰਨ ਪਹਿਨਾਉਂਦੇ ਹਨ ਤੇ ਕਪਿਲ ਆਪਣੇ ਨਾਮ ਵਾਲੇ ਵੱਡੇ ਨਾਨ ਨਾਲ ਕਈ ਤਸਵੀਰ ਖਿਚਵਾਉਂਦੇ ਹਨ। ਇਸ ਵੀਡੀਓ ਦੇ ਬੈਕਗ੍ਰਾਊਂਡ 'ਚ ਬੇਹੱਦ ਸੁਰੀਲਾ ਸੰਗੀਤ ਸੁਣਾਈ ਦੇ ਰਿਹਾ ਹੈ। ਇਸ ਦੌਰਾਨ ਕਪਿਲ ਤੇ ਗਿੰਨੀ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਮਸ਼ਹੂਰ ਸ਼ੈੱਫ czn burak ਵੱਡੇ ਆਕਾਰ ਦੇ ਪਕਵਾਨ ਬਣਾਉਣ ਲਈ ਦੁਨੀਆ ਭਰ 'ਚ ਮਸ਼ਹੂਰ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਕੈਪਸ਼ਨ 'ਚ ਲਿਖਿਆ, "ਤੁਹਾਡੇ ਪਿਆਰ ਲਈ ਧੰਨਵਾਦ, ਕਮਾਲ ਦੀ ਮੇਜ਼ਬਾਨੀ, ਲਜਵਾਬ ਖਾਣਾ, ਪੇਟ ਭਰ ਕੇ ਖਾਧਾ ਪਰ ਨੀਅਤ ਨਹੀਂ ਭਰੀ, ਜਲਦ ਹੀ ਦੁਬਾਰਾ ਮਿਲਾਂਗੇ।''

PunjabKesari

PunjabKesari

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News