ਕਪਿਲ ਸ਼ਰਮਾ ਨੇ ਇੰਝ ਮਨਾਇਆ ਧੀ ਦਾ ਪਹਿਲਾ ਜਨਮਦਿਨ, ਵੇਖੋ ਖ਼ੂਬਸੂਰਤ ਤਸਵੀਰਾਂ

Friday, Dec 11, 2020 - 05:06 PM (IST)

ਕਪਿਲ ਸ਼ਰਮਾ ਨੇ ਇੰਝ ਮਨਾਇਆ ਧੀ ਦਾ ਪਹਿਲਾ ਜਨਮਦਿਨ, ਵੇਖੋ ਖ਼ੂਬਸੂਰਤ ਤਸਵੀਰਾਂ

ਜਲੰਧਰ (ਬਿਊਰੋ) : ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਧੀ ਅਨਾਇਰਾ ਸ਼ਰਮਾ ਵੀਰਵਾਰ ਨੂੰ ਇਕ ਸਾਲ ਦੀ ਹੋ ਗਈ ਹੈ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਧੀ ਦੀਆਂ ਬਹੁਤ ਹੀ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਅਨਾਇਰਾ ਕਪਿਲ ਦੀ ਮਾਂ ਨਾਲ ਖੇਡ ਰਹੀ, ਕੇਕ ਖਾ ਰਹੀ ਹੈ ਅਤੇ ਆਪਣੀ ਮਾਂ ਨਾਲ ਤਸਵੀਰਾਂ ਕਲਿੱਕ ਕਰਵਾ ਰਹੀ ਹੈ । ਤਸਵੀਰਾਂ ਨੂੰ ਸਾਂਝਾ ਕਰਦਿਆਂ ਕਪਿਲ ਨੇ ਕੈਪਸ਼ਨ 'ਚ ਲਿਖਿਆ, 'ਸਾਡੇ ਲਾਡੋ ਦੇ ਪਹਿਲੇ ਜਨਮਦਿਨ 'ਤੇ ਮੈਨੂੰ ਤੁਹਾਡਾ ਪਿਆਰ ਅਤੇ ਆਸ਼ੀਰਵਾਦ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।' ਕੁਮੈਂਟ ਬਾਕਸ 'ਚ ਪ੍ਰਸ਼ੰਸਕ ਤਸਵੀਰਾਂ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਅਨਾਇਰਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇ ਰਹੇ ਹਨ। ਖ਼ਬਰ ਹੈ ਕਿ ਕਪਿਲ ਦੀ ਪਤਨੀ ਹੁਣ ਦੂਜੇ ਬੱਚੇ ਦੀ ਮਾਂ ਬਣਨ ਵਾਲੀ ਹੈ। ਕਪਿਲ ਸ਼ਰਮਾ ਨੇ ਇਕ ਵਾਰ ਆਪਣੇ ਸ਼ੋਅ 'ਚ ਦੱਸਿਆ ਸੀ ਕ ਉਹ ਸਾਰੀ ਦੁਨੀਆਂ ਨੂੰ ਹਸਾਉਂਦਾ ਹੈ ਪਰ ਉਸ ਕੋਲੋਂ ਆਪਣੀ ਬੇਟੀ ਨੂੰ ਨਹੀਂ ਹਸਾਇਆ ਗਿਆ । ਖ਼ਬਰਾਂ ਦੇ ਮੁਤਾਬਿਕ ਕਮੇਡੀ ਕਿੰਗ ਕਪਿਲ ਸ਼ਰਮਾ ਫਿਰ ਤੋਂ ਪਿਤਾ ਬਣਨ ਵਾਲੇ ਹਨ। ਕਪਿਲ ਦੀ ਪਤਨੀ ਗਿੰਨੀ ਚਤਰਥ ਦੋਬਾਰਾ ਗਰਭਵਤੀ ਹੈ ਤੇ ਉਹ ਅਗਲੇ ਸਾਲ ਜਨਵਰੀ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ।

PunjabKesari
ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਕ ਖ਼ੁਲਾਸਾ ਕੀਤਾ, ਜਿਸ ਦੀ ਚਰਚਾ ਹਰ ਪਾਸੇ ਕਾਫ਼ੀ ਹੋਈ। ਉਨ੍ਹਾਂ ਦੀ ਪਤਨੀ ਗਿੰਨੀ ਨੇ ਉਨ੍ਹਾਂ ਨੂੰ ਰੋਣ ਵਾਲੇ ਬੱਚਿਆਂ ਨੂੰ ਕਿਵੇਂ ਚੁੱਪ ਕਰਾਈਦਾ ਇਹ ਸਭ ਸਿਖਾਇਆ। ਉਨ੍ਹਾਂ ਨੇ ਇਸ ਦਾ ਖ਼ੁਲਾਸਾ ਆਪਣੇ ਹਾਲ ਦੇ ਐਪੀਸੋਡ 'ਚ ਕੀਤਾ। ਜਦੋਂ ਨੇਹਾ ਕੱਕੜ ਅਤੇ ਰੋਹਨਪ੍ਰੀਤ ਮਹਿਮਾਨ ਵਜੋਂ ਇਥੇ ਪਹੁੰਚੇ। ਕਪਿਲ ਸ਼ਰਮਾ ਦੇ ਸ਼ੋਅ 'ਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਬਹੁਤ ਇੰਜੁਆਏ ਕੀਤਾ। ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਨਾਲ ਖੇਡ ਖੇਡੀ ਸੀ। ਉਸ ਨੇ ਜੋੜੇ ਨੂੰ ਇਕ-ਇਕ ਗੁੱਡੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਨਾਲ ਅਸਲ ਬੱਚਿਆਂ ਦੀ ਤਰ੍ਹਾਂ ਪੇਸ਼ ਆਉਣਾ ਹੈ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਦੋਵਾਂ ਨੂੰ ਇਕ ਸਵਾਲ ਪੁੱਛਿਆ ਕਿ ਉਹ ਕਿਵੇਂ ਰੋ ਰਹੇ ਬੱਚੇ ਨੂੰ ਹਸਾਉਣਗੇ।

PunjabKesari

ਦੱਸ ਦਈਏ ਕਿ ਉਨ੍ਹਾਂ ਦੇ ਇਸ ਨੇਚਰ ਨੂੰ ਵੇਖ ਕੇ ਕਪਿਲ ਸ਼ਰਮਾ ਨੇ ਆਪਣਾ ਇਕ ਕਿੱਸਾ ਦੱਸਿਆ 'ਜਦੋਂ ਉਨ੍ਹਾਂ ਦੀ ਬੇਟੀ ਅਨਾਇਰਾ ਕਾਫ਼ੀ ਛੋਟੀ ਸੀ ਅਤੇ ਉਹ ਰੋਦੀ ਸੀ। ਤਾਂ ਮੈਨੂੰ ਆਈਡੀਆ ਨਹੀਂ ਸੀ ਕਿ ਬੱਚਿਆਂ ਨੂੰ ਕਿਵੇਂ ਚੁੱਪ ਕਰਵਾਉਣਾ ਹੈ ਕਪਿਲ ਸ਼ਰਮਾ ਨੇ ਦੱਸਿਆ ਕਿ ਮੇਰੀ ਪਤਨੀ ਝੱਟ 'ਚ ਧੀ ਅਨਾਇਰਾ ਨੂੰ ਸ਼ਾਂਤ ਕਰਾ ਕੇ ਹੱਸਣ ਲਾ ਦਿੰਦੀ ਸੀ। ਉਦੋਂ ਮੇਰੀ ਪਤਨੀ ਨੇ ਮੈਨੂੰ ਸਿਖਾਇਆ ਕਿ ਫਨੀ ਅਤੇ ਅਜੀਬ ਮੂੰਹ ਬਣਾ ਕੇ ਬੱਚਿਆਂ ਨੂੰ ਹਸਾਇਆ ਜਾ ਸਕਦਾ ਹੈ।

PunjabKesari

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ। ਕਪਿਲ ਸ਼ਰਮਾ ਦੀ ਫੈਨ ਫਾਲੋਇੰਗ ਬਹੁਤ ਵਧੀਆ ਹੈ। ਉਸ ਦੇ ਪ੍ਰਸ਼ੰਸਕ ਉਸ ਦੀਆਂ ਪਸੰਦ ਅਤੇ ਟਿੱਪਣੀਆਂ ਰਾਹੀਂ ਬਹੁਤ ਪਿਆਰ ਦਿੰਦੇ ਹਨ।

PunjabKesari


author

sunita

Content Editor

Related News