ਕਪਿਲ ਸ਼ਰਮਾ ਨੇ ਅਸਹਿਣਸ਼ੀਲਤਾ ਦਾ ਉਡਾਇਆ ਮਜ਼ਾਕ

Thursday, Apr 14, 2016 - 09:22 AM (IST)

ਕਪਿਲ ਸ਼ਰਮਾ ਨੇ ਅਸਹਿਣਸ਼ੀਲਤਾ ਦਾ ਉਡਾਇਆ ਮਜ਼ਾਕ

ਨਵੀਂ ਦਿੱਲੀ : ਕਾਮੇਡੀ ਕਲਾਕਾਰ ਕਪਿਲ ਸ਼ਰਮਾ ਨੇ ਬੀਤੇ ਦਿਨ ਕਿਹਾ ਕਿ ਉਨ੍ਹਾਂ ਨੂੰ ਦੇਸ਼ ''ਚ ਕਿਤੇ ਵੀ ਅਸਹਿਣਸ਼ੀਲਤਾ ਦਿਖਾਈ ਨਹੀਂ ਦਿੰਦੀ, ਇਹ ਸੋਸ਼ਲ ਮੀਡੀਆ ''ਤੇ ਸਰਗਰਮ ਰਹਿਣ ਵਾਲੇ ਲੋਕਾਂ ਵੱਲੋਂ ਪ੍ਰਚੱਲਿਤ ਕੀਤਾ ਸਿਰਫ ਇਕ ਸ਼ਬਦ ਹੈ। ਅਜਿਹੇ ਲੋਕਾਂ ਕੋਲ ਕੋਈ ਕੰਮ ਨਹੀਂ ਹੈ, ਇਸ ਲਈ ਉਨ੍ਹਾਂ ਨੇ ਇਹ ਸ਼ਬਦ ਬਣਾ ਦਿੱਤਾ ਹੈ।
ਕਪਿਲ ਨੇ ਦੱਸਿਆ ਕਿ ਇਹ ਸਿਰਫ ਇਕ ਸ਼ਬਦ ਹੈ, ਤੁਸੀਂ ਪਹਿਲਾਂ ਕਦੇ ਇਸ ਨੂੰ ਨਹੀਂ ਸੁਣਿਆ। ਉਨ੍ਹਾਂ ਇਸ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਹ ਸ਼ਬਦ ''ਬਾਬਾ ਜੀ ਕਾ ਠੁੱਲੂ'' ਵਾਲੀ ਲਾਈਨ ਵਾਂਗ ਹੈ। ਕਪਿਲ ਨੇ ਕਿਹਾ ਕਿ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਸ ਸ਼ਬਦ ਦਾ ਮਜ਼ਾਕ ਉਡਾਓ। ਲੋਕਾਂ ਨੂੰ ਹਰ ਗੱਲ ਗੰਭੀਰਤਾ ਨਾਲ ਨਹੀਂ ਲੈਣੀ ਚਾਹੀਦੀ, ਜ਼ਿੰਦਗੀ ਵਿਚ ਹਾਸੇ-ਮਜ਼ਾਕ ਲਈ ਵੀ ਥਾਂ ਹੋਣੀ ਚਾਹੀਦੀ ਹੈ।


Related News