ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨੂੰ ਮਿਲੇ ਕਪਿਲ ਸ਼ਰਮਾ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ

Monday, Jan 08, 2024 - 12:09 PM (IST)

ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨੂੰ ਮਿਲੇ ਕਪਿਲ ਸ਼ਰਮਾ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ

ਐਂਟਰਟੇਨਮੈਂਟ ਡੈਸਕ– ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਕਪਿਲ ਸ਼ਰਮਾ ਆਪਣੀ ਜ਼ਿੰਦਗੀ ’ਚ ਗੁਰਪ੍ਰੀਤ ਘੁੱਗੀ ਲਈ ਕਿੰਨਾ ਸਤਿਕਾਰ ਰੱਖਦੇ ਹਨ। ਕਪਿਲ ਦੀਆਂ ਗੱਲਾਂ ’ਚ ਗੁਰਪ੍ਰੀਤ ਘੁੱਗੀ ਦਾ ਜ਼ਿਕਰ ਆ ਹੀ ਜਾਂਦਾ ਹੈ।

ਉਥੇ ਬੀਤੇ ਦਿਨੀਂ ਕਪਿਲ ਸ਼ਰਮਾ ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਜਿਥੇ ਕਪਿਲ ਸ਼ਰਮਾ ਨੇ ਗੁਰਪ੍ਰੀਤ ਘੁੱਗੀ ਦੇ ਮਾਤਾ-ਪਿਤਾ ਦਾ ਹਾਲ-ਚਾਲ ਪੁੱਛਿਆ, ਉਥੇ ਕੁਝ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਸ਼ੋਅ ’ਚ ਬੇਕਾਬੂ ਹੋਈ ਭੀੜ, ਲੋਕਾਂ ਨੇ ਤੋੜੀਆਂ ਕੁਰਸੀਆਂ ਤੇ ਪ੍ਰਾਪਰਟੀ ਨੂੰ ਪਹੁੰਚਾਇਆ ਨੁਕਸਾਨ

ਇਸ ਦੀ ਇਕ ਤਸਵੀਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਤਸਵੀਰ ਨਾਲ ਗੁਰਪ੍ਰੀਤ ਘੁੱਗੀ ਲਿਖਦੇ ਹਨ, ‘‘ਕਿੰਨਾ ਪਿਆਰਾ ਪਲ ਹੈ, ਕਪਿਲ ਸ਼ਰਮਾ ਮੇਰੇ ਮਾਪਿਆਂ ਨੂੰ ਦੇਖਣ ਆਏ ਹਨ। ਉਨ੍ਹਾਂ ਨਾਲ ਕੁਝ ਘੰਟੇ ਬਤੀਤ ਕਰਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਬਹੁਤ ਪਿਆਰਾ ਕਦਮ।’’

PunjabKesari

ਗੁਰਪ੍ਰੀਤ ਘੁੱਗੀ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਪੰਜਾਬੀ ਫ਼ਿਲਮ ‘ਇੱਟਾਂ ਦਾ ਘਰ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਦਾ ਕੈਮਿਓ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’ ’ਚ ਵੀ ਦੇਖਣ ਨੂੰ ਮਿਲਿਆ ਸੀ, ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News