ਪੰਜਾਬ ਤੇ ਮੁੰਬਈ ’ਚ ਕਪਿਲ ਸ਼ਰਮਾ ਦਾ ਹੈ ਬੇਹੱਦ ਆਲੀਸ਼ਾਨ ਘਰ, ਵੇਖੋ ਖ਼ੂਬਸੂਰਤ ਤਸਵੀਰਾਂ

Tuesday, Mar 09, 2021 - 01:53 PM (IST)

ਪੰਜਾਬ ਤੇ ਮੁੰਬਈ ’ਚ ਕਪਿਲ ਸ਼ਰਮਾ ਦਾ ਹੈ ਬੇਹੱਦ ਆਲੀਸ਼ਾਨ ਘਰ, ਵੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ) — ਟੀ. ਵੀ. ਜਗਤ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਮਨੋਰੰਜਨ ਜਗਤ ਦੀ ਚਕਾਚੌਂਧ ਤੋਂ ਦੂਰ ਹੈ। ਕਪਿਲ ਸ਼ਰਮਾ ਕੁਝ ਦਿਨ ਪਹਿਲਾਂ ਹੀ ਇਕ ਨੰਨ੍ਹੇ ਰਾਜਕੁਮਾਰ ਦੇ ਪਿਤਾ ਬਣੇ ਹਨ ਅਤੇ ਇਸ ਸਮੇਂ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।

PunjabKesari

ਛੋਟੇ ਪਰਦੇ ’ਤੇ ਕਪਿਲ ਸ਼ਰਮਾ ਆਪਣੇ ਪੈਰ ਜਮਾ ਚੁੱਕੇ ਹਨ। ਲੰਬਾ ਸੰਘਰਸ਼ ਕਰਨ ਵਾਲੇ ਕਪਿਲ ਸ਼ਰਮਾ ਅੱਜ ਲੱਖਾਂ-ਕਰੋੜਾਂ ਦੀ ਕਮਾਈ ਕਰਦੇ ਹਨ। ਉਨ੍ਹਾਂ ਕੋਲ ਕਾਫ਼ੀ ਜ਼ਿਆਦਾ ਜਾਇਦਾਦ ਹੈ ਅਤੇ ਨਾਲ ਹੀ ਉਨ੍ਹਾਂ ਕੋਲ ਮੁੰਬਈ ਅਤੇ ਪੰਜਾਬ ’ਚ ਖ਼ੂਬਸੂਰਤ ਘਰ ਵੀ ਹੈ।

PunjabKesari

ਆਓ ਅੱਜ ਤੁਹਾਨੂੰ ਇਸ ਖ਼ਬਰ ਰਾਹੀਂ ਦਿਖਾਉਂਦੇ ਹਾਂ ਕਪਿਲ  ਸ਼ਰਮਾ ਦੇ ਪੰਜਾਬ ਤੇ ਮੁੰਬਈ  ਵਾਲੇ ਘਰ ਦੀਆਂ ਖ਼ੂਬਸੂਰਤ ਝਲਕੀਆਂ।

PunjabKesari

ਕਪਿਲ ਸ਼ਰਮਾ ਦਾ ਮੁੰਬਈ ’ਚ ਇਕ ਬੇਹੱਦ ਹੀ ਸ਼ਾਨਦਾਰ ਘਰ ਹੈ, ਜਿਸ ’ਚ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਪਤਨੀ ਗਿੰਨੀ ਚਤੁਰਥ, ਦੋ ਬੱਚਿਆਂ ਤੇ ਮਾਂ ਨਾਲ ਕਪਿਲ ਅੰਧੇਰੀ ਵੈਸਟ ਦੇ ਡੀ. ਐੱਲ. ਐੱਫ. ਇਨਕਲੇਵ ’ਚ ਰਹਿੰਦਾ ਹੈ।

PunjabKesari

ਇਸ ਨੂੰ ਮੰੁਬਈ ਦੇ ਪੱਛਮੀ ਉਪਨਗਰ ਦੇ ਪ੍ਰੀਮੀਅਮ ਇਲਾਕਿਆਂ ’ਚ ਗਿਣਿਆਂ ਜਾਂਦਾ ਹੈ। ਖ਼ਬਰਾਂ ਦੀ ਮੰਨੀਏ ਤਾਂ ਕਪਿਲ ਦੇ ਇਸ ਫਲੈਟ ਦੀ ਕੀਮਤ 15 ਕਰੋੜ ਰੁਪਏ ਹੈ।

PunjabKesari

ਕਪਿਲ ਸ਼ਰਮਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦਾ ਹੈ। ਅਜਿਹੇ ’ਚ ਜਦੋਂ ਵੀ ਉਹ ਆਪਣੇ ਪਰਿਵਾਰ ਦੀ ਕੋਈ ਤਸਵੀਰ ਸਾਂਝੀ ਕਰਦੇ ਹਨ ਤਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਵੀ ਵੇਖਣ ਨੂੰ ਮਿਲ ਜਾਂਦੀਆਂ ਹਨ। ਉਨ੍ਹਾਂ ਦੇ ਮੁੰਬਈ ਵਾਲੇ ਘਰ ’ਚ ਇਕ ਵੱਡਾ ਜਿਹਾ ਲਿਵਿੰਗ ਰੂਮ ਹੈ।

PunjabKesari

ਕਪਿਲ ਸ਼ਰਮਾ ਦਾ ਪੰਜਾਬ ’ਚ ਇਕ ਫਾਰਮਹਾਊਸ ਵੀ ਹੈ, ਜਿਸ ਦੇ ਸਾਹਮਣੇ ਇਕ ਵੱਡਾ ਲਾਨ (ਖੁੱਲ੍ਹੀ ਗਰਾਊਂਡ) ਵੀ ਹੈ, ਜੋ ਇਸ ਨੂੰ ਹੋਰ ਵੀ ਖ਼ੂਬਸੂਰਤ ਬਣਾਉਂਦਾ ਹੈ। ਕਪਿਲ ਸ਼ਰਮਾ ਦੇ ਮੁੰਬਈ ਵਾਲੇ ਬੰਗਲੇ ਤੋਂ ਦਿਨ ਅਤੇ ਰਾਤ ਦਾ ਸ਼ਾਨਦਾਰ ਨਜ਼ਾਰਾ ਵੇਖਣ ਨੂੰ ਮਿਲਦਾ ਹੈ। 

PunjabKesari

ਨੋਟ — ਕਪਿਲ ਸ਼ਰਮਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News