ਸਕੂਲ ਦੇ ਦਿਨਾਂ ’ਚ ਕਪਿਲ ਸ਼ਰਮਾ ਨੂੰ ਨਿਕੰਮਾ ਕਹਿੰਦੇ ਸੀ ਅਧਿਆਪਕ, ਇੰਟਰਵਿਊ ’ਚ ਖੋਲ੍ਹੇ ਰਾਜ਼ (ਵੀਡੀਓ)
Thursday, Jan 27, 2022 - 04:41 PM (IST)
ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਨੈੱਟਫਲਿਕਸ ਸਪੈਸ਼ਲ ‘ਕਪਿਲ ਸ਼ਰਮਾ : ਆਈ ਐਮ ਨੌਟ ਡੰਨ ਯੈੱਟ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਇਸ ਸ਼ੋਅ ਦੀ ਪ੍ਰਮੋਸ਼ਨ ਲਈ ਹਾਲ ਹੀ ’ਚ ਕਪਿਲ ਸ਼ਰਮਾ ਸਟੈਂਡਅੱਪ ਕਾਮੇਡੀਅਨ ਅਨੁਭਵ ਸਿੰਘ ਬੱਸੀ ਨਾਲ ਇਕ ਇੰਟਰਵਿਊ ਕਰਦੇ ਦਿਖਾਈ ਦਿੱਤੇ।
ਇਹ ਖ਼ਬਰ ਵੀ ਪੜ੍ਹੋ : ਲਹਿੰਗੇ ’ਚ ਸੋਨਮ ਬਾਜਵਾ ਨੇ ਕਰਵਾਇਆ ਫੋਟੋਸ਼ੂਟ, ਅਦਾਵਾਂ ’ਤੇ ਤੁਸੀਂ ਵੀ ਹਾਰ ਜਾਓਗੇ ਦਿਲ
ਇਸ ਦੌਰਾਨ ਅਨੁਭਵ ਨੇ ਕਪਿਲ ਕੋਲੋਂ ਉਸ ਦੀ ਕਾਮੇਡੀ ਬਾਰੇ ਹਰ ਛੋਟੀ-ਵੱਡੀ ਗੱਲ ਪੁੱਛੀ। ਵੀਡੀਓ ’ਚ ਬੱਸੀ ਨੇ ਕਪਿਲ ਕੋਲੋਂ ਉਸ ਦੀ ਪ੍ਰੇਰਣਾ ਬਾਰੇ ਪੁੱਛਿਆ ਤੇ ਉਨ੍ਹਾਂ ਨੇ ਪਹਿਲੀ ਵਾਰ ਕਾਮੇਡੀ ਕਰਨਾ ਕਦੋਂ ਸ਼ੁਰੂ ਕੀਤਾ?
ਕਪਿਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਇਕ ਇੰਟਰ ਕਾਲਜ ਫੈਸਟੀਵਲ ਦੌਰਾਨ ਪੇਸ਼ਕਾਰੀ ਦਿੱਤੀ ਤੇ ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਲੱਗਾ ਕਿ ਕਾਮੇਡੀ ’ਚ ਉਨ੍ਹਾਂ ਦਾ ਭਵਿੱਖ ਹੋ ਸਕਦਾ ਹੈ।
ਸਟਾਰ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ, ‘ਮੇਰੇ ਅਧਿਆਪਕ ਮੈਨੂੰ ਨਿਕੰਮਾ ਕਹਿੰਦੇ ਸਨ। ਮੈਂ ਕਿਹਾ ਕੁਝ ਤਾਂ ਹੋਵੇ, ਉਹ ਕਰਨਾ ਹੈ ਅੱਗੇ ਚੱਲ ਕੇ। ਮੇਰੇ ਅਧਿਆਪਕਾਂ ਨੇ ਸੋਚਿਆ ਕਿ ਮੈਂ ਬੇਕਾਰ ਸੀ ਪਰ ਮੈਨੂੰ ਪਤਾ ਸੀ ਕਿ ਮੈਨੂੰ ਕੀ ਚਾਹੀਦਾ ਹੈ। ਮੈਂ ਕਾਮੇਡੀ ਕਰਨਾ ਚਾਹੁੰਦਾ ਸੀ।’
ਆਪਣੀ ਪ੍ਰੇਰਣਾ ਬਾਰੇ ਗੱਲਬਾਤ ਕਰਦਿਆਂ ਕਪਿਲ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਦੋਵਾਂ ਨੇ ਅਸਲ ’ਚ ਉਨ੍ਹਾਂ ਦੀ ਪ੍ਰਤਿਭਾ ਨੂੰ ਪ੍ਰਭਾਵਿਤ ਕੀਤਾ ਤੇ ਉਨ੍ਹਾਂ ਦੇ ਝਗੜੇ ਉਸ ਨੂੰ ਕਾਫੀ ਕੰਟੈਂਟ ਦਿੰਦੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।