ਕਪਿਲ ਸ਼ਰਮਾ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਤੀਜੇ ਸੀਜ਼ਨ ਲਈ ਵਧਾਈ ਆਪਣੀ ਫੀਸ! ਜਾਣੋ ਹੁਣ ਕਿੰਨੀ ਹੋਵੇਗੀ ਫੀਸ

Sunday, Jun 27, 2021 - 06:54 PM (IST)

ਕਪਿਲ ਸ਼ਰਮਾ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਤੀਜੇ ਸੀਜ਼ਨ ਲਈ ਵਧਾਈ ਆਪਣੀ ਫੀਸ! ਜਾਣੋ ਹੁਣ ਕਿੰਨੀ ਹੋਵੇਗੀ ਫੀਸ

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਤੀਜੇ ਸੀਜ਼ਨ ਦਾ ਆਗਾਜ਼ ਜਲਦ ਹੋਣ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜੁਲਾਈ ’ਚ ਇਸ ਸ਼ੋਅ ਨੂੰ ਪ੍ਰਸਾਰਿਤ ਕੀਤਾ ਜਾ ਸਕਦਾ ਹੈ। ਉਥੇ ਇਨ੍ਹਾਂ ਖ਼ਬਰਾਂ ਵਿਚਾਲੇ ਹੁਣ ਇਸ ਸ਼ੋਅ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ, ਉਹ ਇਹ ਕਿ ਸ਼ੋਅ ਦੇ ਨਵੇਂ ਸੀਜ਼ਨ ਲਈ ਕਪਿਲ ਸ਼ਰਮਾ ਨੇ ਆਪਣੀ ਫੀਸ ’ਚ ਵਾਧਾ ਕਰ ਦਿੱਤਾ ਹੈ। ਹੁਣ ਉਹ ਲੱਖਾਂ ਨਹੀਂ, ਸਗੋਂ ਹਫਤੇ ਦੇ ਕਰੋੜਾਂ ਰੁਪਏ ਕਮਾਉਣਗੇ।

ਮੀਡੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਜਿਥੇ ਪਿਛਲੇ ਸੀਜ਼ਨ ਤਕ ਕਪਿਲ ਸ਼ਰਮਾ ਇਸ ਸ਼ੋਅ ਨੂੰ ਹੋਸਟ ਕਰਨ ਦੇ 30 ਲੱਖ ਰੁਪਏ ਪ੍ਰਤੀ ਐਪੀਸੋਡ ਲੈ ਰਹੇ ਸਨ, ਉਥੇ ਹੁਣ ਉਹ ਇਕ ਐਪੀਸੋਡ ਦੇ 50 ਲੱਖ ਰੁਪਏ ਲੈਣਗੇ। ‘ਦਿ ਕਪਿਲ ਸ਼ਰਮਾ ਸ਼ੋਅ’ ਹਫਤੇ ’ਚ 2 ਦਿਨ ਸ਼ਨੀਵਾਰ ਤੇ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ। ਲਿਹਾਜ਼ਾ ਇਸ ਹਿਸਾਬ ਨਾਲ ਕਪਿਲ ਦੀ ਹਫਤੇ ਦੀ ਫੀਸ 1 ਕਰੋੜ ਰੁਪਏ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪੌਦੇ ਲਗਾਉਣ ’ਤੇ ਕਰਮਜੀਤ ਅਨਮੋਲ ਨੂੰ ਫੜ ਕੇ ਲੈ ਗਈ ਪੁਲਸ, ਵੀਡੀਓ ਦੇਖ ਨਹੀਂ ਰੋਕ ਸਕੋਗੇ ਹਾਸਾ

ਹਾਲਾਂਕਿ ਇਸ ਗੱਲ ’ਚ ਕਿੰਨੀ ਸੱਚਾਈ ਹੈ, ਇਹ ਤਾਂ ਅਸੀਂ ਨਹੀਂ ਕਹਿ ਸਕਦੇ ਪਰ ਮੀਡੀਆ ’ਚ ਇਸ ਤਰ੍ਹਾਂ ਦੀਆਂ ਖ਼ਬਰਾਂ ਨੇ ਫਿਲਹਾਲ ਜ਼ੋਰ ਫੜ ਲਿਆ ਹੈ। ਦੱਸ ਦੇਈਏ ਕਿ ਇਸ ਸ਼ੋਅ ’ਚ ਜਿੰਨੇ ਵੀ ਕਲਾਕਾਰ ਨਜ਼ਰ ਆਉਂਦੇ ਹਨ, ਉਨ੍ਹਾਂ ’ਚੋਂ ਕਪਿਲ ਸ਼ਰਮਾ ਹੀ ਸਭ ਤੋਂ ਵੱਧ ਫੀਸ ਲੈਂਦੇ ਹਨ। ਇਸ ਤੋਂ ਇਲਾਵਾ ਬਾਕੀ ਕਲਾਕਾਰਾਂ ਦੀ ਫੀਸ ਵੀ ਲੱਖਾਂ ’ਚ ਹੈ, ਯਾਨੀ ਇਸ ਸ਼ੋਅ ਨਾਲ ਹਰ ਕੋਈ ਚੰਗੀ ਕਮਾਈ ਕਰ ਰਿਹਾ ਹੈ।

ਜਦੋਂ ਤੋਂ ਇਹ ਖ਼ਬਰ ਆਈ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਵਾਪਸ ਆ ਰਿਹਾ ਹੈ, ਉਦੋਂ ਤੋਂ ਹੀ ਇਸ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਅਜਿਹੇ ’ਚ ਉਹ ਇਹੀ ਜਾਣਨਾ ਚਾਹੁੰਦੇ ਹਨ ਕਿ ਕਿਸ ਤਾਰੀਖ਼ ਤੋਂ ਸ਼ੋਅ ਮੁੜ ਪ੍ਰਸਾਰਿਤ ਹੋਵੇਗਾ ਤੇ ਸਾਰਿਆਂ ਦੇ ਘਰਾਂ ’ਚ ਹਾਸਿਆਂ ਦੀ ਮਹਿਫਿਲ ਲਗਾਵੇਗਾ।

ਮੀਡੀਆ ’ਚ ਜੋ ਖ਼ਬਰਾਂ ਹਨ, ਉਨ੍ਹਾਂ ਮੁਤਾਬਕ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਜੁਲਾਈ ਦੇ ਆਖਰੀ ਹਫਤੇ ਜਾਂ ਫਿਰ 22 ਜੁਲਾਈ ਤੋਂ ਪ੍ਰਸਾਰਿਤ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਦਿੱਤੀ ਗਈ ਹੈ ਪਰ ਪੂਰੀ ਸੰਭਾਵਨਾ ਹੈ ਕਿ ਸ਼ੋਅ ਅਗਲੇ ਮਹੀਨੇ ਤੋਂ ਪ੍ਰਸਾਰਿਤ ਹੋ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News