ਦੀਪਿਕਾ ਦੇ ਪਿਆਰ ’ਚ ਇਹ ਸਭ ਕਰਨ ਲਈ ਤਿਆਰ ਹੋ ਗਏ ਸਨ ਕਪਿਲ ਸ਼ਰਮਾ

1/17/2021 6:47:54 PM

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਜਦੋਂ ਵੀ ਕੋਈ ਮਹਿਲਾ ਕਲਾਕਾਰ ਆਉਂਦੀ ਹੈ ਤਾਂ ਕਪਿਲ ਸ਼ਰਮਾ ਸਾਰਿਆਂ ਨਾਲ ਫਲਰਟ ਕਰਦੇ ਨਜ਼ਰ ਆਉਂਦੇ ਹਨ ਪਰ ਜਦੋਂ ਵੀ ਦੀਪਿਕਾ ਪਾਦੂਕੋਣ ਸੈੱਟ ’ਤੇ ਆਉਂਦੀ ਹੈ ਤਾਂ ਕਪਿਲ ਦੇ ਕੁਝ ਜ਼ਿਆਦਾ ਹੀ ਸੁਰ ਬਦਲ ਜਾਂਦੇ ਹਨ। ਹਾਲਾਂਕਿ ਦੀਪਿਕਾ ਵਿਆਹੀ ਹੈ ਪਰ ਕਪਿਲ ਆਪਣੇ ਦਿਲ ਦੀਆਂ ਭਾਵਨਾਵਾਂ ਜ਼ਾਹਿਰ ਕਰਨ ਤੋਂ ਕਦੇ ਨਹੀਂ ਝਿਜਕਦਾ।

ਜਦੋਂ ਦੀਪਿਕਾ ਪਿਛਲੇ ਸਾਲ ਕਪਿਲ ਦੇ ਸ਼ੋਅ ’ਤੇ ਪਹੁੰਚੀ ਤਾਂ ਉਸ ਦਾ ਕ੍ਰੇਜ਼ ਇੰਨਾ ਸੀ ਕਿ ਕਪਿਲ ਦੀਪਿਕਾ ਲਈ ਕਾਕਰੋਚ ਤਕ ਅਡੋਪਟ ਕਰਨ ਲਈ ਰਾਜ਼ੀ ਹੋ ਗਏ। ਦਰਅਸਲ, ਸ਼ੋਅ ’ਚ ਪਹੁੰਚੀ ਦੀਪਿਕਾ ਤੋਂ ਕੁਝ ਅਫਵਾਹਾਂ ਬਾਰੇ ਪੁੱਛਿਆ ਜਾ ਰਿਹਾ ਸੀ, ਜੋ ਉਸ ਬਾਰੇ ਫੈਲੀਆਂ ਹਨ। ਇਸ ਦੌਰਾਨ ਕਪਿਲ ਨੇ ਇਕ ਅਫਵਾਹ ਦੱਸੀ ਸੀ ਕਿ ਦੀਪਿਕਾ ਕਾਕਰੋਚ ਨੂੰ ਕਾਫੀ ਪਿਆਰ ਕਰਦੀ ਹੈ ਤੇ ਉਹ ਪਿਆਰ ਨਾਲ ਉਸ ਨੂੰ ਕੋਕੋ ਕਹਿੰਦੀ ਹੈ।

ਫਿਰ ਦੀਪਿਕਾ ਨੇ ਇਕ ਮੂੰਹ ਬਣਾਇਆ ਤੇ ਕਪਿਲ ਨੂੰ ਪੁੱਛਿਆ ਕਿ ਉਹ ਇਸ ਬਾਰੇ ਕੀ ਸੋਚਦਾ ਹੈ? ਫਿਰ ਕਪਿਲ ਨੇ ਕਿਹਾ ਕਿ ਉਹ ਕਾਕਰੋਚ ਨੂੰ ਪਸੰਦ ਤਾਂ ਨਹੀਂ ਕਰਦਾ ਪਰ ਜੇ ਦੀਪਿਕਾ ਪਸੰਦ ਕਰਦੀ ਹੈ ਤਾਂ ਉਹ ਕਾਕਰੋਚ ਨੂੰ ਅਡੋਪਟ ਵੀ ਕਰ ਸਕਦਾ ਹੈ।

ਦੀਪਿਕਾ ਜਦੋਂ ਸ਼ੋਅ ’ਤੇ ਪਹੁੰਚੀ ਤਾਂ ਸੈੱਟ ’ਤੇ ਕਾਫੀ ਮਸਤੀ ਹੋਈ। ਇਸ ਦੇ ਨਾਲ ਹੀ ਦੀਪਿਕਾ ਦੇ ਬਾਡੀਗਾਰਡ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ। ਉਸ ਦੇ ਬਾਡੀਗਾਰਡ ਦਾ ਨਾਮ ਜਲਾਲੂਦੀਨ ਹੈ, ਜਿਨ੍ਹਾਂ ਨੂੰ ਸਟੇਜ ’ਤੇ ਬੁਲਾਇਆ ਗਿਆ ਸੀ ਤੇ ਕਪਿਲ ਨੇ ਉਸ ਦਾ ਗਲੇ ਮਿਲ ਕੇ ਸਵਾਗਤ ਕੀਤਾ ਸੀ।

ਦੀਪਿਕਾ ਪਾਦੂਕੋਣ ਦੇ ਆਉਣ ਵਾਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਸ ਦੀ ਤੇ ਰਿਤਿਕ ਰੌਸ਼ਨ ਦੀ ਫ਼ਿਲਮ ‘ਫਾਈਟਰ’ ਦਾ ਐਲਾਨ ਕੀਤਾ ਗਿਆ ਹੈ। ਦੋਵੇਂ ਪਹਿਲੀ ਵਾਰ ਇਕੱਠੇ ਕੰਮ ਕਰਨਗੇ। ਇਸ ਤੋਂ ਇਲਾਵਾ ਦੀਪਿਕਾ ‘ਬਾਹੂਬਲੀ’ ਫੇਮ ਪ੍ਰਭਾਸ ਨਾਲ ਵੱਡੇ ਬਜਟ ਦੀ ਫ਼ਿਲਮ ‘ਮਹਾਭਾਰਤ’ ’ਚ ਵੀ ਨਜ਼ਰ ਆਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh