ਕਪਿਲ ਸ਼ਰਮਾ ਤੇ ਗਿੰਨੀ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ, ਲੋਕਾਂ ਨੇ ਕੀਤੀ ਰੱਜ ਕੇ ਤਾਰੀਫ਼

Wednesday, Oct 26, 2022 - 11:14 AM (IST)

ਕਪਿਲ ਸ਼ਰਮਾ ਤੇ ਗਿੰਨੀ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ, ਲੋਕਾਂ ਨੇ ਕੀਤੀ ਰੱਜ ਕੇ ਤਾਰੀਫ਼

ਮੁੰਬਈ (ਬਿਊਰੋ) - 24 ਅਕਤੂਬਰ ਨੂੰ ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਲੀਵੁੱਡ ਸਿਤਾਰਿਆਂ 'ਚ ਦੀਵਾਲੀ ਪਾਰਟੀਆਂ ਦੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦੀਵਾਲੀ ਪਾਰਟੀਆਂ 'ਚ ਸਿਤਾਰਿਆਂ ਦਾ ਰਵਾਇਤੀ ਲੁੱਕ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। 

PunjabKesari

ਹਾਲ ਹੀ 'ਚ ਕਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਪਿਲ ਆਪਣੀ ਪਤਨੀ ਗਿੰਨੀ ਚਤੁਰਥ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵਾਂ ਨੇ ਹੱਸਦੇ ਹੋਏ ਕਾਫ਼ੀ ਖ਼ੂਬਸੂਰਤ ਅੰਦਾਜ਼ 'ਚ ਪੋਜ਼ ਦਿੱਤੇ। 

PunjabKesari

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਕਪਿਲ ਸ਼ਰਮਾ ਤੇ ਗਿੰਨੀ ਦੀ ਲੁੱਕ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਲੁੱਕ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 23 ਅਕਤੂਬਰ ਨੂੰ ਗੁਲਸ਼ਨ ਕੁਮਾਰ ਦੇ ਭਰਾ ਕ੍ਰਿਸ਼ਨ ਕੁਮਾਰ ਨੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਕਪਿਲ ਸ਼ਰਮਾ ਤੇ ਗਿੰਨੀ ਨੇ ਵੀ ਸ਼ਿਰਕਤ ਕੀਤੀ ਸੀ।

PunjabKesari

ਇਸ ਦੌਰਾਨ ਕਪਿਲ ਸ਼ਰਮਾ ਤੇ ਗਿੰਨੀ ਨੇ ਸਾਰੀ ਲਾਈਮਲਾਈਟ ਲੁੱਟੀ। ਗਿੰਨੀ ਨੇ ਲਾਈਟ ਮੇਕਅੱਪ, ਗੁਲਾਬੀ ਬਲਸ਼ ਨਾਲ ਆਪਣਾ ਲੁੱਕ ਪੂਰਾ ਕੀਤਾ।

PunjabKesari

ਹਰ ਕੋਈ ਜਾਣਦਾ ਹੈ ਕਿ ਕਪਿਲ ਸ਼ਰਮਾ ਨੂੰ ਕਦੇ ਵੀ ਆਪਣੇ ਪਰਿਵਾਰ ਨਾਲ ਜਨਤਕ ਥਾਂ 'ਤੇ ਨਹੀਂ ਦੇਖਿਆ ਗਿਆ।

PunjabKesari

ਇੱਥੋਂ ਤੱਕ ਕਿ ਕਪਿਲ ਆਪਣੀ ਪਤਨੀ ਗਿੰਨੀ ਚਤਰਥ ਨਾਲ ਸਿਰਫ਼ ਇਕ ਜਾਂ ਦੋ ਮੌਕਿਆਂ 'ਤੇ ਜਨਤਕ ਥਾਵਾਂ 'ਤੇ ਨਜ਼ਰ ਆਏ। ਗਿੰਨੀ ਚਤਰਥ ਨੂੰ ਕਈ ਵਾਰ ਕਪਿਲ ਦੇ ਸ਼ੋਅ ਜਾਂ ਪਾਰਟੀਆਂ 'ਚ ਦੇਖਿਆ ਜਾਂਦਾ ਹੈ। 

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News