ਜਦੋਂ ਕਪਿਲ ਸ਼ਰਮਾ ਤੇ ਗਿੰਨੀ ਦੇ ਪਿਆਰ ''ਚ ਖੜ੍ਹੀ ਹੋਈ ਗਰੀਬੀ ਦੀ ਕੰਧ, ਤਾਂ ਪਤਨੀ ਨੇ ਇੰਝ ਨਿਭਾਇਆ ਪੂਰਾ ਸਾਥ

01/12/2022 9:18:29 AM

ਮੁੰਬਈ (ਬਿਊਰੋ) - ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਨੈੱਟਫਲਿਕਸ 'ਤੇ ਡੈਬਿਊ ਕਰਨ ਜਾ ਰਹੇ ਹਨ। ਇਸ ਸ਼ੋਅ 'ਚ ਵੀ ਕਪਿਲ ਸ਼ਰਮਾ ਲੋਕਾਂ ਨੂੰ ਖੂਬ ਹਸਾਉਣ ਵਾਲੇ ਹਨ। ਕਪਿਲ ਦਾ ਇਹ ਸਟੈਂਡ ਅੱਪ ਕਾਮੇਡੀ ਸ਼ੋਅ 28 ਜਨਵਰੀ ਤੋਂ ਪ੍ਰਸਾਰਿਤ ਹੋਣ ਜਾ ਰਿਹਾ ਹੈ। ਇਸ ਸ਼ੋਅ ਦੇ ਕੁਝ ਪ੍ਰੋਮੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਕਪਿਲ ਸ਼ਰਮਾ ਨੇ ਆਪਣੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਆਪਣੇ ਕਰੀਅਰ ਦੌਰਾਨ ਕਪਿਲ ਕਈ ਵਾਰ ਵਿਵਾਦਾਂ ਦਾ ਸ਼ਿਕਾਰ ਵੀ ਹੋਏ। ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਉਹ ਪਿਛਲੇ ਕੁਝ ਸਮੇਂ ਤੋਂ ਡਿਪਰੈਸ਼ਨ 'ਚ ਚਲਾ ਗਿਆ ਸੀ ਪਰ ਫਿਰ ਵੀ ਉਸ ਨੇ ਕਦੇ ਹਾਰ ਨਹੀਂ ਮੰਨੀ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਕਪਿਲ ਸ਼ਰਮਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ।

PunjabKesari

ਕਪਿਲ ਸ਼ਰਮਾ ਨੇ ਸੁਣਾਈ ਆਪਣੀ ਪ੍ਰੇਮ ਕਹਾਣੀ
ਕਪਿਲ ਸ਼ਰਮਾ ਨੇ ਇਸ ਇੰਟਰਵਿਊ 'ਚ ਆਪਣੀ ਜ਼ਿੰਦਗੀ ਦੇ ਕਈ ਰਾਜ਼ ਦੱਸੇ। ਪਤਨੀ ਗਿੰਨੀ ਚਤਰਥ ਨਾਲ ਆਪਣੀ ਲਵ ਸਟੋਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ''ਗਿੰਨੀ ਮੇਰੇ ਤੋਂ 3-4 ਸਾਲ ਜੂਨੀਅਰ ਸੀ। ਉਹ ਜਲੰਧਰ ਦੇ ਗਰਲਜ਼ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਮੈਂ ਕਮਰਸ਼ੀਅਲ ਆਰਟਸ 'ਚ ਪੀਜੀ ਡਿਪਲੋਮਾ ਕੀਤਾ ਹੈ। ਉਸ ਸਮੇਂ ਪੈਸਿਆਂ ਦੀ ਬਹੁਤ ਘਾਟ ਸੀ, ਇਸ ਲਈ ਮੈਂ ਜੇਬ ਖਰਚ ਲਈ ਥਿਏਟਰ ਕਰਦਾ ਸੀ, ਜਿਸ ਕਾਰਨ ਮੈਂ ਦੂਜੇ ਕਾਲਜਾਂ 'ਚ ਜਾਂਦਾ ਰਿਹਾ।''

PunjabKesari
ਕਪਿਲ ਸ਼ਰਮਾ ਨੇ ਅੱਗੇ ਕਿਹਾ, ''ਗਿੰਨੀ ਮੇਰੀ ਬਹੁਤ ਚੰਗੀ ਵਿਦਿਆਰਥੀ ਸੀ। ਵਾਸਤਵ 'ਚ ਉਹ ਸਕਿਟਸ ਅਤੇ ਹਿਸਟਰੀਓਨਿਕਸ 'ਚ ਬਹੁਤ ਚੰਗੀ ਸੀ, ਇਸ ਲਈ ਮੈਂ ਉਸ ਨੂੰ ਇੱਕ ਸਹਾਇਕ ਬਣਾਉਣ ਦਾ ਫ਼ੈਸਲਾ ਕੀਤਾ। ਵੈਸੇ, ਹੁਣ ਵਿਆਹ ਤੋਂ ਬਾਅਦ ਉਹ ਮੇਰੀ ਟੀਚਰ ਬਣ ਗਈ ਹੈ।''

PunjabKesari

ਪ੍ਰੇਮ ਕਹਾਣੀ 'ਚ ਖੜ੍ਹੀ ਹੋਈ ਗਰੀਬੀ ਦੀ ਕੰਧ
ਕਪਿਲ ਸ਼ਰਮਾ ਨੇ ਅਜਿਹਾ ਸਮਾਂ ਵੀ ਦੇਖਿਆ ਜਦੋਂ ਉਨ੍ਹਾਂ ਕੋਲ ਪੈਸੇ ਨਹੀਂ ਸਨ। ਆਰਥਿਕ ਤੰਗੀ 'ਚੋਂ ਗੁਜ਼ਰ ਚੁੱਕੇ ਕਪਿਲ ਸ਼ਰਮਾ ਅੱਜ ਕਈ ਫ਼ਿਲਮੀ ਸਿਤਾਰਿਆਂ ਤੋਂ ਵੀ ਵੱਧ ਕਮਾਈ ਕਰਦੇ ਹਨ। ਉਹ ਟੀ. ਵੀ. ਇੰਡਸਟਰੀ ਦਾ ਇੱਕ ਵੱਡਾ ਨਾਂ ਹੈ। ਆਪਣੇ ਇੰਟਰਵਿਊ 'ਚ ਉਨ੍ਹਾਂ ਦੀ ਪ੍ਰੇਮ ਕਹਾਣੀ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਜਦੋਂ ਮੈਨੂੰ ਪਤਾ ਲੱਗਾ ਕਿ ਗਿੰਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਿਸ ਕਾਰ 'ਚ ਆਉਂਦੇ ਹੋ, ਉਸ ਦੀ ਕੀਮਤ ਮੇਰੇ ਪਰਿਵਾਰ ਦੀ ਕਮਾਈ ਤੋਂ ਜ਼ਿਆਦਾ ਹੈ, ਇਸ ਲਈ ਅਸੀਂ ਇਹ ਰਿਸ਼ਤਾ ਨਹੀਂ ਰੱਖ ਸਕਦੇ।

PunjabKesari

ਗਿੰਨੀ ਨੇ ਔਖੇ ਸਮੇਂ 'ਚ ਦਿੱਤਾ ਸਾਥ
ਇਸ ਤੋਂ ਪਹਿਲਾਂ ਇੱਕ ਪੁਰਾਣੇ ਇੰਟਰਵਿਊ 'ਚ ਕਪਿਲ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਗਿੰਨੀ ਨੇ ਉਨ੍ਹਾਂ ਔਖੇ ਸਮੇਂ 'ਚ ਉਨ੍ਹਾਂ ਦਾ ਸਾਥ ਦਿੱਤਾ, ਜਦੋਂ ਉਨ੍ਹਾਂ ਨੂੰ ਆਪਣਾ ਸ਼ੋਅ ਬੰਦ ਕਰਨਾ ਪਿਆ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਇਹ ਵੀ ਕਿਹਾ ਸੀ, 'ਉਸ ਸਮੇਂ ਮੈਂ ਲੋਕਾਂ 'ਤੇ ਭਰੋਸਾ ਕਰਨਾ ਛੱਡ ਦਿੱਤਾ ਸੀ। ਲੋਕ ਮੇਰੇ ਮੂੰਹ 'ਤੇ ਕੁਝ ਕਹਿੰਦੇ ਸਨ ਤੇ ਪਿੱਠ ਪਿੱਛੇ ਕੁਝ ਹੋਰ ਪਰ ਗਿੰਨੀ ਨੇ ਹਮੇਸ਼ਾ ਸਾਥ ਦਿੱਤਾ।''

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 
 


sunita

Content Editor

Related News