50 ਕਰੋੜ ਦੇ ਅੰਕੜੇ ਨਜ਼ਦੀਕ ਪਹੁੰਚੀ ‘ਕਾਂਤਾਰਾ’, ‘ਕੇ. ਜੀ. ਐੱਫ. 1’ ਦਾ ਤੋੜਿਆਂ ਰਿਕਾਰਡ ਤੇ ਦੂਜਾ ਟੁੱਟਣਾ ਤੈਅ

Monday, Oct 31, 2022 - 11:30 AM (IST)

50 ਕਰੋੜ ਦੇ ਅੰਕੜੇ ਨਜ਼ਦੀਕ ਪਹੁੰਚੀ ‘ਕਾਂਤਾਰਾ’, ‘ਕੇ. ਜੀ. ਐੱਫ. 1’ ਦਾ ਤੋੜਿਆਂ ਰਿਕਾਰਡ ਤੇ ਦੂਜਾ ਟੁੱਟਣਾ ਤੈਅ

ਮੁੰਬਈ (ਬਿਊਰੋ)– ਕੰਨੜਾ ਫ਼ਿਲਮ ‘ਕਾਂਤਾਰਾ’ ਦਾ ਬਾਕਸ ਆਫਿਸ ’ਤੇ ਦਬਦਬਾ ਕਾਇਮ ਹੈ। ਫ਼ਿਲਮ ਲਗਾਤਾਰ ਕਮਾਈ ਦੇ ਝੰਡੇ ਗੱਡ ਰਹੀ ਹੈ। ‘ਕਾਂਤਾਰਾ’ ਨੇ 3 ਹਫ਼ਤਿਆਂ ’ਚ 42.95 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਇਹ ਅੰਕੜਾ ਫ਼ਿਲਮ ਦੇ ਹਿੰਦੀ ਭਾਸ਼ਾ ਦਾ ਹੈ। ਵਰਲਡਵਾਈਡ ਬਾਕਸ ਆਫਿਸ ’ਤੇ ‘ਕਾਂਤਾਰਾ’ 250 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ, ਜਿਸ ਨੇ ‘ਕੇ. ਜੀ. ਐੱਫ. ਚੈਪਟਰ 1’ ਦਾ ਵਰਲਡਵਾਈਡ ਕਲੈਕਸ਼ਨ ਦੀ ਕਮਾਈ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਨੂੰ ਲੈ ਕੇ ਵੱਡੀ ਖ਼ਬਰ, ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ! ਕੀ ਫਲਾਪ ਹੋਣ ਦਾ ਤਾਂ ਨਹੀਂ ਡਾਰ?

ਦੱਸ ਦੇਈਏ ਕਿ ‘ਕੇ. ਜੀ. ਐੱਫ. ਚੈਪਟਰ 1’ ਨੇ ਵਰਲਡਵਾਈਡ 250 ਕਰੋੜ ਰੁਪਏ ਕਮਾਏ ਸਨ, ਜਿਸ ਨੂੰ ‘ਕਾਂਤਾਰਾ’ ਨੇ ਪਾਰ ਕਰ ਲਿਆ ਹੈ। ਹੁਣ ਕਾਂਤਾਰਾ ‘ਕੇ. ਜੀ. ਐੱਫ. ਚੈਪਟਰ 1’ ਦੇ ਹਿੰਦੀ ਭਾਸ਼ਾ ਦੇ ਅੰਕੜੇ ਤੋਂ ਸਿਰਫ ਕੁਝ ਹੀ ਦੂਰ ਹੈ, ਜਿਸ ਨੇ ਹਿੰਦੀ ਭਾਸ਼ਾ ’ਚ 44.09 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਉਮੀਦ ਹੈ ਕਿ ਸੋਮਵਾਰ ਦੀ ਕਮਾਈ ਨੂੰ ਮਿਲਾ ਕੇ ‘ਕਾਂਤਾਰਾ’ ‘ਕੇ. ਜੀ. ਐੱਫ. ਚੈਪਟਰ 1’ ਦਾ ਇਹ ਰਿਕਾਰਡ ਵੀ ਤੋੜ ਦੇਵੇਗੀ।

PunjabKesari

ਮਜ਼ੇਦਾਰ ਗੱਲ ਇਹ ਹੈ ਕਿ ‘ਕਾਂਤਾਰਾ’ ਕੰਨੜਾ ਫ਼ਿਲਮ ਇੰਡਸਟਰੀ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਪਹਿਲੇ ਨੰਬਰ ’ਤੇ ਅਜੇ ਵੀ ਸੁਪਰਸਟਾਰ ਯਸ਼ ਦੀ ‘ਕੇ. ਜੀ. ਐੱਫ. ਚੈਪਟਰ 2’ ਹੈ, ਜਿਸ ਨੇ ਦੁਨੀਆ ਭਰ ’ਚ 1250 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News