ਰੇਣੁਕਾਸਵਾਮੀ ਕਤਲ ਕੇਸ: ਕੰਨੜ ਫ਼ਿਲਮ ਅਦਾਕਾਰ ਦਰਸ਼ਨ ਦੀ 4 ਜੁਲਾਈ ਤੱਕ ਨਿਆਂਇਕ ਹਿਰਾਸਤ ਵਧੀ

Saturday, Jun 22, 2024 - 04:54 PM (IST)

ਬੇਂਗਲੁਰੂ (ਬਿਊਰੋ) - ਕੰਨੜ ਫ਼ਿਲਮ ਅਦਾਕਾਰ ਦਰਸ਼ਨ ਨੂੰ ਰੇਣੁਕਾਸਵਾਮੀ ਕਤਲ ਕੇਸ 'ਚ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਬੈਂਗਲੁਰੂ ਕੋਰਟ ਨੇ ਅਦਾਕਾਰ ਨੂੰ 4 ਜੁਲਾਈ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅੱਜ 22 ਜੂਨ ਦਿਨ ਸ਼ਨੀਵਾਰ ਨੂੰ ਪੁਲਸ ਨੇ ਇਸ ਕਤਲ ਕਾਂਡ ਦੇ ਦੋਸ਼ੀ ਦਰਸ਼ਨ ਅਤੇ ਹੋਰ ਲੋਕਾਂ ਨੂੰ ਅੰਨਪੁਰਨੇਸ਼ਵਰੀ ਨਗਰ ਥਾਣੇ ਤੋਂ ਬੈਂਗਲੁਰੂ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ। ਇੱਥੇ ਅਦਾਲਤ ਨੇ ਦਰਸ਼ਨ ਨੂੰ 4 ਜੁਲਾਈ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ- ਦੋ ਪਤਨੀਆਂ ਨਾਲ 'ਬਿੱਗ ਬੌਸ ਓਟੀਟੀ 3' 'ਚ ਐਂਟਰੀ 'ਤੇ ਕਰਨ ਕੁੰਦਰਾ ਨੇ ਉਡਾਇਆ ਅਰਮਾਨ ਮਲਿਕ ਦਾ ਮਜ਼ਾਕ, ਦੇਖੋ ਕੀ ਕਿਹਾ

ਰੇਣੁਕਾਸਵਾਮੀ ਕਤਲ ਕੇਸ ਦੀ ਜਾਂਚ ਕਰ ਰਹੀ ਕਰਨਾਟਕ ਦੀ ਪੁਲਸ ਨੇ ਕਿਹਾ ਹੈ ਕਿ ਕੰਨੜ ਫ਼ਿਲਮ ਅਦਾਕਾਰ ਦਰਸ਼ਨ ਥੂਗੁਦੀਪ ਨੇ ਕਥਿਤ ਕਤਲ ਪਿੱਛੋਂ ਕਈ ਲੋਕਾਂ ਨਾਲ ਸੰਪਰਕ ਕੀਤਾ ਸੀ, ਜਦਕਿ ਇਕ ਹੋਰ ਮੁਲਜ਼ਮ ਨੇ ਮੰਨਿਆ ਕਿ ਰੇਣੁਕਾਸਵਾਮੀ ਨੂੰ ਬਿਜਲੀ ਦੇ ਝਟਕੇ ਦਿੱਤੇ ਗਏ ਸਨ। ਪੁਲਸ ਨੇ ਕਿਹਾ ਕਿ ਦਰਸ਼ਨ ਨੇ ਆਪਣੇ ਵਿਰੁੱਧ ਕਾਨੂੰਨੀ ਕਾਰਵਾਈ ਤੋਂ ਬਚਣ ਅਤੇ ਕਤਲ ਦੀ ਸਾਜ਼ਿਸ਼ ਤੇ ਸਬੂਤਾਂ ਨੂੰ ਨਸ਼ਟ ਕਰਨ ਲਈ ਆਉਣ ਵਾਲੇ ਖਰਚੇ ਲਈ ਆਪਣੇ ਇਕ ਦੋਸਤ ਤੋਂ 40 ਲੱਖ ਰੁਪਏ ਲਏ ਉਧਾਰੇ ਲਏ ਸਨ।

ਇਹ ਖ਼ਬਰ ਵੀ ਪੜ੍ਹੋ- ਅਨੁਪਮ ਖੇਰ ਦੇ ਮੁੰਬਈ ਆਫ਼ਿਸ ਚੋਰੀ ਮਾਮਲੇ 'ਚ 2 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

ਪੁਲਸ ਨੇ ਐਡੀਸ਼ਨਲ ਚੀਫ਼ ਮੈਟਰੋਪਾਲਿਟਨ ਮੈਜਿਸਟ੍ਰੇਟ ਦੀ ਅਦਾਲਤ ਦੇ ਸਾਹਮਣੇ ਦਾਇਰ ਹਿਰਾਸਤ ਦੀ ਅਰਜ਼ੀ ’ਤੇ ਜਾਂਚ ਦੀ ਜਾਣਕਾਰੀ ਸਾਂਝੀ ਕੀਤੀ। ਪੁਲਸ ਨੇ ਇਹ ਵੀ ਕਿਹਾ ਕਿ ਦਰਸ਼ਨ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ।

 


Priyanka

Content Editor

Related News