ਕੰਨੜ ਅਦਾਕਾਰ ਦਰਸ਼ਨ ਦੀ ਪਤਨੀ ਨੇ ਪ੍ਰਸ਼ੰਸਕਾਂ ਨੂੰ ਸ਼ਾਂਤ ਰਹਿਣ ਦੀ ਕੀਤੀ ਅਪੀਲ

06/27/2024 11:23:35 AM

ਬੇਂਗਲੁਰੂ- ਇਕ ਕਤਲ ਕੇਸ 'ਚ ਗ੍ਰਿਫਤਾਰ ਕੀਤੇ ਗਏ ਕੰਨੜ ਅਦਾਕਾਰ ਦਰਸ਼ਨ ਥੂਗੁਦੀਪ ਦੀ ਪਤਨੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਂਤ ਰਹਿਣ ਅਤੇ ਚੰਗੇ ਕੰਮਾਂ 'ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਅਦਾਕਾਰਾ ਦਰਸ਼ਨ ਦੀ ਪਤਨੀ ਵਿਜੇਲਕਸ਼ਮੀ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਕ ਸੰਦੇਸ਼ 'ਚ ਆਪਣੇ ਪਤੀ ਦੇ ਪ੍ਰਸ਼ੰਸਕਾਂ ਨੂੰ 'ਪ੍ਰਸਿੱਧ ਵਿਅਕਤੀ' ਕਰਾਰ ਦਿੱਤਾ ਅਤੇ ਕਿਹਾ ਕਿ ਅਦਾਕਾਰ ਨੂੰ ਪ੍ਰਸ਼ੰਸਕਾਂ ਵੱਲੋਂ ਜਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ, ਉਸ ਤੋਂ ਉਹ ਖੁਸ਼ ਹਨ। ਤੁਸੀਂ ਸਾਰੇ ਜਾਣਦੇ ਹੋ ਕਿ ਦਰਸ਼ਨ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਅੱਜ ਅਸੀਂ ਇਸ ਸਥਿਤੀ 'ਚ ਹਾਂ ਅਤੇ ਉਨ੍ਹਾਂ ਤੋਂ ਦੂਰ ਹਾਂ।

PunjabKesari

ਮੈਂ ਦਰਸ਼ਨ ਨਾਲ ਬਾਹਰ ਦੀ ਸਥਿਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ ਅਤੇ ਇਹ ਗੱਲ ਉਨ੍ਹਾਂ ਦੇ ਦਿਲ ਨੂੰ ਛੂਹ ਗਈ।'' ਉਨ੍ਹਾਂ ਕਿਹਾ ਕਿ ਦਰਸ਼ਨ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਸ਼ਾਂਤ ਰਹਿਣ ਅਤੇ ਚੰਗਾ ਕੰਮ ਕਰਨ 'ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਸ ਨੂੰ ਯਕੀਨ ਹੈ ਕਿ ਤੁਸੀਂ ਸਾਰੇ ਉਸ ਦੇ ਲਈ ਪ੍ਰਾਰਥਨਾ ਕਰੋਗੇ। ਦਰਸ਼ਨ ਦੀ ਪਤਨੀ ਵਿਜੇਲਕਸ਼ਮੀ ਨੇ ਕਿਹਾ, "ਸਾਨੂੰ ਆਪਣੇ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ ਅਤੇ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਦਿਨ ਹੋਰ ਵੀ ਬਿਹਤਰ ਹੋਣਗੇ।" ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਲੋਕ ਦਰਸ਼ਨ ਦੀ ਗੈਰ-ਮੌਜੂਦਗੀ ਦੌਰਾਨ ਸ਼ਬਦਾਂ/ਕਾਰਜਾਂ ਰਾਹੀਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਮਾਂ ਚਾਮੁੰਡੇਸ਼ਵਰੀ ਦੇਖੇਗੀ।'' ਉਸ ਨੇ ਅਦਾਕਾਰ ਦੇ ਪ੍ਰਸ਼ੰਸਕਾਂ ਨੂੰ ਇਸ ਔਖੇ ਸਮੇਂ 'ਚ ਉਨ੍ਹਾਂ ਦਾ ਸਾਥ ਦਿੰਦੇ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ, ''ਤੁਹਾਡਾ ਸ਼ਾਂਤ ਰਹਿਣਾ ਸਾਡੀ ਸਭ ਤੋਂ ਵੱਡੀ ਜਿੱਤ ਹੋਵੇਗੀ।


Priyanka

Content Editor

Related News