ਕਨਿਕਾ ਢਿੱਲੋਂ ਨੇ ਪ੍ਰੇਮੀ ਹਿਮਾਂਸ਼ੂ ਨਾਲ ਰਚਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

01/05/2021 5:03:38 PM

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਲਿਖਾਰੀ ਕਨਿਕਾ ਢਿੱਲੋਂ ਅਤੇ ਹਿਮਾਂਸ਼ੂ ਸ਼ਰਮਾ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਪਿਛਲੇ ਸਾਲ ਦੋਵਾਂ ਨੇ ਦਸੰਬਰ ’ਚ ਮੰਗਣੀ ਕੀਤੀ ਸੀ। ਕਨਿਕਾ ਨੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਸਾਰੇ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। 

PunjabKesari
ਤਸਵੀਰਾਂ ’ਚ ਕਨਿਕਾ ਗੁਲਾਬੀ ਰੰਗ ਦੇ ਵਿਆਹ ਦੇ ਜੋੜੇ ’ਚ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ’ਚ ਕਨਿਕਾ ਨੇ ਆਪਣੀ ਦਿੱਖ ਨੂੰ ਕੰਪਲੀਟ ਕੀਤਾ ਹੋਇਆ ਹੈ। ਉਸ ਦੇ ਮੱਥੇ ’ਤੇ ਲੱਗੀ ਬਿੰਦੀ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਦ ਲਗਾ ਰਹੀ ਹੈ। ਉੱਧਰ ਹਿਮਾਂਸ਼ੂ ਚਿੱਟੇ ਕੁੜਤੇ ਪਜ਼ਾਮੇ ਦੇ ਨਾਲ ਪੀਲੀ ਜੈਕੇਟ ’ਚ ਦਿਖਾਈ ਦੇ ਰਹੇ ਹਨ। ਕਨਿਕਾ ਅਤੇ ਹਿਮਾਂਸ਼ੂ ਦੇ ਵਿਆਹ ’ਚ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਏ। ਤਸਵੀਰਾਂ ਸ਼ੇਅਰ ਕਰਦੇ ਹੋਏ ਕਨਿਕਾ ਨੇ ਲਿਖਿਆ 2021 ਦੀ ਨਵੀਂ ਸ਼ੁਰੂਆਤ ਹਿਮਾਂਸ਼ੂ ਸ਼ਰਮਾ ਦੇ ਨਾਲ’ ਪ੍ਰ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਕਨਿਕਾ ਅਤੇ ਹਿਮਾਂਸ਼ੂ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਨੇ ਜੂਨ ’ਚ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ। ਇਸ ਤੋਂ ਪਹਿਲਾਂ ਹਿਮਾਂਸ਼ੂ ਅਦਾਕਾਰਾ ਸਵਰਾ ਭਾਸਕਰ ਨੂੰ ਡੇਟ ਕਰ ਰਹੇ ਸਨ। ਕਨਿਕਾ ਨੇ ਇਸ ਤੋਂ ਪਹਿਲਾਂ ਫ਼ਿਲਮੇਕਰ ਪ੍ਰਕਾਸ਼ ਕੋਵਲਾਮੁਡੀ ਨਾਲ ਵਿਆਹ ਕੀਤਾ ਸੀ। 2019 ’ਚ ਦੋਵਾਂ ਦਾ ਤਲਾਕ ਹੋ ਗਿਆ ਸੀ। 

PunjabKesari
ਕੰਮ ਦੀ ਗੱਲ ਕਰੀਏ ਤਾਂ ਕਨਿਕਾ ਨੇ ਫ਼ਿਲਮ ‘ਕੇਦਾਰਨਾਥ’, ‘ਮਨਮਰਜੀਆਂ’ ਅਤੇ ‘ਗਿਲਟੀ’ ਵਰਗੀ ਫ਼ਿਲਮਾਂ ਲਿਖੀਆਂ ਹਨ। ਹੁਣ ਕਨਿਕਾ ਦੀ ਲਿਖੀ ਫ਼ਿਲਮ ‘ਹਸੀਨ ਦਿਲਰੁਬਾ’ ਰਿਲੀਜ਼ ਹੋਵੇਗੀ ਜਿਸ ’ਚ ਤਾਪਸੀ ਪੱਨੂੰ ਅਤੇ ਵਿਕਰਾਂਤ ਮੈਸੀ ਲੀਡ ਰੋਲ ’ਚ ਦਿਖਾਈ ਦੇਣਗੇ। ਉੱਧਰ ਹਿਮਾਂਸ਼ੂ ਨੇ ‘ਰਾਂਝਣਾ’, ‘ਤਨੁ ਵੈਡਸ ਮਨੁ’ ਅਤੇ ‘ਜੀਰੋ’ ਵਰਗੀਆਂ ਫ਼ਿਲਮਾਂ ਲਿਖੀਆਂ ਹਨ। ਹੁਣ ਹਿਮਾਂਸ਼ੂ ਦੀ ਲਿਖੀ ਫ਼ਿਲਮ ‘ਅਤਰੰਗੀ ਰੇ’ ਰਿਲੀਜ਼ ਹੋਵੇਗੀ ਜਿਸ ’ਚ ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖ਼ਾਨ ਲੀਡ ਰੋਲ ’ਚ ਹਨ।  


Aarti dhillon

Content Editor

Related News