ਕੰਗਨਾ ਰਣੌਤ ਦੀ ਚਿਤਾਵਨੀ, ''ਜੇ ਕੋਈ ਸਾਬਿਤ ਕਰ ਦੇਵੇ ਇਹ ਗੱਲ ਤਾਂ ਛੱਡ ਦਿਆਂਗੀ ਟਵਿੱਟਰ''

Friday, Sep 18, 2020 - 01:16 PM (IST)

ਕੰਗਨਾ ਰਣੌਤ ਦੀ ਚਿਤਾਵਨੀ, ''ਜੇ ਕੋਈ ਸਾਬਿਤ ਕਰ ਦੇਵੇ ਇਹ ਗੱਲ ਤਾਂ ਛੱਡ ਦਿਆਂਗੀ ਟਵਿੱਟਰ''

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ 'ਤੇ ਸਰਗਰਮ ਹੈ। ਕੰਗਨਾ ਇਕ ਤੋਂ ਬਾਅਦ ਇਕ ਆਪਣੇ ਟਵੀਟ ਕਰਕੇ ਲੋਕਾਂ 'ਤੇ ਦੱਬ ਕੇ ਨਿਸ਼ਾਨਾ ਵਿੰਨ੍ਹ ਰਹੀ ਹੈ। ਬਾਲੀਵੁੱਡ ਸਟਾਰ ਤੋਂ ਇਲਾਵਾ ਕੰਗਨਾ ਮਹਾਰਾਸ਼ਟਰ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ੍ਹਦੀ ਨਜ਼ਰ ਆ ਰਹੀ ਹੈ। ਕੰਗਨਾ ਨੈਪੋਟਿਜ਼ਮ ਨਾਲ ਬਾਲੀਵੁੱਡ 'ਚ ਡਰੱਗ ਨੂੰ ਲੈ ਕੇ ਵੀ ਆਵਾਜ਼ ਚੁੱਕ ਰਹੀ ਹੈ। ਇਸ ਵਿਚਕਾਰ ਕੰਗਨਾ ਰਣੌਤ ਦਾ ਇਕ ਟਵੀਟ ਚਰਚਾ 'ਚ ਆਇਆ ਹੈ। ਇਸ ਟਵੀਟ 'ਚ ਉਨ੍ਹਾਂ ਨੇ ਚੁਣੌਤੀ ਦਿੱਤੀ ਹੈ ਕਿ ਜੇ ਕੋਈ ਉਨ੍ਹਾਂ ਦੀ ਗਲਤੀ ਸਾਬਿਤ ਕਰ ਦੇਵੇ ਤਾਂ ਉਹ ਹਮੇਸ਼ਾ ਲਈ ਟਵਿੱਟਰ ਛੱਡ ਦੇਵੇਗੀ। 

ਇਹ ਹੈ ਪੂਰਾ ਮਾਮਲਾ
ਕੰਗਨਾ ਰਣੌਤ ਨੇ ਟਵੀਟ 'ਚ ਲਿਖਿਆ ਹੈ, 'ਮੈਨੂੰ ਲੜਾਕੂ ਇਨਸਾਨ ਸਮਝਿਆ ਜਾ ਰਿਹਾ ਹੈ ਪਰ ਇਹ ਸੱਚ ਨਹੀਂ ਹੈ। ਮੇਰੇ ਕੋਲ ਵੀ ਲੜਾਈ ਸ਼ੁਰੂ ਕਰਨ ਦਾ ਰਿਕਾਰਡ ਨਹੀਂ ਹੈ। ਜੇ ਕੋਈ ਇਹ ਸਾਬਿਤ ਕਰ ਦੇਵੇ ਤਾਂ ਮੈਂ ਟਵਿੱਟਰ ਛੱਡ ਦਵਾਂਗੀ। ਮੈਂ ਕਦੀ ਵੀ ਕੋਈ ਵੀ ਲੜਾਈ ਨਹੀਂ ਕੀਤੀ ਪਰ ਖ਼ਤਮ ਜ਼ਰੂਰ ਕੀਤੀ ਹੈ। ਭਗਵਾਨ ਸ੍ਰੀ ਕਿਸ਼ਨ ਨੇ ਕਿਹਾ ਕਿ ਜਦੋਂ ਕੋਈ ਤੁਹਾਨੂੰ ਲੜਾਈ ਦੀ ਚੁਣੌਤੀ ਦੇਵੇ ਤਾਂ ਉਸ ਨੂੰ ਕਦੇ ਇਨਕਾਰ ਨਾ ਕਰੋ।'
ਕੰਗਨਾ ਰਣੌਤ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਉੱਥੇ ਉਨ੍ਹਾਂ ਦੇ ਇਸ ਟਵੀਟ 'ਤੇ ਯੂਜ਼ਰਜ਼ ਦੱਬ ਕੇ ਕੁਮੈਂਟ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕੰਗਨਾ ਦੇ ਕਈ ਟਵੀਟ ਵਾਇਰਲ ਹੋਏ ਹਨ। ਉਹ ਇਕ ਤੋਂ ਬਾਅਦ ਇਕ ਟਵੀਟ ਕਰ ਕੇ ਸਾਰਿਆਂ ਨੂੰ ਜਵਾਬ ਦਿੰਦੀ ਨਜ਼ਰ ਆ ਰਹੀ ਹੈ।


author

sunita

Content Editor

Related News