ਵਿਵਾਦਿਤ ਬਿਆਨ ਦੇਣ ''ਤੇ ਕਸੂਤੀ ਘਿਰੀ ਕੰਗਨਾ ਰਣੌਤ, ਵਰੁਣ ਗਾਂਧੀ ਤੇ ਮਨਜਿੰਦਰ ਸਿਰਸਾ ਨੇ ਲਿਆ ਲੰਮੇ ਹੱਥੀਂ

Thursday, Nov 11, 2021 - 04:24 PM (IST)

ਵਿਵਾਦਿਤ ਬਿਆਨ ਦੇਣ ''ਤੇ ਕਸੂਤੀ ਘਿਰੀ ਕੰਗਨਾ ਰਣੌਤ, ਵਰੁਣ ਗਾਂਧੀ ਤੇ ਮਨਜਿੰਦਰ ਸਿਰਸਾ ਨੇ ਲਿਆ ਲੰਮੇ ਹੱਥੀਂ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਕੰਗਨਾ ਰਣੌਤ 'ਤੇ ਇਸ ਵਾਰ ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ ਨੇ ਨਿਸ਼ਾਨਾ ਵਿੰਨ੍ਹਿਆ ਹੈ। ਵਰੁਣ ਗਾਂਧੀ ਨੇ ਕੰਗਨਾ ਰਣੌਤ 'ਤੇ ਆਜ਼ਾਦੀ ਸੈਨਾਨੀਆਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮੈਨੂੰ ਕੰਗਨਾ ਦੀ ਸੋਚ ਨੂੰ ਪਾਗਲਪਨ ਜਾਂ ਦੇਸ਼ਧ੍ਰੋਹ ਕਹਿਣਾ ਚਾਹੀਦਾ ਹੈ। 

ਵਰੁਣ ਗਾਂਧੀ ਨੇ ਸ਼ਰੇਆਮ ਲਿਖੀਆਂ ਇਹ ਗੱਲਾਂ
ਵਰੁਣ ਗਾਂਧੀ ਨੇ ਟਵਿਟਰ 'ਤੇ ਲਿਖਿਆ, ''ਕਦੇ ਮਹਾਤਮਾ ਗਾਂਧੀ ਦੀ ਕੁਰਬਾਨੀ ਤੇ ਤਪੱਸਿਆ ਦਾ ਅਪਮਾਨ, ਕਦੇ ਉਨ੍ਹਾਂ ਦੇ ਕਾਤਲ ਦਾ ਸਨਮਾਨ ਤੇ ਹੁਣ ਸ਼ਹੀਦ ਮੰਗਲ ਪਾਂਡੇ ਤੋਂ ਲੈ ਕੇ ਰਾਣੀ ਲਕਸ਼ਮੀਬਾਈ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਲੱਖਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਅਪਮਾਨ। ਕੀ ਮੈਂ ਇਸ ਸੋਚ ਨੂੰ ਪਾਗਲਪਨ ਕਹਾਂ ਜਾਂ ਦੇਸ਼ਧ੍ਰੋਹ?

PunjabKesari

ਆਜ਼ਾਦੀ ਦੀ ਭੀਖ ਮੰਗਣਾ ਕੰਗਨਾ ਦਾ ਮਾਨਸਿਕ ਦਿਵਾਲੀਆਪਨ : ਸਿਰਸਾ
ਕੰਗਨਾ ਰਣੌਤ ਦੇ ਬਿਆਨ 'ਤੇ ਵਰੁਣ ਗਾਂਧੀ ਹੀ ਨਹੀਂ ਸਗੋਂ ਸੀਨੀਅਰ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ, ''ਮਣੀਕਰਨਿਕਾ ਦਾ ਕਿਰਦਾਰ ਨਿਭਾਉਣ ਵਾਲਾ ਕਲਾਕਾਰ ਆਜ਼ਾਦੀ ਨੂੰ ਭੀਖ ਕਿਵੇਂ ਕਹਿ ਸਕਦਾ ਹੈ। ਲੱਖਾਂ ਸ਼ਹੀਦਾਂ ਤੋਂ ਬਾਅਦ ਮਿਲੀ ਆਜ਼ਾਦੀ ਦੀ ਭੀਖ ਮੰਗਣਾ ਕੰਗਨਾ ਰਣੌਤ ਦਾ ਮਾਨਸਿਕ ਦਿਵਾਲੀਆਪਨ ਹੈ।''

PunjabKesari

ਕੀ ਹੈ ਪੂਰਾ ਮਾਮਲਾ?
ਦਰਅਸਲ ਇਕ ਇੰਟਰਵਿਊ 'ਚ ਕੰਗਨਾ ਰਣੌਤ ਨੇ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ। ਕੰਗਨਾ ਰਣੌਤ ਨੇ ਕਿਹਾ, ''ਆਜ਼ਾਦੀ ਜੇ ਭੀਖ 'ਚ ਮਿਲੇ ਤਾਂ ਕੀ ਉਹ ਆਜ਼ਾਦੀ ਹੋ ਸਕਦੀ ਹੈ? ਸਾਵਰਕਰ, ਰਾਣੀ ਲਕਸ਼ਮੀਬਾਈ, ਨੇਤਾ ਸੁਭਾਸ਼ਚੰਦਰ ਬੋਸ ਇਨ੍ਹਾਂ ਲੋਕਾਂ ਦੀ ਗੱਲ ਕਰਾਂ ਤਾਂ ਇਹ ਲੋਕ ਜਾਣਦੇ ਸੀ ਕਿ ਖੂਨ ਵਹਿਗਾ ਪਰ ਇਹ ਵੀ ਯਾਦ ਰਹੇ ਕਿ ਹਿੰਦੁਸਤਾਨੀ ਖੂਨ ਨਹੀਂ ਵਹਾਉਣਾ ਚਾਹੀਦਾ। ਬੇਸ਼ੱਕ, ਉਸ ਨੇ ਆਜ਼ਾਦੀ ਦੀ ਕੀਮਤ ਅਦਾ ਕੀਤੀ ਪਰ ਇਹ ਆਜ਼ਾਦੀ ਨਹੀਂ ਸੀ, ਭੀਖ ਮੰਗਣੀ ਸੀ। ਸਾਨੂੰ ਜੋ ਆਜ਼ਾਦੀ 2014 'ਚ ਮਿਲੀ ਸੀ।''

PunjabKesari

ਕੁਝ ਦਿਨ ਪਹਿਲਾਂ ਹੀ ਛੇੜਿਆ ਸੀ ਇਹ ਵਿਵਾਦ 
ਕੰਗਨਾ ਰਣੌਤ ਤੇ ਗਾਇਕ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਕੰਗਨਾ ਰਣੌਤ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ’ਤੇ ਬਹੁਤ ਖ਼ੁਸ਼ ਵੀ ਹੈ। ਇਸ ਦੌਰਾਨ ਉਸ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਸਨਮਾਨ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੀ ਨਜ਼ਰ ਆ ਰਹੀ ਹੈ। 
ਵੀਡੀਓ ’ਚ ਕੰਗਨਾ ਕਹਿੰਦੀ ਹੈ, ‘ਦੋਸਤੋ ਬਤੌਰ ਕਲਾਕਾਰ ਮੈਨੂੰ ਬਹੁਤ ਪਿਆਰ ਤੇ ਸਨਮਾਨ ਮਿਲਿਆ ਹੈ ਪਰ ਅੱਜ ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਮੈਨੂੰ ਇਕ ਆਦਰਸ਼ ਨਾਗਰਿਕ ਹੋਣ ਦਾ ਪੁਰਸਕਾਰ ਮਿਲਿਆ ਹੈ।’ ਉਸ ਨੇ ਅੱਗੇ ਕਿਹਾ, ‘ਜਦੋਂ ਦੇਸ਼ ਬਾਰੇ ਵਧੇਰੇ ਜਾਗਰੂਕਤਾ ਆਈ, ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ, ਭਾਵੇਂ ਉਹ ਜਿਹਾਦੀ ਹੋਣ ਜਾਂ ਖਾਲਿਸਤਾਨੀ, ਜਾਂ ਦੁਸ਼ਮਣ ਦੇਸ਼, ਉਨ੍ਹਾਂ ਵਿਰੁੱਧ ਆਵਾਜ਼ ਉਠਾਈ। ਮੈਨੂੰ ਨਹੀਂ ਪਤਾ ਮੇਰੇ ’ਤੇ ਕਿੰਨੇ ਕੇਸ ਹਨ। ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਇਹ ਸਭ ਕਰਕੇ ਮੈਨੂੰ ਕੀ ਮਿਲਦਾ ਹੈ? ਇਹ ਤੁਹਾਡਾ ਕੰਮ ਨਹੀਂ ਹੈ ਤਾਂ ਉਨ੍ਹਾਂ ਲੋਕਾਂ ਦਾ ਜਵਾਬ ਹੈ ਮੈਨੂੰ ਪਦਮ ਸ਼੍ਰੀ ਦੇ ਰੂਪ ’ਚ, ਜੋ ਸਨਮਾਨ ਮਿਲਿਆ ਹੈ, ਉਹ ਕਈਆਂ ਦੇ ਮੂੰਹ ਬੰਦ ਕਰ ਦੇਵੇਗਾ। ਇਸ ਲਈ ਮੈਂ ਇਸ ਦੇਸ਼ ਦਾ ਦਿਲੋਂ ਧੰਨਵਾਦ ਕਰਦੀ ਹਾਂ। ਜੈ ਹਿੰਦ।’


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News