ਟਵਿਟਰ ’ਤੇ ਨਫਰਤ ਫੈਲਾਉਣਾ ਕੰਗਨਾ ਨੂੰ ਪਿਆ ਭਾਰੀ, ਟਵਿਟਰ ਅਕਾਊਂਟ ਹੋਇਆ ਸਸਪੈਂਡ

5/4/2021 12:44:59 PM

ਚੰਡੀਗੜ੍ਹ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੱਡਾ ਝਟਕਾ ਲੱਗਾ ਹੈ। ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਟਵਿਟਰ ਵਲੋਂ ਇਹ ਕਦਮ ਉਸ ਵਲੋਂ ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚੁੱਕਿਆ ਗਿਆ ਹੈ।

ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਬੈਨ ਕਰਨ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਯੂਜ਼ਰਜ਼ ਵਲੋਂ ਕੀਤੀ ਜਾ ਚੁੱਕੀ ਹੈ। ਇਸ ਦਾ ਕਾਰਨ ਇਹ ਹੈ ਕਿ ਕੰਗਨਾ ਤੱਥਾਂ ਤੋਂ ਬਿਨਾਂ ਗਲਤ ਬਿਆਨਬਾਜ਼ੀ ਟਵਿਟਰ ’ਤੇ ਕਰਦੀ ਰਹਿੰਦੀ ਸੀ।

ਇਹ ਖ਼ਬਰ ਵੀ ਪੜ੍ਹੋ : ਬੰਗਾਲ ਹਿੰਸਾ ’ਤੇ ਫੁੱਟਿਆ ਕੰਗਨਾ ਦਾ ਗੁੱਸਾ, ਮਮਤਾ ਬੈਨਰਜੀ ਨੂੰ ਬੋਲੇ ਤਿੱਖੇ ਬੋਲ

ਕੰਗਨਾ ਇਨ੍ਹੀਂ ਦਿਨੀਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈ ਕੇ ਵੀ ਕਈ ਟਵੀਟਸ ਕਰ ਚੁੱਕੀ ਹੈ। ਉਹ ਕਦੇ ਮਮਤਾ ਬੈਨਰਜੀ ਦੇ ਖ਼ਿਲਾਫ਼ ਬੋਲਦੀ ਦੇਖੀ ਗਈ ਤਾਂ ਕਦੇ ਬੰਗਾਲ ’ਚ ਵਾਪਰੀ ਹਿੰਸਾ ਨੂੰ ਲੈ ਕੇ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਦੱਸਦੀ ਸਾਹਮਣੇ ਆਈ।

PunjabKesari

ਉਥੇ ਦੱਸ ਦੇਈਏ ਕਿ ਕੰਗਨਾ ਰਣੌਤ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਦੀ ਰਹਿੰਦੀ ਹੈ ਤੇ ਜੇਕਰ ਕੋਈ ਨਰਿੰਦਰ ਮੋਦੀ ਦੇ ਖ਼ਿਲਾਫ਼ ਬੋਲਦਾ ਹੈ ਤਾਂ ਉਸ ਨਾਲ ਵੀ ਭਿੜ ਜਾਂਦੀ ਹੈ।

ਪੰਜਾਬੀ ਕਲਾਕਾਰਾਂ ਨਾਲ ਵੀ ਕੰਗਨਾ ਦਾ ਵਾਹ ਪੈ ਚੁੱਕਾ ਹੈ। ਦਿਲਜੀਤ ਦੋਸਾਂਝ ਨਾਲ ਉਸ ਦਾ ਵਿਵਾਦ ਖੂਬ ਸੁਰਖ਼ੀਆਂ ’ਚ ਰਿਹਾ ਸੀ। ਦਿਲਜੀਤ ਨਾਲ ਵਿਵਾਦ ’ਤੇ ਕੰਗਨਾ ਨੇ ਸਮਰਥਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਸੀ।

ਨੋਟ– ਕੰਗਨਾ ਦਾ ਟਵਿਟਰ ਅਕਾਊਂਟ ਬੈਨ ਹੋਣ ’ਤੇ ਤੁਹਾਡੀ ਕੀ ਪ੍ਰਤੀਕਿਿਰਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh