PM ਮੋਦੀ ਨੂੰ 'ਭਗਵਾਨ ਰਾਮ' ਦਾ ਦਰਜਾ ਦੇ ਕੇ ਕਸੂਤੀ ਫਸੀ ਕੰਗਨਾ ਰਣੌਤ, ਭਾਜਪਾ ਨੇ ਜਾਰੀ ਕੀਤਾ ਸਖ਼ਤ ਫਰਮਾਨ
Wednesday, Apr 03, 2024 - 11:43 AM (IST)
ਮੰਡੀ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫਿਲਮੀ ਦੁਨੀਆ ਤੋਂ ਸਿਆਸਤ ’ਚ ਕਿਸਮਤ ਅਜ਼ਮਾਉਣ ਉਤਰੀ ਹੈ। ਉਥੇ ਹੀ ਕੰਗਨਾ ਰਣੌਤ ਦੇ ਬਿਆਨਾਂ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਗੰਭੀਰਤਾ ਨਾਲ ਲਿਆ ਹੈ। ਪਾਰਟੀ ਨੇ ਉਨ੍ਹਾਂ ਨੂੰ ਮੀਡੀਆ ’ਚ ਕਿਸੇ ਤਰ੍ਹਾਂ ਦਾ ਬਿਆਨ ਜਾਂ ਇੰਟਰਵਿਊ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ
ਮੰਡੀ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਪਾਰਟੀ ਲੀਡਰਸ਼ਿਪ ਦੀ ਇਜਾਜ਼ਤ ਤੋਂ ਬਿਨਾਂ ਹੁਣ ਕੋਈ ਬਿਆਨ ਨਹੀਂ ਦੇ ਸਕੇਗੀ। ਗ੍ਰਹਿ ਖੇਤਰ ਸਰਕਾਘਾਟ ’ਚ 2 ਦਿਨ ਪਹਿਲਾਂ ਨੁੱਕੜ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਦਾ ਅਵਤਾਰ ਦੱਸਣ ਨਾਲ ਪਾਰਟੀ ਦੀ ਕਿਰਕਿਰੀ ਹੋ ਰਹੀ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਇਕ ਮਨੁੱਖ ਦੀ ਤੁਲਨਾ ਭਗਵਾਨ ਰਾਮ ਨਾਲ ਕਰਨ ਨੂੰ ਮੰਦਭਾਗਾ ਕਿਹਾ ਸੀ। ਉਨ੍ਹਾਂ ਦੇ ਪਹਿਲਾਂ ਦਿੱਤੇ ਵਿਵਾਦਤ ਬਿਆਨਾਂ ਦਾ ਵੀ ਕਾਂਗਰਸ ਲਾਹਾ ਲੈਣ ’ਚ ਲੱਗੀ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਨੂੰ 6 ਮਹੀਨਿਆਂ ’ਚ 500 ਤੋਂ ਵੱਧ ਨੰਬਰਾਂ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਦੁਖੜਾ ਸੁਣਾਉਂਦਿਆਂ ਆਖੀ ਇਹ ਗੱਲ
ਸਰਕਾਘਾਟ ਦੇ ਵਿਧਾਇਕ ਦਲੀਪ ਠਾਕੁਰ ਨੂੰ 2 ਘੰਟੇ ਤੱਕ ਆਪਣੇ ਘਰ ’ਚ ਇੰਤਜ਼ਾਰ ਕਰਵਾਉਣ ਦਾ ਦੋਸ਼ ਵੀ ਕਾਂਗਰਸ ਲਾ ਰਹੀ ਹੈ। ਕਿਹਾ ਗਿਆ ਹੈ ਕਿ ਵਿਧਾਇਕ ਨੂੰ ਇੰਨਾ ਇੰਤਜ਼ਾਰ ਕਰਵਾਇਆ ਗਿਆ ਤਾਂ ਆਮ ਲੋਕਾਂ ਦਾ ਕੀ ਹੋਵੇਗਾ। ਮੰਗਲਵਾਰ ਨੂੰ ਕੰਗਨਾ ਰਣੌਤ ਦਾ ਦਰੰਗ ਹਲਕੇ ਦੇ ਸ਼ਿਵਾਬਦਾਰ ’ਚ ਪ੍ਰੋਗਰਾਮ ਸੀ। ਉਹ ਮਾਤਾ ਘਟਾਸਨੀ ਦੇ ਮੰਦਰ ’ਚ ਮੱਥਾ ਟੇਕਣ ਪਹੁੰਚੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।