ਪਿੰਕ ਰੰਗ ਦੀ ਸ਼ਾਰਟ ਡਰੈੱਸ ’ਚ ਏਅਰਪੋਰਟ ’ਤੇ ਸਪਾਟ ਹੋਈ ਕੰਗਨਾ ਰਣੌਤ , ਤਸਵੀਰਾਂ ਹੋਈਆਂ ਵਾਇਰਲ

Thursday, Jul 01, 2021 - 03:36 PM (IST)

ਪਿੰਕ ਰੰਗ ਦੀ ਸ਼ਾਰਟ ਡਰੈੱਸ ’ਚ ਏਅਰਪੋਰਟ ’ਤੇ ਸਪਾਟ ਹੋਈ ਕੰਗਨਾ ਰਣੌਤ , ਤਸਵੀਰਾਂ ਹੋਈਆਂ ਵਾਇਰਲ

ਮੁੰਬਈ: ਅਦਾਕਾਰਾ ਕੰਗਨਾ ਰਣੌਤ ਸਾਬਕਾ ਪੀ.ਐੱਮ. ਇੰਦਿਰਾ ਗਾਂਧੀ ਨਾਲ ਜੁੜੀ ਫ਼ਿਲਮ ਕਰਨ ਦੀ ਘੋਸ਼ਣਾ ਕਰਨ ਤੋਂ ਬਾਅਦ ਕਾਫ਼ੀ ਚਰਚਾ ’ਚ ਹੈ। ਹਾਲ ਹੀ ’ਚ ਕੰਗਨਾ ਨੂੰ ਏਅਰਪੋਰਟ ’ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਉਸ ਦੀ ਖ਼ੂਬਸੂਰਤ ਨਵੀਂ ਲੁੱਕ ਦੇਖਣ ਨੂੰ ਮਿਲੀ। ਜਿਸ ਦੀਆਂ ਤਸਵੀਰਾਂ ਹੁਣ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਏਅਰਪੋਰਟ ’ਤੇ ਕੰਗਨਾ ਹਰ ਵਾਰ ਦੀ ਤਰ੍ਹਾਂ ਸਾੜ੍ਹੀ ਲੁੱਕ ’ਚ ਨਹੀਂ ਸਗੋਂ ਇਸ ਵਾਰ ਸ਼ਾਰਟ ਡਰੈੱਸ ’ਚ ਨਜ਼ਰ ਆਈ। 

PunjabKesari
ਪਿੰਕ ਰੰਗ ਦੀ ਸ਼ਾਰਟ ਡਰੈੱਸ ਦੇ ਨਾਲ ਉਹ ਮੈਚਿੰਗ ਬਲੇਜਰ ਮੋਢਿਆਂ ’ਤੇ ਕੈਰੀ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਕੰਗਨਾ ਨੇ ਪਿੰਕ ਰੰਗ ਦੀ ਸੈਂਡਲ ਪਾਈ ਹੋਈ ਸੀ ਅਤੇ ਹੱਥ ’ਚ ਮੈਚਿੰਗ ਰੰਗ ਦਾ ਹੀ ਪਰਸ ਕੈਰੀ ਕੀਤਾ ਹੈ। ਅੱਖਾਂ ’ਤੇ ਐਨਕਾਂ ਅਤੇ ਵਾਲ਼ਾਂ ਦਾ ਬਨ ਬਣਾਏ ਹੋਏ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ ਅਤੇ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ ਦੇ ਰਹੀ ਹੈ। 

PunjabKesari
ਕੰਗਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬਹੁੁਤ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਬੀਤੇ ਦਿਨੀਂ ਹੀ ਕੰਗਨਾ ਨੂੰ ਉਨ੍ਹਾਂ ਦਾ ਪਾਸਪੋਰਟ ਮਿਲਿਆ ਹੈ ਜਿਸ ਤੋਂ ਬਾਅਦ ਉਹ ਸ਼ਹਿਰ ਤੋਂ ਬਾਹਰ ਕਿਤੇ ਰਵਾਨਾ ਹੋ ਰਹੀ ਹੈ। ਅਦਾਕਾਰਾ ਨੇ ਪਾਸਪੋਰਟ ਮਿਲਣ ਦੀ ਖੁਸ਼ੀ ਰਜਨੀਸ਼ ਘਈ ਦੇ ਨਾਲ ਤਸਵੀਰ ਸ਼ੇਅਰ ਕਰ ਜਤਾਈ ਹੈ।


author

Aarti dhillon

Content Editor

Related News