ਕੰਗਨਾ ਰਣੌਤ ਨੇ ਕੱਲਿਪ ਸਾਂਝੀ ਕਰਕੇ ਮਹੇਸ਼ ਭੱਟ ’ਤੇ ਕੱਸਿਆ ਤੰਜ, ਕਿਹਾ- ‘ਅਸਲੀ ਨਾਂ ਅਸਲਮ ਹੈ’

Sunday, Sep 04, 2022 - 06:14 PM (IST)

ਕੰਗਨਾ ਰਣੌਤ ਨੇ ਕੱਲਿਪ ਸਾਂਝੀ ਕਰਕੇ ਮਹੇਸ਼ ਭੱਟ ’ਤੇ ਕੱਸਿਆ ਤੰਜ, ਕਿਹਾ- ‘ਅਸਲੀ ਨਾਂ ਅਸਲਮ ਹੈ’

ਨਵੀਂ ਦਿੱਲੀ- ਬਾਲੀਵੁੱਡ ਦੀ ਧਾਕੜ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਕੰਗਨਾ ਕਿਦੇ ਵੀ ਕਿਸੇ ਲਈ ਆਪਣੇ ਮਨ ਦੀ ਗੱਲ ਕਹਿਣ ਤੋਂ ਪਿੱਛੇ ਨਹੀਂ ਹੱਟਦੀ। ਅਦਾਕਾਰਾ ਜਿਸ ਵਜ੍ਹਾ ਨਾਲ ਅਦਾਕਾਰਾ ਅਕਸਰ ਸੁਰਖੀਆਂ ’ਚ ਬਣੀ ਰਹਿੰਦੀ ਹੈ ਉਹ ਹੈ ਭੱਟ ਪਰਿਵਾਰ ਦੀ ਗੱਲ ਆਉਂਦੀ ਹੈ।

PunjabKesari

ਇਹ ਵੀ ਪੜ੍ਹੋ : ਮਲਖ਼ਾਨ ਸਿੰਘ ਦੀ ਪਤਨੀ ਦੇ ਸਿਰ ’ਤੇ ਸੀ ਲੱਖਾਂ ਦਾ ਕਰਜ਼ਾ, ਸੌਮਿਆ ਟੰਡਨ ਦੀ ਮਦਦ ਨਾਲ ਚੁਕਾਇਆ ਗਿਆ

ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਪੋਸਟ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਲੈ ਕੇ ਕੰਗਨਾ ਸੁਰਖੀਆਂ ’ਚ ਬਣੀ ਹੋਈ ਹੈ। ਦਰਅਸਲ ਅਦਾਕਾਰਾ ਨੇ ਫ਼ਿਲਮ ਨਿਰਮਾਤਾ ਮਹੇਸ਼ ਭੱਟ ਬਾਰੇ ਇਕ ਕਲਿੱਪ ਸਾਂਝੀਆਂ ਕੀਤੀਆਂ ਹਨ। 

PunjabKesari

ਕੰਗਨਾ ਰਣੌਤ ਨੇ ਪਹਿਲੀ ਕੱਲਿਪ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮਹੇਸ਼ ਜੀ ਬਹੁਤ ਲਾਪਰਵਾਹੀ ਨਾਲ ਅਤੇ ਪਿਆਰ ਨਾਲ ਲੋਕਾਂ ਨੂੰ ਹਿੰਸਾ ਲਈ ਭੜਕਾਉਂਦੇ ਹਨ।’ ਉਸ ਨੇ ਇਸੇ ਵੀਡੀਓ ਦੀ ਇਕ ਹੋਰ ਕਲਿੱਪ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ (ਮਹੇਸ਼ ਭੱਟ) ਅਸਲੀ ਨਾਂ ਅਸਲਮ ਹੈ। ਕੰਗਨਾ ਰਣੌਤ ਨੇ 2006 ’ਚ ਫ਼ਿਲਮ ‘ਗੈਂਗਸਟਰ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ, ਜਿਸ ਨੂੰ ਮਹੇਸ਼ ਭੱਟ ਨੇ ਸਪੋਰਟ ਕੀਤਾ ਸੀ।

PunjabKesari

ਅਦਾਕਾਰਾ ਨੇ ਕੈਪਸ਼ਨ ’ਚ ਅੱਗੇ ਲਿਖਿਆ ਹੈ ਕਿ ‘ਉਸ ਨੇ ਆਪਣੀ ਦੂਜੀ ਪਤਨੀ (ਸੋਨੀ ਰਾਜ਼ਦਾਨ) ਨਾਲ ਵਿਆਹ ਕਰਨ ਲਈ ਧਰਮ ਬਦਲ ਲਿਆ ਸੀ। ਕੰਗਨਾ ਵੱਲੋਂ ਸਾਂਝੀ ਕੀਤੀ ਗਈ ਇਕ ਹੋਰ ਕਲਿੱਪ ਦੇ ਕੈਪਸ਼ਨ ’ਚ ਮਹੇਸ਼ ਦੇ ਨਾਮ ਬਾਰੇ ਇਕ ਬਿਆਨ ਵੀ ਹੈ, ਜਿਸ ’ਚ ਲਿਖਿਆ ਹੈ ਕਿ ‘ਉਸਨੂੰ ਆਪਣਾ ਅਸਲੀ ਨਾਮ ਵਰਤਣਾ ਚਾਹੀਦਾ ਸੀ। ਜਦੋਂ ਉਹ ਧਰਮ ਪਰਿਵਰਤਨ ਕਰ ਲੈਂਦੇ ਹਨ, ਤਾਂ ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਧਰਮ ਦੀ ਪ੍ਰਤੀਨਿਧਤਾ ਨਹੀਂ ਕਰਨੀ ਚਾਹੀਦੀ।’

PunjabKesari

ਇਹ ਵੀ ਪੜ੍ਹੋ : ਸ਼ਰਧਾ ਨੇ ਮਨਾਇਆ ਪਿਤਾ ਸ਼ਕਤੀ ਦਾ ਜਨਮਦਿਨ, ਕ੍ਰਾਈਮ ਮਾਸਟਰ ਗੋਗੋ ਥੀਮ ਵਾਲੇ ਕੇਕ ਨੇ ਖਿੱਚਿਆ ਸਭ ਦਾ ਧਿਆਨ

ਕੰਗਨਾ ਨੇ ਸਾਲ 2020 ’ਚ ਮਹੇਸ਼ ’ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ । ਜਦੋਂ ਉਨ੍ਹਾਂ ਨੇ ਆਪਣੀ ਧੀ ਅਤੇ ਫ਼ਿਲਮ ਨਿਰਮਾਤਾ-ਅਦਾਕਾਰ ਪੂਜਾ ਭੱਟ ਵੱਲੋਂ ਨਿਰਦੇਸ਼ਿਤ ਫ਼ਿਲਮ ‘ਧੋਖਾ’ ਨੂੰ ਰੱਦ ਕਰ ਦਿੱਤਾ ਸੀ। ਇਸ ਸਾਲ ਦੀ ਸ਼ੁਰੂਆਤ ’ਚ ਕੰਗਨਾ ਨੇ ਆਲੀਆ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦੀ ਰਿਲੀਜ਼ ਤੋਂ ਪਹਿਲਾਂ ਮਹੇਸ਼ ਭੱਟ ਅਤੇ ਉਨ੍ਹਾਂ ਦੀ ਧੀ ’ਤੇ ਤੰਜ ਕੱਸੇ ਸੀ। 


author

Shivani Bassan

Content Editor

Related News