ਯਾਮੀ ਗੌਤਮ ਨੂੰ ਰਾਧੇ ਮਾਂ ਕਹਿਣ ਵਾਲੇ ਵਿਕ੍ਰਾਂਤ ਮੈਸੀ ਦੀ ਕੰਗਨਾ ਰਣੌਤ ਨੇ ਲਾਈ ਕਲਾਸ

Monday, Jun 07, 2021 - 02:18 PM (IST)

ਯਾਮੀ ਗੌਤਮ ਨੂੰ ਰਾਧੇ ਮਾਂ ਕਹਿਣ ਵਾਲੇ ਵਿਕ੍ਰਾਂਤ ਮੈਸੀ ਦੀ ਕੰਗਨਾ ਰਣੌਤ ਨੇ ਲਾਈ ਕਲਾਸ

ਮੁੰਬਈ (ਬਿਊਰੋ)– ਮਸ਼ਹੂਰ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਦੇ ਪ੍ਰਸ਼ੰਸਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਯਾਮੀ ਨੇ ਵਿਆਹ ਕਰਵਾ ਲਿਆ ਹੈ। ਯਾਮੀ ਗੌਤਮ ਨੇ ਅਚਾਨਕ ਫ਼ਿਲਮ ਨਿਰਦੇਸ਼ਕ ਆਦਿਤਿਆ ਧਰ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਬਾਲੀਵੁੱਡ ਸੈਲੇਬ੍ਰਿਟੀਜ਼ ਤੋਂ ਲੈ ਕੇ ਉਸ ਦੇ ਪ੍ਰਸ਼ੰਸਕਾਂ ਤਕ, ਸਭ ਨੇ ਯਾਮੀ ਨੂੰ ਵਧਾਈ ਦਿੱਤੀ। ਅਦਾਕਾਰ ਵਿਕ੍ਰਾਂਤ ਮੈਸੀ ਨੇ ਵੀ ਯਾਮੀ ਗੌਤਮ ਦੀਆਂ ਤਸਵੀਰਾਂ ’ਤੇ ਕੁਮੈਂਟ ਕੀਤਾ ਪਰ ਉਸ ਦਾ ਇਹ ਕੁਮੈਂਟ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪਸੰਦ ਨਹੀਂ ਆਇਆ ਤੇ ਉਸ ਨੇ ਉਸ ਦੀ ਕਲਾਸ ਲਗਾ ਦਿੱਤੀ।

PunjabKesari

ਕੰਗਨਾ ਨੇ ਵਿਕ੍ਰਾਂਤ ਨੂੰ ਜਵਾਬ ਦਿੰਦਿਆਂ ਕੁਝ ਅਜਿਹਾ ਲਿਖ ਦਿੱਤਾ, ਜਿਸ ’ਤੇ ਸੋਸ਼ਲ ਮੀਡੀਆ ’ਤੇ ਉਸ ਦੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ। ਅਸਲ ’ਚ ਯਾਮੀ ਦੀ ਇਕ ਤਸਵੀਰ ’ਤੇ ਵਿਕ੍ਰਾਂਤ ਨੇ ਕੁਮੈਂਟ ਕੀਤਾ ਸੀ, ਜਿਸ ’ਚ ਉਸ ਨੇ ਯਾਮੀ ਦੀ ਤੁਲਨਾ ਰਾਧੇ ਮਾਂ ਨਾਲ ਕਰ ਦਿੱਤੀ ਸੀ। ਇਹ ਤੁਲਨਾ ਕੰਗਨਾ ਰਣੌਤ ਨੂੰ ਪਸੰਦ ਨਹੀਂ ਆਈ। ਗੁੱਸੇ ’ਚ ਆ ਕੇ ਉਸ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ ਕਿਥੋਂ ਨਿਕਲਿਆ ਇਹ ਕਾਕਰੋਚ, ਲਿਆਓ ਮੇਰੀ ਚੱਪਲ।

ਦੇਖਦਿਆਂ ਹੀ ਕੰਗਨਾ ਦੇ ਇਸ ਕੁਮੈਂਟ ’ਤੇ ਪ੍ਰਤੀਕਿਰਿਆ ਸਾਂਝੀ ਕਰਨ ਵਾਲਿਆਂ ਦੀ ਲਾਈਨ ਲੱਗ ਗਈ। ਇਸ ਤੋਂ ਬਾਅਦ ਉਸ ਨੇ ਇਕ ਹੋਰ ਕੁਮੈਂਟ ’ਚ ਇਹ ਵੀ ਲਿਖਿਆ ਕਿ ਹਿਮਾਚਲੀ ਦੁਲਹਨ ਬਹੁਤ ਹੀ ਸੁੰਦਰ ਲੱਗ ਰਹੀ ਹੈ। ਇਹ ਸਭ ਤੋਂ ਖੂਬਸੂਰਤ ਹੈ ਤੇ ਦੇਵੀ ਵਾਂਗ ਲੱਗ ਰਹੀ ਹੈ।

ਜ਼ਿਕਰਯੋਗ ਹੈ ਕਿ ਯਾਮੀ ਗੌਤਮ ਨੇ ਫ਼ਿਲਮ ‘ਉੜੀ : ਦਿ ਸਰਜੀਕਲ ਸਟ੍ਰਾਈਕ’ ਦੇ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਕਰਵਾਇਆ ਹੈ। ਫ਼ਿਲਮ ’ਚ ਯਾਮੀ ਗੌਤਮ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News