ਪੂਜਾ ਭੱਟ ਵੱਲੋਂ ਕੀਤੇ ਟਵੀਟ ''ਤੇ ਭੜਕੀ ਕੰਗਨਾ ਰਣੌਤ, ਮਹੇਸ਼ ਭੱਟ ਬਾਰੇ ਆਖੀ ਇਹ ਵੱਡੀ ਗੱਲ
Friday, Jul 10, 2020 - 09:21 AM (IST)

ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਬੇਬਾਕ ਰਾਇ ਰੱਖਣ ਲਈ ਜਾਣੀ ਜਾਂਦੀ ਹੈ। ਬਾਲੀਵੁੱਡ 'ਚ ਚੱਲ ਰਹੇ ਨੈਪੋਟਿਜ਼ਮ 'ਤੇ ਸਭ ਤੋਂ ਪਹਿਲਾਂ ਕੰਗਨਾ ਨੇ ਹੀ ਬੇਖ਼ੌਫ ਅਤੇ ਬੇਧੜਕ ਹੋ ਕੇ ਆਪਣੀ ਰਾਇ ਰੱਖੀ ਸੀ। ਹੁਣ ਉਨ੍ਹਾਂ ਮਹੇਸ਼ ਭੱਟ ਦੀ ਧੀ ਪੂਜਾ ਭੱਟ ਵੱਲੋਂ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਪੂਜਾ ਨੂੰ ਕਰੜੇ ਹੱਥੀਂ ਲਿਆ ਹੈ। ਪਰਿਵਾਰਵਾਦ ਬਾਰੇ ਬਹਿਸ ਛਿੜੀ ਹੈ। ਮਹੇਸ਼ ਭੱਟ ਦੀ ਧੀ ਪੂਜਾ ਭੱਟ ਨੇ ਟਵੀਟ ਕਰ ਕੇ ਆਪਣਾ ਪੱਖ ਰੱਖਿਆ।
As for Kangana Ranaut-She is a great talent,if not she wouldn’t have been launched by Vishesh films in “Gangster”.Yes Anurag Basu discovered her,but Vishesh Films backed his vision & invested in the film. No small feat. Here’s wishing her the very best in all her endeavours.
— Pooja Bhatt (@PoojaB1972) July 8, 2020
ਇਸ 'ਤੇ ਕੰਗਨਾ ਰਣੌਤ ਭੜਕ ਗਈ। ਪੂਜਾ ਨੇ ਕੰਗਨਾ ਨੂੰ ਬਿਹਤਰ ਕਲਾਕਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨੇ ਕਈ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦਿੱਤਾ। ਕੰਗਨਾ ਉਨ੍ਹਾਂ 'ਚੋਂ ਇੱਕ ਹੈ। ਪੂਜਾ 'ਤੇ ਜਵਾਬੀ ਹਮਲਾ ਕਰਦਿਆਂ ਕੰਗਨਾ ਦੀ ਟੀਮ ਨੇ ਜਵਾਬ 'ਚ ਲਿਖਿਆ, 'ਕੰਗਨਾ ਦੀ ਪ੍ਰਤਿਭਾ ਲੱਭਣ ਪਿੱਛੇ ਅਨੁਰਾਗ ਬਸੁ ਦੀ ਪਾਰਖੀ ਨਜ਼ਰ ਸੀ। ਸਭ ਜਾਣਦੇ ਹਨ ਕਿ ਮੁਕੇਸ਼ ਭੱਟ ਕਲਾਕਾਰਾਂ ਨੂੰ ਭੁਗਤਾਨ ਕਰਨਾ ਪਸੰਦ ਨਹੀਂ ਕਰਦੇ। ਕੁਝ ਸਟੂਡੀਓ ਪ੍ਰਤਿਭਾਸ਼ਾਲੀ ਲੋਕਾਂ ਨੂੰ ਕੰਮ ਦਿੰਦੇ ਹਨ ਪਰ ਇਹ ਤੁਹਾਡੇ ਪਿਤਾ ਨੂੰ ਕੰਗਨਾ 'ਤੇ ਚੱਪਲ ਸੁੱਟਣ, ਪਾਗਲ ਕਹਿਣ ਅਤੇ ਅਪਮਾਨਿਤ ਕਰਨ ਦਾ ਲਾਇਸੈਂਸ ਨਹੀਂ ਦਿੰਦਾ।'
Toh yeh ‘Nepotism’ shabd se kissi aur Ko zalil karne ki koshish karo doston. The people who have found their way into the movies through the springboard we provided over the decades know what we stand for. And if they have forgotten,It’s their tragedy. Not ours.Have a great day!
— Pooja Bhatt (@PoojaB1972) July 8, 2020
ਟੀਮ ਨੇ ਅੱਗੇ ਲਿਖਿਆ, 'ਉਨ੍ਹਾਂ ਨੇ ਕੰਗਨਾ ਦੇ ਦੁਖਦ ਅੰਤ ਦਾ ਐਲਾਨ ਵੀ ਕਰ ਦਿੱਤਾ ਸੀ। ਉਹ ਰਿਆ ਚੱਕਰਵਰਤੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਸਬੰਧਾਂ 'ਚ ਇੰਨੀ ਦਿਲਚਸਪੀ ਕਿਉਂ ਲੈ ਰਹੇ ਸਨ? ਉਨ੍ਹਾਂ ਨੇ ਸੁਸ਼ਾਂਤ ਦੇ ਕਰੀਅਰ ਦੇ ਅੰਤ ਦਾ ਐਲਾਨ ਕਿਉਂ ਕਰ ਦਿੱਤਾ ਸੀ? ਅਜਿਹੇ ਕੁਝ ਸਵਾਲ ਤੁਹਾਨੂੰ ਆਪਣੇ ਪਿਤਾ ਤੋਂ ਜ਼ਰੂਰ ਪੁੱਛਣੇ ਚਾਹੀਦੇ ਹਨ।'
Pooja ji Kangana is thankful to Vishesh films fr launching her but she wants outsiders to be treated better,She is thankful that her ex broke up with her but she wishes it ws done respectfully,She feels fortunate to fnd success in world run by men but she wishes patriarchy ends🙏 https://t.co/ZZ7VVcRpJZ
— Team Kangana Ranaut (@KanganaTeam) July 9, 2020
ਦੱਸਣਯੋਗ ਹੈ ਕਿ 14 ਜੂਨ ਨੂੰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਮੁੰਬਈ ਅਪਾਰਟਮੈਂਟ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਖ਼ੁਦਕੁਸ਼ੀ ਲਈ ਫ਼ਿਲਮ ਉਦਯੋਗ ਦੇ ਵੱਡੇ ਸਿਤਾਰਿਆਂ ਨੇ ਉਕਸਾਇਆ ਸੀ। ਇਸ 'ਤੇ ਕੰਗਨਾ ਨੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਸੀ, ਜਿਸ ਤੋਂ ਬਾਅਦ ਫ਼ਿਲਮ ਉਦਯੋਗ 'ਚ ਨਵੀਂ ਬਹਿਸ ਛਿੜ ਗਈ।
Dear @PoojaB1972, #AnuragBasu had keen eyes to spot Kangana’s talent, everyone knows Mukesh Bhatt does not like to pay artists, to get talented people for free is a favour many studios do on themselves but that doesn’t give your father a license to throw chappals at her...(1/2) https://t.co/5afdsJJx4F
— Team Kangana Ranaut (@KanganaTeam) July 8, 2020