ਕੰਗਨਾ ਰਣੌਤ ਨੇ ਕੀਤੀ ਮਾਂ ਦੇ ਇਸ ਦੇਸੀ ਜੁਗਾੜ ਦੀ ਤਾਰੀਫ

Friday, Jan 22, 2021 - 05:50 PM (IST)

ਕੰਗਨਾ ਰਣੌਤ ਨੇ ਕੀਤੀ ਮਾਂ ਦੇ ਇਸ ਦੇਸੀ ਜੁਗਾੜ ਦੀ ਤਾਰੀਫ

ਮੁੰਬਈ: ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਇਸ ਵਾਰ ਆਪਣੀ ਮਾਂ ਲਈ ਟਵੀਟ ਕੀਤਾ ਹੈ। ਅਦਾਕਾਰਾ ਨੇ ਆਪਣੇ ਟਵਿਟਰ ਅਕਾਊਂਟ ’ਤੇ ਆਪਣੀ ਮਾਂ ਦੀ ਇਕ ਮਜ਼ੇਦਾਰ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦੇਸੀ ਜੁਗਾੜ ਦੀ ਤਾਰੀਫ ਵੀ ਕੀਤੀ ਹੈ। ਧਾਕੜ ਗਰਲ ਦਾ ਇਹ ਟਵੀਟ ਹੁਣ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। 

PunjabKesari
ਕੰਗਨਾ ਨੇ ਆਪਣੇ ਟਵਿਟਰ ’ਤੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ’ਚ ਉਨ੍ਹਾਂ ਦੀ ਮਾਂ ਅੰਗੀਠੀ ’ਤੇ ਮੱਕੀ ਦੀਆਂ ਰੋਟੀਆਂ ਬਣਾਉਂਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਇਹ ਦੇਸੀ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਕੈਪਸ਼ਨ ’ਚ ਲਿਖਿਆ ਹੈ... ਮਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਰਸੋਈ ਬਹੁਤ ਠੰਡੀ ਹੈ ਤਾਂ ਬਾਹਰ ਧੁੱਪ ’ਚ ਅੰਗੀਠੀ ’ਤੇ ਖਾਣਾ ਬਣਾ ਰਹੀ ਹਾਂ। ਮੈਂ ਬਹੁਤ ਉਤਸ਼ਾਹਿਤ ਹੋਈ ਜਦੋਂ ਮੈਂ ਦੇਖਿਆ ਤਾਂ ਆਪਣਾ ਹਾਸਾ ਨਹੀਂ ਰੋਕ ਪਾਈ, ਦੇਸੀ ਜੁਗਾੜ ਤੋਂ ਵਧ ਕੇ ਕੋਈ ਜੁਗਾੜ ਨਹੀਂ ਹੈ। ਮਾਂ ਦੀ ਇਸ ਖੋਜ ’ਤੇ ਮਾਣ ਹੈ। 

PunjabKesari
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਗਨਾ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਅਦਾਕਾਰਾ ਮਾਂ ਦੇ ਕਈ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ। ਕੰਮ ਦੀ ਗੱਲ ਕਰੀਏ ਤਾਂ ਕੰਗਨਾ ਬਹੁਤ ਜਲਦ ਫ਼ਿਲਮ ‘ਥਲਾਇਵੀ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਇਨੀਂ ਦਿਨੀਂ ‘ਤੇਜਸ’ ਅਤੇ ‘ਧਾਕੜ’ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। 


author

Aarti dhillon

Content Editor

Related News