ਸੰਜੇ ਰਾਊਤ ਨਾਲ ਵਿਵਾਦ ਵਿਚਾਲੇ ਕੰਗਨਾ ਰਣੌਤ ਦਾ ਦਫ਼ਤਰ ਸੀਲ, BMC ਨੇ ਚਿਪਕਾਇਆ ਨੋਟਿਸ

09/08/2020 3:38:01 PM

ਮੁੰਬਈ (ਬਿਊਰੋ) : ਬੀ. ਐੱਮ. ਸੀ. ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ 'ਤੇ ਨੋਟਿਸ ਲਾਇਆ ਹੈ। ਬੀ. ਐੱਮ. ਸੀ. ਨੇ ਇਸ ਨੋਟਿਸ ਵਿਚ ਕੰਗਨਾ ਨੂੰ ਕਿਹਾ ਹੈ ਕਿ ਕੰਗਨਾ ਦਾ ਦਫ਼ਤਰ BMC ਨੂੰ ਦਿੱਤੇ ਨਕਸ਼ੇ ਮੁਤਾਬਕ ਨਹੀਂ। ਬੀ. ਐੱਮ. ਸੀ. ਦਾ ਕਹਿਣਾ ਹੈ ਕਿ ਕੰਗਨਾ ਨੇ ਦਫ਼ਤਰ ਨੂੰ ਗੈਰਕਾਨੂੰਨੀ ਬਣਾਇਆ ਹੈ। ਬੀ. ਐੱਮ. ਸੀ. ਦਾ ਕਹਿਣਾ ਹੈ ਕਿ ਕੰਗਨਾ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਬੀ. ਐੱਮ. ਸੀ. ਨੇ ਨੋਟਿਸ ਵਿਚ ਲਿਖਿਆ ਕਿ ਇਹ ਦਫ਼ਤਰ ਕੰਮ ਕਰਨ ਲਈ ਨਹੀਂ। ਨੋਟਿਸ ਵਿਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਮੁੰਬਈ ਨਗਰ ਨਿਗਮ ਦੇ ਨਿਯਮ 354-ਏ ਦੀ ਪਾਲਣਾ ਨਹੀਂ ਕਰ ਰਹੀ। 
PunjabKesari
ਦੱਸ ਦਈਏ ਕਿ 354-ਏ ਨਿਯਮ ਵਿਚ ਤੈਅ ਮਾਪਦੰਡਾਂ ਮੁਤਾਬਕ, ਘਰ ਜਾਂ ਇਮਾਰਤ ਦਾ ਨਿਰਮਾਣ ਨਹੀਂ ਹੋਣਾ ਮੰਨਿਆ ਜਾਂਦਾ ਹੈ। ਇਸ ਨੂੰ BMC ਦੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। BMC ਇਸ 'ਤੇ ਕਾਰਵਾਈ ਕਰਨ ਲਈ ਸੁਤੰਤਰ ਹੈ। ਬੀ. ਐੱਮ. ਸੀ. ਦੇ ਨੋਟਿਸ ਵਿਚ ਸੱਤ ਪੁਆਇੰਟ ਦਿੱਤੇ ਗਏ ਹਨ।

ਪਹਿਲਾ ਇਹ ਕਿ ਇਮਾਰਤ ਦਾ ਨਿਰਮਾਣ BMC ਦੇ ਤੈਅ ਮਾਪਦੰਡਾਂ ਮੁਤਾਬਕ ਨਹੀਂ ਕੀਤਾ ਗਿਆ। 
ਦੂਜਾ, ਦੂਜੀ ਮੰਜ਼ਲ 'ਤੇ ਸਲੈਬ ਦਾ ਨਿਰਮਾਣ ਅਣਅਧਿਕਾਰਤ ਢੰਗ ਨਾਲ ਕੀਤਾ ਗਿਆ ਹੈ। ਇਹ ਸਲੈਬ ਸਿਰਫ 3 ਇੰਚ ਵਾਧੂ ਬਣਾਇਆ ਗਿਆ ਹੈ। ਤੀਜਾ, ਨਕਸ਼ੇ ਵਿਚ ਇੱਕ ਬੈਡਰੂਮ ਵਾਲਾ ਟਾਇਲਟ ਸੀ। ਯਾਨੀ ਟਾਇਲਟ ਕਾਗਜ਼ 'ਤੇ ਦਿਖਾਇਆ ਗਿਆ ਹੈ ਪਰ ਅਸਲ ਵਿਚ ਇਹ ਆਉਣ-ਜਾਣ ਦਾ ਖ਼ੇਤਰ ਹੈ।


sunita

Content Editor

Related News