ਇਸ ਆਲੀਸ਼ਾਨ ਘਰ ’ਚ ਰਹਿੰਦੀ ਹੈ ਕੰਗਨਾ ਰਣੌਤ, ਇੰਸਟਾਗ੍ਰਾਮ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ

Tuesday, Sep 06, 2022 - 04:45 PM (IST)

ਇਸ ਆਲੀਸ਼ਾਨ ਘਰ ’ਚ ਰਹਿੰਦੀ ਹੈ ਕੰਗਨਾ ਰਣੌਤ, ਇੰਸਟਾਗ੍ਰਾਮ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਆਪਣੇ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਅਦਾਕਾਰਾ ਆਪਣੇ ਵਿਵਾਦਾਂ ਲਈ ਵੀ ਕਾਫ਼ੀ ਮਸ਼ਹੂਰ ਹੈ। ਇਸ ਤੋਂ ਇਲਾਵਾ ਕੰਗਨਾ ਰਣੌਤ ਲਗਜ਼ਰੀ ਲਾਈਫ਼ ਲਈ ਵੀ ਜਾਣੀ ਜਾਂਦੀ ਹੈ। ਇਸ ਦੇ ਨਾਲ ਕੰਗਨਾ ਰਣੌਤ ਦਾ ਆਲੀਸ਼ਾਨ ਘਰ ਨੂੰ ਤੁਹਾਨੂੰ ਦਿਖਾਉਣ ਜਾ ਰਹੇ ਹਾਂ।  

PunjabKesari

ਇਹ ਵੀ ਪੜ੍ਹੋ :  ਨੋਰਾ ਫਤੇਹੀ ਨੇ ਕਿਹਾ- ਮਾਧੁਰੀ ਦੀਕਸ਼ਿਤ ਨਾਲ ਜੱਜ ਦੀ ਕੁਰਸੀ ’ਤੇ ਬੈਠਣ ਦਾ ਸੁਫ਼ਨਾ ਪੂਰਾ ਹੋਇਆ

ਕੰਗਨਾ ਰਣੌਤ ਆਲੀਸ਼ਾਨ ਘਰ ’ਚ ਰਹਿੰਦੀ ਹੈ। ਅਦਾਕਾਰਾ ਦਾ ਘਰ ਬੇਹੱਦ ਖੂਬਸੂਰਤ ਹੈ। ਕੁਝ ਸਮੇਂ ਪਹਿਲੇ ਅਦਾਕਾਰਾ ਨੇ ਮਨਾਲੀ ’ਚ ਆਲੀਸ਼ਾਨ ਘਰ ਬਣਾਇਆ ਸੀ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਸੀ ।

PunjabKesari

ਅਦਾਕਾਰਾ ਘਰ ਜਿਵੇਂ ਕਿ ਸੁਫ਼ਨਿਆ ਦਾ ਘਰ ਹੋਵੇ। ਪਹਾੜਾਂ ਦੇ ਵਿਚਕਾਰ ਸਥਿਤ ਕੰਗਨਾ ਦਾ ਘਰ ਬੇਹੱਦ ਖੂਬਸੂਰਤ ਹੈ। ਕੁਦਰਤੀ ਨਜ਼ਰਾ ਉਸ ਦੇ ਘਰ ਦੇ ਅੰਦਰੋਂ ਸਾਫ਼ ਦਿਖਾਈ ਦਿੰਦਾ ਹੈ। ਘਰ ਨੂੰ ਬਣਾਉਣ ਲਈ ਲੱਕੜ ਅਤੇ ਪੱਥਰ ਦੀ ਵਰਤੋਂ ਕੀਤੀ ਗਈ ਹੈ।

PunjabKesari

ਇਸ ਆਲੀਸ਼ਾਨ ਘਰ ਨੂੰ ਅੰਦਰੋਂ ਖੂਬਸੂਰਤੀ ਨਾਲ ਸਜਾਇਆ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਘਰ ’ਚ ਸਭ ਸਹੂਲਤਾਂ ਹਨ। ਇਕ ਤਸਵੀਰ ’ਚ ਅਦਾਕਾਰਾ ਨੇ ਬੈੱਡਰੂਮ ਦੀ ਤਸਵੀਰ ਸਾਂਝੀ ਕੀਤੀ ਹੈ। ਜੋ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ।

PunjabKesari

ਇਹ ਵੀ ਪੜ੍ਹੋ : ਅਦਾਕਾਰਾ ਕਾਜੋਲ ਨੇ ਤਸਵੀਰਾਂ ’ਚ ਦਿਖਾਇਆ ਚੁਲਬੁਲਾ ਅੰਦਾਜ਼, ਯੈਲੋ ਸਾੜ੍ਹੀ ’ਚ ਲੱਗ ਰਹੀ ਗਲੈਮਰਸ

ਲਿਵਿੰਗ ਰੂਮ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ। ਦੇਖਿਆ ਜਾ ਸਕਦਾ ਹੈ ਕਿ ਇਸ ਜਗ੍ਹਾ ’ਤੇ ਬੈਠਣ ਲਈ ਸੋਫ਼ੇ ਲੱਗੇ ਹੋਏ ਹਨ। ਇਸ ਨਾਲ ਹੀ ਮਨੋਰੰਜਨ ਲਈ ਇਕ ਪੂਲ ਟੇਬਲ ਵੀ ਹੈ।

PunjabKesari

ਕੰਗਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਐਮਰਜੈਂਸੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਹ ਇਸ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ।

PunjabKesari

ਇਸ ਫ਼ਿਲਮ ਦਾ ਉਨ੍ਹਾਂ ਦਾ ਲੁੱਕ ਪਹਿਲਾਂ ਹੀ ਵਾਇਰਲ ਹੋ ਚੁੱਕਾ ਹੈ। 'ਐਮਰਜੈਂਸੀ' 'ਚ ਕੰਗਨਾ ਤੋਂ ਇਲਾਵਾ ਸ਼੍ਰੇਅਸ ਤਲਪੜੇ ਅਤੇ ਅਨੁਪਮ ਖੇਰ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਰੂਪ 'ਚ ਸ਼੍ਰੇਅਸ ਅਤੇ ਕ੍ਰਾਂਤੀਕਾਰੀ ਨੇਤਾ ਜੇਪੀ ਨਰਾਇਣ ਦੇ ਰੂਪ 'ਚ ਅਨੁਪਮ ਦੀ ਲੁੱਕ ਵੀ ਸਾਹਮਣੇ ਆਈ ਹੈ।


author

Shivani Bassan

Content Editor

Related News