ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਮਿਊਜ਼ੀਅਮ ’ਚ ਫਿਲਮ ‘ਐਮਰਜੈਂਸੀ’ ਦੀ ਮਿਊਜ਼ਿਕ ਐਲਬਮ ਕੀਤੀ ਲਾਂਚ
Sunday, Sep 01, 2024 - 10:38 AM (IST)
ਮੁੰਬਈ (ਬਿਊਰੋ) - ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਮਿਊਜ਼ੀਅਮ ’ਚ ਫਿਲਮ ‘ਐਮਰਜੈਂਸੀ’ ਦੀ ਮਿਊਜ਼ਿਕ ਐਲਬਮ ਲਾਂਚ ਕੀਤੀ। ਜੀ. ਵੀ. ਪ੍ਰਕਾਸ਼ ਕੁਮਾਰ ਤੇ ਅਰਕੋ ਪ੍ਰਾਵੋ ਮੁਖਰਜੀ ਵੱਲੋਂ ਰਚੇ ਤੇ ਮਨੋਜ ਮੁੰਤਸ਼ੀਰ ਵੱਲੋਂ ਲਿਖੇ ਐਲਬਮ ’ਚ 1970 ਦੇ ਦਹਾਕੇ ਦੇ ਸਾਰ ਨੂੰ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਇਸ ’ਚ ਉਦਿਤ ਨਾਰਾਇਣ, ਨਕਸ਼ ਅਜ਼ੀਜ਼ ਤੇ ਨਕੁਲ ਅਭਿਅੰਕਰ ਵੱਲੋਂ ਗਾਇਆ ਗੀਤ ‘ਸਿੰਘਾਸਨ ਖਲੀ ਕਰੋ’ ਵੀ ਸ਼ਾਮਲ ਹੈ, ਜਿਸ ਨੇ ਸਰੋਤਿਆਂ ਦੇ ਦਿਲਾਂ ਨੂੰ ਛੂਹ ਲਿਆ ਹੈ।
ਗੀਤਾਂ ’ਚ ਹਰੀਹਰਨ ਦਾ ਦਿਲ ਨੂੰ ਛੂਹ ਲੈਣ ਵਾਲਾ ਗੀਤ ‘ਐ ਮੇਰੀ ਜਾਨ’, ਨਕੁਲ ਅਭਿਅੰਕਰ, ਨੀਤੀ ਮੋਹਨ ਤੇ ਰੋਮੀ ਦੀ ਵਿਸ਼ੇਸ਼ਤਾ ਵਾਲਾ ਜੋਸ਼ੀਲਾ ਯੁੱਧ ਵਾਲਾ ਗੀਤ ‘ਸ਼ੰਖਨਾਦ ਕਰ’, ਮੋਨਾਲੀ ਠਾਕੁਰ ਦਾ ਸੁਰੀਲਾ ‘ਬੇਕਾਰੀਆਂ’ ਤੇ ਸ਼੍ਰੀਰਾਮ ਚੰਦਰ ਵੱਲੋਂ ਗਾਇਆ ‘ਸਰਕਾਰ ਕੋ ਸਲਾਮ’ ਸ਼ਾਮਲ ਹਨ।
ਕੰਗਨਾ ਵੱਲੋਂ ਲਿਖੀ ਤੇ ਨਿਰਦੇਸ਼ਿਤ ‘ਐਮਰਜੈਂਸੀ’ ’ਚ ਉਹ ਖੁਦ ਮੁੱਖ ਭੂਮਿਕਾ ’ਚ ਹੈ। ਇਸ ’ਚ ਅਨੁਪਮ ਖੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ, ਵਿਸ਼ਾਕ ਨਾਇਰ ਤੇ ਮਰਹੂਮ ਸਤੀਸ਼ ਕੌਸ਼ਿਕ ਵੀ ਮੁੱਖ ਭੂਮਿਕਾਵਾਂ ’ਚ ਹਨ। ਜ਼ੀ ਸਟੂਡੀਓਜ਼ ਤੇ ਮਣੀਕਰਣਿਕਾ ਫਿਲਮਜ਼ ਵੱਲੋਂ ਨਿਰਮਿਤ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।