ਕੰਗਨਾ ਦਾ ਦਿੱਲੀ ਦੇ ਇਸ ਮੁੰਡੇ ’ਤੇ ਆਇਆ ਦਿਲ, ਸਭ ਦੇ ਸਾਹਮਣੇ ਕੀਤੀ ਕਿੱਸ (ਵੀਡੀਓ)

Wednesday, May 18, 2022 - 05:15 PM (IST)

ਕੰਗਨਾ ਦਾ ਦਿੱਲੀ ਦੇ ਇਸ ਮੁੰਡੇ ’ਤੇ ਆਇਆ ਦਿਲ, ਸਭ ਦੇ ਸਾਹਮਣੇ ਕੀਤੀ ਕਿੱਸ (ਵੀਡੀਓ)

ਮੁੰਬਈ (ਬਿਊਰੋ)– ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਕਈ ਪ੍ਰਾਜੈਕਟਾਂ ਨੂੰ ਲੈ ਕੇ ਚਰਚਾ ’ਚ ਹੈ। ਹਾਲ ਹੀ ’ਚ ਉਹ ਆਪਣੀ ਫ਼ਿਲਮ ‘ਧਾਕੜ’ ਨੂੰ ਲੈ ਕੇ ਲਾਈਮਲਾਈਟ ’ਚ ਹੈ। ਉਹ ਲਗਾਤਾਰ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ। ਉਂਝ ਤਾਂ ਕੰਗਨਾ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਹਾਲ ਹੀ ’ਚ ਕੰਗਨਾ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਬਾਲੀਵੁੱਡ ਡੈਬਿਊ ਤੋਂ ਪਹਿਲਾਂ ਨਿਕਲੇ ਹੰਝੂ

ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕੰਗਨਾ ਪਾਰਟੀ ’ਚ ਗਈ ਹੈ, ਜਿਥੇ ਉਹ ਹੈਂਡਸਮ ਮੁੰਡੇ ਸ਼ਿਵਮ ਨੂੰ ਦੇਖਦਿਆਂ ਹੀ ਉਸ ਨੂੰ ਕਿੱਸ ਕਰ ਦਿੰਦੀ ਹੈ। ਪ੍ਰਸ਼ੰਸਕ ਵੀ ਉਸ ਦੇ ਇਸ ਅੰਦਾਜ਼ ਨੂੰ ਦੇਖ ਕੇ ਥੋੜ੍ਹੇ ਹੈਰਾਨ ਹਨ ਤੇ ਥੋੜ੍ਹੇ ਖ਼ੁਸ਼ ਵੀ ਹਨ।

ਕੰਗਨਾ ਰਣੌਤ ਦੀ ਹਾਲ ਹੀ ’ਚ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਹਾਲ ਹੀ ’ਚ ਉਨ੍ਹਾਂ ਵਲੋਂ ਹੋਸਟ ਕੀਤੇ ਗਏ ਸ਼ੋਅ ‘ਲੌਕ ਅੱਪ’ ਦਾ ਇਕ ਮੁਕਾਬਲੇਬਾਜ਼ ਸ਼ਿਵਮ ਸ਼ਰਮਾ ਜਿਵੇਂ ਹੀ ਕੰਗਨਾ ਨਾਲ ਇਕ ਸੈਲਫੀ ਲੈਣ ਜਾਂਦਾ ਹੈ ਤਾਂ ਉਸ ਨੂੰ ਦੇਖਦਿਆਂ ਹੀ ਕੰਗਨਾ ਕਿੱਸ ਕਰ ਦਿੰਦੀ ਹੈ।

ਉਸ ਦੇ ਇਸ ਅੰਦਾਜ਼ ਨੂੰ ਦੇਖ ਕੇ ਸ਼ਿਵਮ ਵੀ ਹੈਰਾਨ ਰਹਿ ਜਾਂਦਾ ਹੈ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਤੇ ਇਕ ਪ੍ਰਸ਼ੰਸਕ ਨੇ ਕੁਮੈਂਟ ਕਰਦਿਆਂ ਕਿਹਾ ‘ਵਾਹ ਲੱਕੀ ਮੈਨ’ ਤਾਂ ਦੂਜੇ ਨੇ ਲਿਖਿਆ ‘ਭਰਾ ਦੀ ਤਾਂ ਲਾਟਰੀ ਲੱਗ ਗਈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News