ਮੁੜ ਕਸੂਤੀ ਫਸੀ ਕੰਗਨਾ ਰਣੌਤ, ਲੱਗਿਆ ਚੋਰੀ ਦਾ ਇਲਜ਼ਾਮ

01/15/2021 1:30:40 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਹੁਣ ਇਕ ਹੋਰ ਵਿਵਾਦ ਨਾਲ ਜੁੜ ਗਿਆ। ਕੱਲ੍ਹ 14 ਜਨਵਰੀ ਨੂੰ ਕੰਗਨਾ ਰਣੌਤ ਨੇ 'ਵਾਰੀਅਰ ਕੁਈਨ ਆਫ਼ ਕਸ਼ਮੀਰ' ਦੇ ਨਾਂ ਨਾਲ ਜਾਣੀ ਜਾਂਦੀ ਦਿਡਾ 'ਤੇ ਆਧਾਰਤ ਆਪਣੀ ਨਵੀਂ ਫ਼ਿਲਮ 'ਮਣੀਕਰਣਿਕਾ ਰਿਟਰਨਜ਼-ਦਿ ਲੀਜੈਂਡ ਆਫ਼ ਦਿਡਾ' ਬਣਾਉਣ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ ਦੇ ਨਾਲ ਹੀ ਉਸ ਦੀ ਇਹ ਫ਼ਿਲਮ ਵਿਵਾਦਾਂ 'ਚ ਘਿਰ ਗਈ ਹੈ। ਸਾਲ 2019 'ਚ 'ਦਿਡਾ-ਦਿ ਕੁਈਨ ਵਾਰੀਅਰ ਆਫ਼ ਕਸ਼ਮੀਰ' ਦੇ ਲੇਖਕ ਅਤੇ ਦਿਡਾ' ਦੇ ਵੰਸ਼ਜ ਆਸ਼ੀਸ਼ ਕੌਲ ਨੇ ਕੰਗਨਾ ਰਣੌਤ 'ਤੇ ਆਪਣਾ ਫ਼ਿਲਮ ਬਣਾਉਣ ਲਈ ਉਨ੍ਹਾਂ ਦੀ ਅੰਗਰੇਜ਼ੀ 'ਚ ਲਿਖੀ ਕਿਤਾਬ ਦੀ ਕਾਪੀਰਾਈਟ ਦਾ ਦੋਸ਼ ਲਾਇਆ ਹੈ। 

ਇਹ ਖ਼ਬਰ ਵੀ ਪੜ੍ਹੋ : ਸਰਕਾਰ ਤੇ ਕਿਸਾਨ ਜਥੇਬੰਦੀਆਂ ਦੀ ਬੈਠਕ ਨੂੰ ਲੈ ਕੇ ਮਨਮੋਹਨ ਵਾਰਿਸ ਨੇ ਆਖੀਆਂ ਇਹ ਗੱਲਾਂ

ਆਸ਼ੀਸ਼ ਕੌਲ ਦਾ ਕਹਿਣਾ ਹੈ ਕਿ 'ਲਗਪਗ 1,000 ਸਾਲ ਪਹਿਲਾਂ ਕਸ਼ਮੀਰ ਦੇ ਲੌਹਾਰ ਇਲਾਕੇ 'ਤੇ ਰਾਜ ਕਰਨ ਵਾਲੀ ਰਾਣੀ ਦਿਡਾ ਦੇ ਕਾਰਨਾਮਿਆਂ ਤੋਂ ਦੁਨੀਆ ਅਣਜਾਣ ਸੀ ਅਤੇ ਮੇਰੀ ਲਿਖੀ ਕਿਤਾਬ ਰਾਹੀਂ ਹੀ 99% ਲੋਕਾਂ ਨੂੰ ਉਨ੍ਹਾਂ ਦੀ ਬਹਾਦਰੀ ਦੇ ਕਿੱਸਿਆਂ ਬਾਰੇ ਪਤਾ ਲੱਗਿਆ ਸੀ। ਮੈਂ ਦਿਡਾ ਦਾ ਵੰਸ਼ਜ ਹਾਂ ਤੇ ਮੈਨੂੰ ਮੇਰੀ ਨਾਨੀ ਸੌਭਾਗਯਵਤੀ ਕਿਲਮ ਤੋਂ ਇਹ ਸਾਰੀ ਜਾਣਕਾਰੀ ਹਾਸਲ ਹੋਈ। ਲਗਭਗ 6 ਸਾਲਾਂ ਦੀ ਮਿਹਨਤ ਅਤੇ ਖੋਜ ਤੋਂ ਬਾਅਦ ਇਹ ਲਿਖ ਸਕਿਆ ਹਾਂ। ਦੁਨੀਆ 'ਚ ਦਿਡਾ ਬਾਰੇ ਸਿਰਫ਼ ਇਹੋ ਮੇਰੀ ਕਿਤਾਬ ਹੈ, ਜੋ ਪ੍ਰਮਾਣਿਕ ਅਤੇ ਇਤਿਹਾਸਕ ਤੱਥਾਂ 'ਤੇ ਆਧਾਰਤ ਹੈ।'

ਇਹ ਖ਼ਬਰ ਵੀ ਪੜ੍ਹੋ : ਗਾਇਕ ਸਿੱਧੂ ਮੂਸੇ ਵਾਲਾ ਦਾ ਨੇਕ ਕੰਮ, ਕੈਂਸਰ ਪੀੜਤ ਦੇ ਇਲਾਜ ਲਈ ਕੀਤਾ ਖ਼ਾਸ ਉਪਰਾਲਾ (ਵੀਡੀਓ) 

ਆਸ਼ੀਸ਼ ਕੌਲ ਨੇ ਦੱਸਿਆ ਕਿ ਉਨ੍ਹਾਂ ਆਪਣਾ ਕਿਤਾਬ ਦੇ ਹਿੰਦੀ ਅਨੁਵਾਦ ਲਈ ਪ੍ਰਸਤਾਵਨਾ ਲਿਖਣ ਦੀ ਬੇਨਤੀ ਕੰਗਨਾ ਰਣੌਤ ਨੂੰ ਇੱਕ ਈਮੇਲ ਰਾਹੀਂ 11 ਸਤੰਬਰ, 2019 ਨੂੰ ਕੀਤੀ ਸੀ। ਉਨ੍ਹਾਂ ਉਦੋ ਦਿਡਾ ਦੀ ਕਹਾਣੀ ਵੀ ਨਾਲ ਅਟੈਚ ਕੀਤੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਫਿਰ ੳਨ੍ਹਾਂ ਕਈ ਵਾਰ ਟਵਿਟਰ 'ਤੇ ਵੀ ਕੰਗਨਾ ਨੂੰ ਟੈਗ ਕੀਤਾ। ਅੱਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿਡਾ 'ਤੇ ਫ਼ਿਲਮ ਬਣਾਏ ਜਾਣ 'ਤੇ ਕੋਈ ਇਤਰਾਜ਼ ਨਹੀਂ ਪਰ ਕੰਗਨਾ ਤੇ ਉਨ੍ਹਾਂ ਦੀ ਟੀਮ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਆਖ਼ਰ ਉਨ੍ਹਾਂ ਦੀ ਫ਼ਿਲਮ ਬਣਾਉਣ ਦਾ ਆਧਾਰ ਅਤੇ ਸਰੋਤ ਕੀ ਹੈ ਕਿਉਂਕਿ ਇਸ ਬਾਰੇ ਉਨ੍ਹਾਂ ਦੀ ਕਿਤਾਬ ਤੋਂ ਇਲਾਵਾ ਹੋਰ ਕੋਈ ਸਰੋਤ ਹੀ ਨਹੀਂ ਹੈ। ਆਸ਼ੀਸ਼ ਕੌਲ ਨੇ ਇਹ ਵੀ ਕਿਹਾ ਕਿ ਜੇ ਫ਼ਿਲਮ ਇਤਿਹਾਸਕ ਤੱਥਾਂ 'ਤੇ ਫ਼ਿਲਮ ਬਣਾਈ ਜਾ ਰਹੀ ਹੈ ਤਾਂ ਇਹ ਜ਼ਰੂਰ ਉਨ੍ਹਾਂ ਦੀ ਕਿਤਾਬ 'ਤੇ ਆਧਾਰਤ ਹੈ। ਜੇ ਫ਼ਿਲਮ 'ਚ ਮੇਰਾ ਨਾਂ ਨਹੀਂ ਦਿੱਤਾ ਜਾਂਦਾ ਤਾਂ ਇਹ ਉਨ੍ਹਾਂ ਦੀ ਮਿਹਨਤ 'ਤੇ ਕਾਪੀਰਾਈਟ ਦੀ ਉਲੰਘਣਾ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਪਹੁੰਚੇ ਸ਼ੈਰੀ ਮਾਨ ਤੇ ਹਰਜੀਤ ਹਰਮਨ, ਕਿਹਾ 'ਪੰਜਾਬ ਗੁਰਾਂ ਦੀ ਕਿਰਪਾ ਨਾਲ ਵਸਦਾ ਏ'


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News