ਮੁੰਬਈ ਪਹੁੰਚਣ ਤੋਂ ਪਹਿਲਾਂ ਕੰਗਨਾ ਨੇ ਕੀਤੇ ਦੇਵੀ ਦੇ ਦਰਸ਼ਨ, ਕਿਹਾ ''ਮੁੰਬਾਦੇਵੀ ਚਾਹੁੰਦੀ ਮੈਂ ਮੁੰਬਈ ਰਹਾਂ''
Wednesday, Sep 09, 2020 - 01:00 PM (IST)
ਸ਼ਿਮਲਾ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਮੁੰਬਈ ਪਹੁੰਚਣ ਵਾਲੀ ਹੈ। ਮੁੰਬਈ ਜਾਣ ਲਈ ਉਹ ਮਨਾਲੀ ਸਥਿਤ ਆਪਣੇ ਘਰ ਤੋਂ ਰਵਾਨਾ ਹੋਈ ਅਤੇ ਦੁਪਹਿਰ 12 ਵਜੇ ਤੋਂ ਬਾਅਦ ਚੰਡੀਗੜ੍ਹ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ। ਇਸ ਦਰਮਿਆਨ ਇੱਕ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਹਨਾਂ ਵਿਚ ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਕੋਠੀ ਸਥਿਤ ਮੰਦਰ ਸਾਹਮਣੇ ਪ੍ਰਾਰਥਨਾ ਕਰਦੀ ਨਜ਼ਰ ਆ ਰਹੀ ਹੈ। ਇਹ ਮੰਦਰ ਚੰਡੀਗੜ੍ਹ ਰੂਟ 'ਤੇ ਪੈਂਦਾ ਹੈ।
ਕੰਗਨਾ ਰਣੌਤ ਮੰਡੀ ਦੇ ਭਾਨਵਾਲਾ ਪਿੰਡ ਤੋਂ ਚੰਡੀਗੜ੍ਹ ਲਈ ਕਾਫ਼ੀ ਸਮਾਂ ਪਹਿਲਾ ਨਿਕਲੀ ਸੀ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਤੇ ਸੁਰੱਖਿਆ ਕਰਮੀ ਵੀ ਹਨ। ਇਸ ਦੌਰਾਨ ਕੰਗਨ ਰਣੌਤ ਟਵਿੱਟਰ 'ਤੇ ਵੀ ਕਾਫ਼ੀ ਐਕਟਿਵ ਹੈ। ਉਹ ਲਗਾਤਾਰ ਮਹਾਰਾਸ਼ਟਰ ਅਤੇ ਮੁੰਬਈ ਨੂੰ ਲੈ ਕੇ ਆਪਣੇ ਸੁਫ਼ਨੇ ਅਤੇ ਤਜ਼ਰਬਿਆਂ ਬਾਰੇ ਦੱਸ ਰਹੀ ਹੈ। ਕੰਗਨਾ ਨੇ ਇੱਕ ਟਵੀਟ 'ਚ ਦੱਸਿਆ ਕਿ 'ਮੁੰਬਾਦੇਵੀ ਚਾਹੁੰਦੀ ਹੈ ਕਿ ਮੈਂ ਮੁੰਬਈ 'ਚ ਰਹਾਂ।'
Himachal Pradesh: Actor Kangana Ranaut offers prayers at a temple in Kothi area of Hamirpur district; she is en route Chandigarh from Mandi District.
— ANI (@ANI) September 9, 2020
From Chandigarh, she will be leaving for Mumbai. https://t.co/nVSaQ5Qvdn pic.twitter.com/4Sfx6u5TAr
ਕੰਗਨਾ ਨੇ ਇਕ ਟਵੀਟ 'ਚ ਲਿਖਿਆ, 'ਮੈਂ 12 ਸਾਲ ਦੀ ਉਮਰ 'ਚ ਹਿਮਾਚਲ ਛੱਡ ਚੰਡੀਗੜ੍ਹ ਹੋਸਟਲ ਗਈ। ਫਿਰ ਦਿੱਲੀ 'ਚ ਰਹੀ ਅਤੇ 16 ਸਾਲ ਦੀ ਸੀ ਜਦੋਂ ਮੁੰਬਈ ਆਈ, ਕੁਝ ਦੋਸਤਾਂ ਨੇ ਕਿਹਾ ਮੁੰਬਈ 'ਚ ਓਹੀ ਰਹਿੰਦਾ ਹੈ, ਜਿਸ ਨੂੰ ਮੁੰਬਾਦੇਵੀ ਚਾਹੁੰਦੀ ਹੈ, ਅਸੀਂ ਸਾਰੇ ਮੁੰਬਾਦੇਵੀ ਦੇ ਦਰਸ਼ਨ ਕਰਨ ਗਏ, ਸਭ ਦੋਸਤ ਵਾਪਸ ਚਲੇ ਗਏ ਤੇ ਮੁੰਬਾਦੇਵੀ ਨੇ ਮੈਨੂੰ ਆਪਣੇ ਕੋਲ ਹੀ ਰੱਖ ਲਿਆ। ਇਸ ਤੋਂ ਇਲਾਵਾ ਕੰਗਨਾ ਨੇ ਆਪਣਾ ਮਹਾਰਾਸ਼ਟਰ ਪ੍ਰੇਮ ਵੀ ਦਿਖਾਇਆ।'
ਇੱਕ ਹੋਰ ਟਵੀਟ 'ਚ ਉਨ੍ਹਾਂ ਲਿਖਿਆ, 'ਇਹ ਮੁੰਬਈ ਮੇਰਾ ਘਰ ਹੈ, ਮੈਂ ਮੰਨਦੀ ਹਾਂ ਮਹਾਰਾਸ਼ਟਰ ਨੇ ਮੈਨੂੰ ਸਭ ਕੁਝ ਦਿੱਤਾ ਹੈ, ਪਰ ਮੈਂ ਵੀ ਮਹਾਰਾਸ਼ਟਰ ਨੂੰ ਆਪਣੀ ਭਗਤੀ ਤੇ ਪ੍ਰੇਮ ਨਾਲ ਇੱਕ ਅਜਿਹੀ ਬੇਟੀ ਦੀ ਭੇਂਟ ਦਿੱਤੀ ਹੈ, ਜੋ ਮਹਾਰਾਸ਼ਟਰਾ ਸ਼ਿਵਾਜੀ ਮਹਾਰਾਜ ਦੀ ਜਨਮਭੂਮੀ ਵਿਚ ਇਸਤਰੀ ਸਨਮਾਨ ਲਈ ਆਪਣਾ ਖੂਨ ਵੀ ਦੇ ਸਕਦੀ ਹੈ। ਜੈ ਮਹਾਰਾਸ਼ਟਰਾ।'
मैं बारह साल की उम्र में हिमांचल छोड़ चंडीगढ़ हॉस्टल गयी फिर दिल्ली में रही और सोलह साल की थी जब मुंबई आयी, कुछ दोस्तों ने कहा मुंबई में वही रहता है जिसे मुम्बादेवी चाहती है,हम सब मुम्बादेवी देवी के दर्शन करने गए,सब दोस्त वापिस चले गए और मुम्बादेवी ने मुझे अपने पास ही रख लिया 🙂
— Kangana Ranaut (@KanganaTeam) September 9, 2020
ਕੰਗਣਾ-ਸੰਜੇ ਰਾਓਤ ਵਿਵਾਦ:
ਕੰਗਨਾ ਰਣੌਤ ਨੇ ਅੱਜ ਸੰਸਦ ਮੈਂਬਰ ਸੰਜੇ ਰਾਊਤ ਤੇ ਸ਼ਿਵ ਸ਼ੈਨਾ ਨੂੰ ਮੁੰਬਈ ਆਉਣ ਦੀ ਚੁਣੌਤੀ ਦਿੱਤੀ ਸੀ। ਸੰਜੇ ਰਾਊਤ ਨੇ ਉਨ੍ਹਾਂ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਸੀ। ਦੋਵਾਂ 'ਚ ਵਿਵਾਦ ਇੰਨਾ ਵਧਿਆ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੰਬਈ ਪੁਲਸ ਨੂੰ ਉਨ੍ਹਾਂ ਖ਼ਿਲਾਫ਼ ਡਰੱਗ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇੰਨਾ ਹੀ ਨਹੀਂ ਬੀ. ਐਮ. ਸੀ. ਨੇ ਉਨ੍ਹਾਂ ਦੇ ਦਫਤਰ 'ਚ ਗੈਰ-ਕਾਨੂੰਨੀ ਨਿਰਮਾਣ ਦਾ ਨੋਟਿਸ ਚਿਪਕਾ ਕੇ ਸੀਲ ਕਰ ਦਿੱਤਾ ਹੈ।
ये मुंबई में मेरा घर है,मैं मानती हूँ महाराष्ट्रा ने मुझे सब कुछ दिया है, मगर मैंने भी महाराष्ट्रा को अपनी भक्ति और प्रेम से एक ऐसी बेटी की भेंट दी है जो महाराष्ट्रा शिवाजी महाराज की जन्मभूमि में स्त्री सम्मान और अस्मिता केलिए अपना ख़ून भी दे सकती है, जय महाराष्ट्रा 🙏 pic.twitter.com/BfBtaQ2CR0
— Kangana Ranaut (@KanganaTeam) September 9, 2020
ਕੰਗਨਾ ਰਣੌਤ ਦਾ ਦਫ਼ਤਰ ਕੀਤਾ ਢਹਿ-ਢੇਰੀ
ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ ਬੀ. ਐੱਮ. ਸੀ. ਨੇ ਉਨ੍ਹਾਂ ਦੇ ਦਫ਼ਤਰ 'ਚ ਗੈਰ-ਕਾਨੂੰਨੀ ਉਸਾਰੀ ਨੂੰ ਤੋੜ ਦਿੱਤਾ ਹੈ। ਇਸ ਦੌਰਾਨ ਕੰਗਨਾ ਵਲੋਂ ਲਗਾਤਾਰ ਮਹਾਰਾਸ਼ਟਰ ਸਰਕਾਰ 'ਤੇ ਹਮਲਾ ਕੀਤਾ ਗਿਆ। ਕੰਗਨਾ ਨੇ ਬੀ. ਐੱਮ. ਸੀ. ਦੀ ਟੀਮ ਨੂੰ ਬਾਬਰ ਦੀ ਸੈਨਾ ਦੱਸਿਆ, ਨਾਲ ਹੀ ਪਾਕਿਸਤਾਨ ਨਾਲ ਤੁਲਨਾ ਕਰ ਦਿੱਤੀ।