ਮੁੰਬਈ ''ਚ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ FIR ਦਰਜ

09/11/2020 9:20:59 AM

ਮੁੰਬਈ (ਬਿਊਰੋ) - ਮੁੰਬਈ ਪੁਲਸ ਨੇ ਕੰਗਨਾ ਰਣੌਤ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ। ਕੰਗਨਾ 'ਤੇ ਸੀ. ਐੱਮ. ਉਧਵ ਠਾਕਰੇ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਹੈ। ਦੱਸ ਦਈਏ ਕਿ ਕੰਗਨਾ ਰਣੌਤ ਨੇ ਪਹਿਲਾਂ ਇੱਕ ਟਵੀਟ ਅਤੇ ਬਾਅਦ ਵਿਚ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿਚ ਕੰਗਨਾ ਨੇ ਸੀ. ਐੱਮ. ਉਧਵ ਠਾਕਰੇ ਦੇ ਹੰਕਾਰ ਨੂੰ ਤੋੜਨ ਦਾ ਬਿਆਨ ਦਿੱਤਾ ਗਿਆ ਸੀ। ਕੰਗਨਾ ਖ਼ਿਲਾਫ਼ ਵਿਕਰੋਲੀ ਥਾਣੇ ਵਿਚ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਕੰਗਨਾ ਨੇ ਸੀ. ਐੱਮ. ਉਧਵ ਠਾਕਰੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਕੰਗਨਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਬੀਤੇ ਦਿਨ ਕੰਗਨਾ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਧਵ ਠਾਕਰੇ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਫ਼ਿਲਮ ਮਾਫੀਆ ਨਾਲ ਰਲ ਕੇ ਮੇਰਾ ਘਰ ਤੋੜ ਕੇ ਮੇਰੇ ਤੋਂ ਬਦਲਾ ਲਿਆ ਹੈ। ਅੱਜ ਮੇਰਾ ਘਰ ਟੁੱਟ ਗਿਆ ਹੈ, ਕੱਲ ਤੁਹਾਡਾ ਹੰਕਾਰ ਟੁੱਟ ਜਾਵੇਗਾ। ਇਹ ਸਮੇਂ ਦਾ ਚੱਕਰ ਹੈ। ਯਾਦ ਰੱਖਣਾ ਹਮੇਸ਼ਾ ਸਮਾਂ ਇਕੋ ਜਿਹਾ ਨਹੀਂ ਹੁੰਦਾ। ਕੰਗਨਾ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਕਸ਼ਮੀਰੀ ਪੰਡਿਤਾਂ ਉੱਤੇ ਕੀ ਵਾਪਰੇਗਾ, ਅੱਜ ਮੈਨੂੰ ਅਹਿਸਾਸ ਹੋ ਗਿਆ ਹੈ। ਅੱਜ ਮੈਂ ਇਸ ਦੇਸ਼ ਨਾਲ ਵਾਅਦਾ ਕਰਦੀ ਹਾਂ ਕਿ ਹੁਣ ਮੈਂ ਨਾ ਸਿਰਫ ਅਯੁੱਧਿਆ ਬਲਕਿ ਕਸ਼ਮੀਰ 'ਤੇ ਵੀ ਫ਼ਿਲਮਾਂ ਬਣਾਵਾਂਗੀ ਅਤੇ ਆਪਣੇ ਦੇਸ਼ ਵਾਸੀਆਂ ਨੂੰ ਜਗਾਵਾਂਗੀ। ਮੈਨੂੰ ਪਤਾ ਸੀ ਕਿ ਇਹ ਵਾਪਰੇਗਾ ਪਰ ਮੇਰੇ ਨਾਲ ਜੋ ਹੋਇਆ ਉਸ ਦਾ ਕੁਝ ਅਰਥ ਹੈ। ਉਧਵ ਠਾਕਰੇ ਇਹ ਬੇਰਹਿਮੀ ਹੈ, ਇਹ ਅੱਤਵਾਦ ਹੈ, ਇਹ ਮੇਰੇ ਲਈ ਵਾਪਰਿਆ ਕਿਉਂਕਿ ਇਸ ਦਾ ਕੁਝ ਅਰਥ ਹੈ। ਜੈ ਹਿੰਦ, ਜੈ ਮਹਾਰਾਸ਼ਟਰ।

ਦੱਸ ਦਈਏ ਕਿ ਬੀ. ਐੱਮ. ਸੀ. ਦੀ ਕਾਰਵਾਈ ਕੰਗਨਾ ਰਣੌਤ ਦੇ ਘਰ ਵੀ ਹੋ ਸਕਦੀ ਹੈ। ਬੀ. ਐੱਮ. ਸੀ. ਨੇ ਕੰਗਨਾ ਦੇ ਖਾਰ ਖ਼ੇਤਰ ਵਿਚ ਬਣੇ ਫਲੈਟ ਨੂੰ ਤੋੜਨ ਦੀ ਆਗਿਆ ਮੰਗੀ ਹੈ। ਦਰਅਸਲ, ਦੋ ਸਾਲ ਪਹਿਲਾਂ ਮੁੰਬਈ ਨਗਰ ਨਿਗਮ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿਚ ਇਹ ਕਿਹਾ ਗਿਆ ਸੀ ਕਿ ਘਰ 'ਚ ਗ਼ਲਤ ਢੰਗ ਨਾਲ ਬਦਲਾਅ ਕੀਤਾ ਗਿਆ ਹੈ। ਇਸ ਵਿਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।


sunita

Content Editor

Related News