Kangana Ranaut ਨੇ ਟਰੰਪ ਦੀ ਤਸਵੀਰ ਸਾਂਝੀ ਕਰ ਲਿਖੀ ਇਹ ਗੱਲ, ਕਿਹਾ- ਮੈਂ ਅਮਰੀਕੀ ਹੁੰਦੀ....

Wednesday, Nov 06, 2024 - 02:29 PM (IST)

Kangana Ranaut ਨੇ ਟਰੰਪ ਦੀ ਤਸਵੀਰ ਸਾਂਝੀ ਕਰ ਲਿਖੀ ਇਹ ਗੱਲ, ਕਿਹਾ- ਮੈਂ ਅਮਰੀਕੀ ਹੁੰਦੀ....

ਹਿਮਾਚਲ ਪ੍ਰਦੇਸ਼- ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਖਤਮ ਹੋ ਗਈ ਹੈ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੋਵੇਂ ਹੀ ਦੌੜ 'ਚ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਇਹ ਸੰਕੇਤ ਦਿੱਤਾ ਹੈ ਕਿ ਕਮਲਾ ਹੈਰਿਸ ਜਾਂ ਡੋਨਾਲਡ ਟਰੰਪ ਦੇ ਵਿਚਕਾਰ, ਜਿਸ ਨੂੰ ਉਹ ਸਪੋਰਟ ਕਰ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੇ ਡੋਨਾਲਡ ਟਰੰਪ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਉਹ ਅਮਰੀਕੀ ਹੁੰਦੀ ਤਾਂ ਉਹ ਗੋਲੀ ਲੱਗਣ ਵਾਲੇ ਵਿਅਕਤੀ ਨੂੰ ਵੋਟ ਪਾਉਂਦੀ। ਗੋਲੀ ਲੱਗਣ ਤੋਂ ਬਾਅਦ ਵੀ ਉਨ੍ਹਾਂ ਨੇ ਖੜ੍ਹੇ ਹੋ ਕੇ ਆਪਣਾ ਭਾਸ਼ਣ ਜਾਰੀ ਰੱਖਿਆ। 

PunjabKesari

ਕੰਗਨਾ ਨੇ ਟਰੰਪ ਦਾ ਕੀਤਾ ਸਮਰਥਨ 
ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਡੋਨਾਲਡ ਟਰੰਪ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਇੱਕ ਲੰਬੀ ਪੋਸਟ ਵੀ ਲਿਖੀ ਹੈ। ਕੰਗਨਾ ਨੇ ਆਪਣੀ ਪੋਸਟ 'ਚ ਲਿਖਿਆ, 'ਜੇਕਰ ਮੈਂ ਅਮਰੀਕੀ ਹੁੰਦੀ ਤਾਂ ਮੈਂ ਉਸ ਵਿਅਕਤੀ ਨੂੰ ਵੋਟ ਦਿੰਦੀ, ਜਿਸ ਨੂੰ ਗੋਲੀ ਮਾਰੀ ਗਈ, ਉਨ੍ਹਾਂ ਨੇ ਚਕਮਾ ਦਿੱਤਾ, ਖੜ੍ਹੇ ਹੋਏ ਅਤੇ ਆਪਣਾ ਭਾਸ਼ਣ ਜਾਰੀ ਰੱਖਿਆ। 

ਇਹ ਖ਼ਬਰ ਵੀ ਪੜ੍ਹੋ -ਗਾਇਕਾ ਦੀ ਮ੍ਰਿਤਕ ਦੇਹ ਪੁੱਜੀ ਬਿਹਾਰ, ਵੀਡੀਓ ਆਇਆ ਸਾਹਮਣੇ

ਤੁਹਾਨੂੰ ਦੱਸ ਦੇਈਏ ਕਿ 13 ਜੁਲਾਈ ਨੂੰ ਪੈਨਸਿਲਵੇਨੀਆ ਦੇ ਬਟਲਰ ਵਿੱਚ ਡੋਨਾਲਡ ਟਰੰਪ ਦੀ ਰੈਲੀ ਸੀ। ਰੈਲੀ ਦੌਰਾਨ ਹੀ ਟਰੰਪ 'ਤੇ ਹਮਲਾ ਹੋਇਆ ਸੀ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਸ ਰੈਲੀ ਦੀ ਤਸਵੀਰ ਸ਼ੇਅਰ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News