ਕੰਗਨਾ ਦੀ ਦਿਲਜੀਤ ਨੂੰ ਚੁਣੌਤੀ, ਕਿਹਾ- ਇਕ ਵਾਰ ਕਹਿ ਕਿ ਤੂੰ ਖ਼ਾਲਿਸਤਾਨੀ ਨਹੀਂ ਹੈ

Monday, Feb 08, 2021 - 10:57 AM (IST)

ਮੁੰਬਈ : ਬਾਲੀਵੁੱਡ ਦੀ ‘ਧਾਕੜ ਗਰਲ’ ਕੰਗਨਾ ਰਣੌਤ ਅਤੇ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਵਿਚਾਲੇ ਜਾਰੀ ਜੰਗ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਦੇਸ਼ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਅਤੇ ਦਿਲਜੀਤ ਆਪਸ ਵਿਚ ਭਿੜਦੇ ਰਹਿੰਦੇ ਹਨ। ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਕੰਗਨਾ ਨੇ ਇਕ ਵਾਰ ਫਿਰ ਦਿਲਜੀਤ ’ਤੇ ਨਿਸ਼ਾਨਾ ਵਿੰਨਿ੍ਹਆ ਹੈ।

PunjabKesari

ਕੰਗਨਾ ਨੇ ਇਕ ਇੰਟਰਵਿਊ ਦੌਰਾਨ ਕਿਹਾ, ‘ਮੈਂ ਦਿਲਜੀਤ ਨੂੰ ਓਪਨ ਚੈਲੇਂਜ ਦਿੱਤਾ ਸੀ ਕਿ ਉਹ ਸਿਰਫ਼ ਇਕ ਵਾਰ ਕਹਿ ਦੇਵੇ ਕਿ ਉਹ ਖਾਲਿਸਤਾਨੀ ਨਹੀਂ ਹੈ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਖਾਲਿਸਤਾਨੀ ਦੇ ਬਾਰੇ ਵਿਚ ਇਕ ਸੁਫ਼ਨਾ ਦਿਖਾਇਆ ਗਿਆ ਹੈ।’ ਕੰਗਨਾ ਨੇ ਆਪਣੀ ਗੱਲ ਅੱਗੇ ਜ਼ਾਰੀ ਰੱਖਦੇ ਹੋਏ ਕਿਹਾ, ‘ਟਰੋਲ ਹੋਣ ’ਤੇ ਵੀ ਮੈਂ ਹਿੰਮਤ ਨਹੀਂ ਹਾਰੀ ਹੈ। ਮੈਂ ਆਪਣੇ ਲਈ ਕਦੇ ਕੁੱਝ ਕਰਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਜੋ ਕੁੱਝ ਵੀ ਕਰ ਰਹੀ ਹਾਂ, ਉਹ ਆਪਣੇ ਦੇਸ਼ ਲਈ ਹੈ। ਜੋ ਵੀ ਮੈਂ ਕਹਿ ਰਹੀ ਹਾਂ, ਉਹ ਵੀ ਇਸ ਦੇਸ਼ ਲਈ ਹੀ ਹੈ। ਮੈਨੂੰ ਇਸ ਦੇਸ਼ ਤੋਂ ਬਹੁਤ ਉਤਸ਼ਾਹ ਅਤੇ ਸਨਮਾਨ ਮਿਲਾ ਹੈ ਅਤੇ ਇਹ ਮੈਨੂੰ ਉਤਸ਼ਾਹਿਤ ਕਰਦਾ ਹੈ।’

ਇਹ ਵੀ ਪੜ੍ਹੋ: ਚਮੋਲੀ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ ਰਿਸ਼ਭ ਪੰਤ, ਕੀਤਾ ਮੈਚ ਫ਼ੀਸ ਦੇਣ ਦਾ ਐਲਾਨ

PunjabKesari

ਦੱਸ ਦੇਈਏ ਕਿ ਕੰਗਨਾ ਨੇ ਬੀਤੇ ਦਿਨੀਂ ਸਿੰਗਰ ਦਿਲਜੀਤ ਦੋਸਾਂਝ ਨੂੰ ਸੋਸ਼ਲ ਮੀਡੀਆ ’ਤੇ ਖਾਲਿਸਤਾਨੀ ਕਿਹਾ ਸੀ। ਉਨ੍ਹਾਂ ਟਵੀਟ ਕਰਕੇ ਕਿਹਾ ਸੀ- ‘ਦੇਸ਼ ਸਿਰਫ਼ ਭਾਰਤੀਆਂ ਦਾ ਹੈ, ਖਾਲਿਸਤਾਨੀਆਂ ਦਾ ਨਹੀਂ। ਬੋਲ ਤੂੰ ਖਾਲਿਸਤਾਨੀ ਨਹੀਂ ਹੈ। ਬੋਲ ਤੂੰ ਕਿ ਜਿਨ੍ਹਾਂ ਖਾਲਿਸਤਾਨੀਆਂ ਨੇ ਅੰਦੋਲਨ ਵਿਚ ਹਿੱਸਾ ਲਿਆ, ਉਨ੍ਹਾਂ ਦੀ ਨਿੰਦਾ ਕਰਦਾ ਹਾਂ। ਜੇਕਰ ਤੂੰ ਇਹ ਬੋਲਦਾ ਹੈ ਤਾਂ ਮੈਂ ਮਾਫੀ ਮੰਗ ਲਵਾਂਗੀ ਅਤੇ ਤੈਨੂੰ ਸੱਚਾ ਦੇਸ਼ਭਗਤ ਸਮਝ ਲਵਾਂਗੀ। ਜਲਦੀ ਬੋਲ, ਮੈਂ ਇੰਤਜ਼ਾਰ ਕਰ ਰਹੀ ਹਾਂ।’

PunjabKesari

ਉਥੇ ਹੀ ਕੰਗਨਾ ਦੇ ਇਸ ਟਵੀਟ ’ਤੇ ਦਿਲਜੀਤ ਨੇ ਕਿਹਾ ਸੀ, ‘ਮੈਂ ਭਾਰਤ ਨਾਲ ਹਾਂ। ਜਦੋਂ ਵੀ ਕੋਈ ਗਲਤ ਕੰਮ ਕਰੇਗਾ ਉਹ ਸਰਕਾਰ ਦੇਖੇਗੀ। ਇਹ ਉਨ੍ਹਾਂ ਦਾ ਕੰਮ ਹੈ। ਤੂੰ ਜਾਂ ਮੈਂ ਥੋੜੀ ਡਿਸਾਈਡ ਕਰਾਂਗੇ। ਤੂੰ ਜਾ ਯਾਰ, ਬੋਰ ਨਾ ਕਰ।’

ਦੱਸ ਦੇਈਏ ਕਿ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਵਿਦੇਸ਼ੀ ਹਸਤੀਆਂ ਨੇ ਟਵੀਟ ਕੀਤਾ ਸੀ। ਅਮਰੀਕੀ ਪੌਪ ਸਿੰਗਰ ਰਿਹਾਨਾ ਦੇ ਟਵੀਟ ਦੇ ਬਾਅਦ ਦਿਲਜੀਤ ਨੇ ਉਨ੍ਹਾਂ ਦੀ ਕਾਫ਼ੀ ਤਾਰੀਫ਼ ਕੀਤੀ ਸੀ ਅਤੇ ਉਨ੍ਹਾਂ ਦੇ ਸਨਮਾਨ ਵਿਚ ਗਾਣਾ ‘ਰਿਰੀ-ਰਿਹਾਨਾ’ ਵੀ ਰਿਲੀਜ਼ ਕੀਤਾ ਸੀ। ਇਸ ਤੋਂ ਬਾਅਦ ਕੰਗਨਾ ਦਿਲਜੀਤ ’ਤੇ ਭੜਕ ਗਈ ਸੀ ਅਤੇ ਦੋਵਾਂ ਵਿਚਾਲੇ ਇਕ ਵਾਰ ਫਿਰ ਟਵਿਟਰ ਵਾਰ ਵੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਸਲਮਾਨ ਖਾਨ ਨੇ ਤੋੜੀ ਚੁੱਪੀ, ਕਿਹਾ- ਜੋ ਸਹੀ ਹੈ ਉਹੀ ਹੋਣਾ ਚਾਹੀਦਾ ਹੈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News