ਉਰਮਿਲਾ ਮਾਤੋਂਡਕਰ ਬਾਰੇ ਇਤਰਾਜ਼ਯੋਗ ਟਿੱਪਣੀ ਕਰ ਬੈਠੀ ਸੀ ਕੰਗਨਾ ਰਣੌਤ, ਹੁਣ ਪੜ੍ਹੋ ਕੀ ਦਿੱਤੀ ਸਫ਼ਾਈ

Thursday, Mar 28, 2024 - 04:12 AM (IST)

ਉਰਮਿਲਾ ਮਾਤੋਂਡਕਰ ਬਾਰੇ ਇਤਰਾਜ਼ਯੋਗ ਟਿੱਪਣੀ ਕਰ ਬੈਠੀ ਸੀ ਕੰਗਨਾ ਰਣੌਤ, ਹੁਣ ਪੜ੍ਹੋ ਕੀ ਦਿੱਤੀ ਸਫ਼ਾਈ

ਨਵੀਂ ਦਿੱਲੀ (ਏ. ਐੱਨ. ਆਈ.)– ਅਦਾਕਾਰਾ ਕੰਗਨਾ ਰਣੌਤ, ਜੋ ਕਿ ਆਉਣ ਵਾਲੀਆਂ ਆਮ ਚੋਣਾਂ ’ਚ ਹਿਮਾਚਲ ਦੇ ਮੰਡੀ ਤੋਂ ਚੋਣ ਸ਼ੁਰੂਆਤ ਕਰਨ ਲਈ ਤਿਆਰ ਹੈ, ਨੇ ਬੁੱਧਵਾਰ ਨੂੰ ਆਪਣੀ ਸਾਥੀ ਬਾਲੀਵੁੱਡ ਸਹਿਯੋਗੀ ਉਰਮਿਲਾ ਮਾਤੋਂਡਕਰ ਦੀ ਇਕ ਪੁਰਾਣੀ ਟਿੱਪਣੀ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ, ਜਿਸ ’ਚ ਉਸ ਨੇ ਉਰਮਿਲਾ ਨੂੰ ‘ਸਾਫਟਕੋਰ ਪੋਰਨ ਅਦਾਕਾਰਾ’ ਕਹਿ ਕੇ ਸੰਬੋਧਿਤ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਨਾਰਾਜ਼ਗੀ ਦੇ ਕੀ ਕਾਰਨ ਰਹੇ?

ਬੁੱਧਵਾਰ ਨੂੰ ਇਕ ਪ੍ਰੋਗਰਾਮ ’ਚ ਬੋਲਦਿਆਂ ਕੰਗਨਾ ਨੇ ਆਪਣੀ ਪਿਛਲੀ ਟਿੱਪਣੀ ਨੂੰ ਲੈ ਕੇ ਦੱਸਿਆ ਕਿ ਕੀ ਸਾਫਟ ਪੋਰਨ ਜਾਂ ਪੋਰਨਸਟਾਰ ਇਕ ਇਤਰਾਜ਼ਯੋਗ ਸ਼ਬਦ ਹੈ? ਉਨ੍ਹਾਂ ਕਿਹਾ ਕਿ ਨਹੀਂ, ਇਹ ਕੋਈ ਇਤਰਾਜ਼ਯੋਗ ਸ਼ਬਦ ਨਹੀਂ ਹੈ।

ਇਹ ਇਕ ਅਜਿਹਾ ਸ਼ਬਦ ਹੈ, ਜੋ ਸਮਾਜਿਕ ਤੌਰ ’ਤੇ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ’ਚ ਜਿੰਨਾ ਸਨਮਾਨ ਪੋਰਨ ਸਟਾਰ ਨੂੰ ਮਿਲਦਾ ਹੈ, ਕੋਈ ਵੀ ਹੋਰ ਦੇਸ਼ ਪੋਰਨ ਸਟਾਰਜ਼ ਨੂੰ ਓਨਾ ਸਨਮਾਨ ਨਹੀਂ ਦਿੰਦਾ, ਤੁਸੀਂ (ਸਾਬਕਾ ਐਡਲਟ ਫ਼ਿਲਮ ਸਟਾਰ) ਸੰਨੀ ਲਿਓਨ ਤੋਂ ਪੁੱਛ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News