ਕੰਗਨਾ ਰਣੌਤ ਨੇ ਹਮਾਸ ਨੂੰ ਦੱਸਿਆ ‘ਆਧੁਨਿਕ ਰਾਵਣ’, ਇਜ਼ਰਾਈਲ ਅੰਬੈਸੀ ਪਹੁੰਚ ਕਿਹਾ– ‘ਤੁਸੀਂ ਜ਼ਰੂਰ ਜਿੱਤੋਗੇ’

Wednesday, Oct 25, 2023 - 02:14 PM (IST)

ਕੰਗਨਾ ਰਣੌਤ ਨੇ ਹਮਾਸ ਨੂੰ ਦੱਸਿਆ ‘ਆਧੁਨਿਕ ਰਾਵਣ’, ਇਜ਼ਰਾਈਲ ਅੰਬੈਸੀ ਪਹੁੰਚ ਕਿਹਾ– ‘ਤੁਸੀਂ ਜ਼ਰੂਰ ਜਿੱਤੋਗੇ’

ਐਂਟਰਟੇਨਮੈਂਟ ਡੈਸਕ– ਇਜ਼ਰਾਈਲ ਤੇ ਹਮਾਸ ਅੱਤਵਾਦੀਆਂ ਵਿਚਕਾਰ ਜੰਗ ਜਾਰੀ ਹੈ। ਇਕ ਪਾਸੇ ਦਹਿਸ਼ਤਗਰਦਾਂ ’ਤੇ ਬੰਬਾਂ ਦੀ ਵਰਖਾ ਹੋ ਰਹੀ ਹੈ, ਦੂਜੇ ਪਾਸੇ ਇਸ ਲੜਾਈ ’ਚ ਬੇਕਸੂਰ ਜਾਨਾਂ ਵੀ ਜਾ ਰਹੀਆਂ ਹਨ। ਆਪਣੀ ਬੇਬਾਕੀ ਲਈ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਬੁੱਧਵਾਰ ਨੂੰ ਨਵੀਂ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਪਹੁੰਚੀ। ਫ਼ਿਲਮ ‘ਤੇਜਸ’ ਦੀ ਪ੍ਰਮੋਸ਼ਨ ’ਚ ਰੁੱਝੀ ਕੰਗਨਾ ਜੰਗ ’ਚ ਇਜ਼ਰਾਈਲ ਲਈ ਆਪਣਾ ਸਮਰਥਨ ਦਰਜ ਕਰਵਾਉਣ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਹਮਾਸ ਨੂੰ ‘ਆਧੁਨਿਕ ਰਾਵਣ’ ਦੱਸਿਆ ਤੇ ਕਿਹਾ ਕਿ ਇਸ ਦਾਨਵ ਨੂੰ ਜਲਦ ਹੀ ਹਰਾਇਆ ਜਾਵੇਗਾ।

PunjabKesari

ਕੰਗਨਾ ਨੇ ਸੋਸ਼ਲ ਮੀਡੀਆ ’ਤੇ ਇਜ਼ਰਾਇਲੀ ਰਾਜਦੂਤ ਨਾਓਰ ਗਿਲੋਨ ਨਾਲ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਕੰਗਨਾ ਨੇ ਕੈਪਸ਼ਨ ’ਚ ਲਿਖਿਆ, ‘‘ਅੱਜ ਪੂਰੀ ਦੁਨੀਆ ਖ਼ਾਸਕਰ ਇਜ਼ਰਾਈਲ ਤੇ ਭਾਰਤ ਅੱਤਵਾਦ ਖ਼ਿਲਾਫ਼ ਆਪਣੀ ਜੰਗ ਲੜ ਰਹੇ ਹਨ। ਕੱਲ ਜਦੋਂ ਮੈਂ ਰਾਵਣ ਦਹਿਨ ਲਈ ਦਿੱਲੀ ਪਹੁੰਚੀ ਤਾਂ ਮੈਨੂੰ ਲੱਗਾ ਕਿ ਮੈਨੂੰ ਇਜ਼ਰਾਈਲ ਅੰਬੈਸੀ ਆ ਕੇ ਉਨ੍ਹਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਜੋ ਅੱਜ ਦੇ ਆਧੁਨਿਕ ਰਾਵਣ ਹਮਾਸ ਵਰਗੇ ਅੱਤਵਾਦੀਆਂ ਨੂੰ ਹਰਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਦੁਸਹਿਰੇ ਮੌਕੇ ਸ਼ਰਧਾ ਕਪੂਰ ਨੇ ਖ਼ੁਦ ਨੂੰ ਗਿਫ਼ਟ ਕੀਤੀ ਲੈਂਬੋਰਗਿਨੀ ਕਾਰ, ਕੀਮਤ ਜਾਣ ਉੱਡਣਗੇ ਹੋਸ਼

‘ਉਹ ਛੋਟੇ ਬੱਚਿਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ’
ਕੰਗਨਾ ਨੇ ਆਪਣੀ ਪੋਸਟ ’ਚ ਅੱਗੇ ਲਿਖਿਆ, ‘‘ਜਿਸ ਤਰ੍ਹਾਂ ਛੋਟੇ ਬੱਚਿਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਦਿਲ ਦਹਿਲਾ ਦੇਣ ਵਾਲਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਜ਼ਰਾਈਲ ਅੱਤਵਾਦ ਵਿਰੁੱਧ ਇਸ ਜੰਗ ’ਚ ਜਿੱਤ ਹਾਸਲ ਕਰੇਗਾ।’’ ਕੰਗਨਾ ਨੇ ਦੱਸਿਆ ਕਿ ਦੂਤਾਵਾਸ ’ਚ ਉਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਤੇਜਸ’ ਤੇ ਭਾਰਤ ਦੇ ਸਵੈ-ਨਿਰਭਰ ਲੜਾਕੂ ਜਹਾਜ਼ ਤੇਜਸ ਬਾਰੇ ਵੀ ਚਰਚਾ ਕੀਤੀ।

PunjabKesari

ਕੰਗਨਾ ਇਸ ਤੋਂ ਪਹਿਲਾਂ ਵੀ ਪੋਸਟ ਕਰ ਚੁੱਕੀ ਹੈ
ਕੰਗਨਾ ਦਾ ਇਜ਼ਰਾਈਲ ਪ੍ਰਤੀ ਸਮਰਥਨ ਕੋਈ ਨਵੀਂ ਗੱਲ ਨਹੀਂ ਹੈ। ਹਾਲ ਹੀ ’ਚ ਵੀ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਹਮਾਸ ਖ਼ਿਲਾਫ਼ ਖੁੱਲ੍ਹ ਕੇ ਪੋਸਟ ਕੀਤੀ ਸੀ। ਕੰਗਨਾ ਨੇ ਉਦੋਂ ਲਿਖਿਆ ਸੀ, ‘‘ਇਹ ਸੰਭਵ ਨਹੀਂ ਹੈ ਕਿ ਸੋਸ਼ਲ ਮੀਡੀਆ ’ਤੇ ਇਜ਼ਰਾਈਲੀ ਔਰਤਾਂ ਦੀਆਂ ਤਸਵੀਰਾਂ ਦੇਖ ਕੇ ਦਿਲ ਨਾ ਟੁੱਟੇ ਤੇ ਡਰ ਨਾ ਲੱਗੇ। ਅੱਤਵਾਦੀ ਉਨ੍ਹਾਂ ਦੀਆਂ ਲਾਸ਼ਾਂ ਨਾਲ ਜਬਰ-ਜ਼ਿਨਾਹ ਕਰ ਰਹੇ ਹਨ। ਇਜ਼ਰਾਈਲੀ ਮਹਿਲਾ ਸਿਪਾਹੀ ਦੀ ਲਾਸ਼ ਨੂੰ ਬਿਨਾਂ ਕੱਪੜਿਆਂ ਦੇ ਘੁਮਾਇਆ ਜਾ ਰਿਹਾ ਹੈ। ਇਹ ਦੇਖ ਕੇ ਮੈਂ ਟੁੱਟ ਗਈ ਹਾਂ। ਹਰ ਸ਼ਹੀਦ ਸਨਮਾਨਜਨਕ ਮੌਤ ਦਾ ਹੱਕਦਾਰ ਹੈ।’’

PunjabKesari

‘ਤੇਜਸ’ ਤੋਂ ਬਾਅਦ ਕੰਗਨਾ ਦੀ ‘ਐਮਰਜੈਂਸੀ’ ਫ਼ਿਲਮ ਆਵੇਗੀ
ਮੰਗਲਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਹੋਏ ਰਾਵਣ ਦਹਿਨ ਪ੍ਰੋਗਰਾਮ ’ਚ ਕੰਗਨਾ ਰਣੌਤ ਨੇ ਵੀ ਸ਼ਿਰਕਤ ਕੀਤੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਨੂੰ ਹਾਲ ਹੀ ’ਚ ਤਾਮਿਲ ਫ਼ਿਲਮ ‘ਚੰਦਰਮੁਖੀ 2’ ’ਚ ਦੇਖਿਆ ਗਿਆ ਸੀ, ਜਦਕਿ ਅਗਲੀ ਵਾਰ ਉਹ ‘ਤੇਜਸ’ ਤੇ ਫਿਰ ‘ਐਮਰਜੈਂਸੀ’ ਫ਼ਿਲਮਾਂ ’ਚ ਨਜ਼ਰ ਆਵੇਗੀ। ਸਰਵੇਸ਼ ਮੇਵਾੜਾ ਦੁਆਰਾ ਨਿਰਦੇਸ਼ਿਤ ‘ਤੇਜਸ’ ’ਚ ਕੰਗਨਾ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਤੇਜਸ ਗਿੱਲ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਫ਼ਿਲਮ 27 ਅਕਤੂਬਰ, 2023 ਨੂੰ ਰਿਲੀਜ਼ ਹੋਵੇਗੀ, ਜਦਕਿ ‘ਐਮਰਜੈਂਸੀ’ ’ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ’ਚ ਨਜ਼ਰ ਆਵੇਗੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News