ਪਾਲੀਥੀਨ ਬੈਗ ਨਾਲ ਮਰਦਾਂ ਦੀ ਤੁਲਨਾ ਕਰਨ ’ਤੇ ਕੰਗਨਾ ਰਣੌਤ ਨੇ ਟਵਿੰਕਲ ਖੰਨਾ ਨੂੰ ਦਿੱਤਾ ਕਰਾਰਾ ਜਵਾਬ
Thursday, Feb 22, 2024 - 12:13 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਕੰਗਨਾ ਜ਼ਿਆਦਾਤਰ ਸਿਤਾਰਿਆਂ ਨੂੰ ਭਾਈ-ਭਤੀਜਾਵਾਦ ਨੂੰ ਲੈ ਕੇ ਨਿਸ਼ਾਨਾ ਬਣਾਉਂਦੀ ਨਜ਼ਰ ਆਉਂਦੀ ਹੈ। ਇਸ ਵਾਰ ਕੰਗਨਾ ਰਣੌਤ ਨੇ ਅਕਸ਼ੇ ਕੁਮਾਰ ਦੀ ਪਤਨੀ ਤੇ ਅਦਾਕਾਰਾ ਟਵਿੰਕਲ ਖੰਨਾ ਨੂੰ ਜਵਾਬ ਦਿੱਤਾ ਹੈ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਇਕ ਵੀਡੀਓ ਸ਼ੇਅਰ ਕਰਕੇ ਟਵਿੰਕਲ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਵੀਡੀਓ ’ਚ ਅਦਾਕਾਰਾ ਪਾਲੀਥੀਨ ਬੈਗ ਨਾਲ ਮਰਦਾਂ ਦੀ ਤੁਲਨਾ ਕਰਦੀ ਨਜ਼ਰ ਆ ਰਹੀ ਹੈ, ਜਿਸ ਲਈ ਕੰਗਨਾ ਉਸ ਨੂੰ ਝਿੜਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਕੰਗਨਾ ਰਣੌਤ ਨੇ ਟਵਿੰਕਲ ਖੰਨਾ ਨੂੰ ਨੈਪੋ ਕਿਡ ਕਹਿ ਕੇ ਨਿਸ਼ਾਨਾ ਬਣਾਇਆ ਹੈ। ਕੰਗਨਾ ਨੇ ਲਿਖਿਆ, ‘‘ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕ ਕੀ ਹਨ, ਜੋ ਆਪਣੇ ਆਦਮੀਆਂ ਨੂੰ ਪਾਲੀਥੀਨ ਬੈਗ ਕਹਿੰਦੇ ਹਨ, ਕੀ ਉਹ ਕੂਲ ਬਣਨ ਦੀ ਕੋਸ਼ਿਸ਼ ਕਰ ਰਹੇ ਹਨ? ਚਾਂਦੀ ਦੇ ਚਮਚੇ ਨਾਲ ਜਨਮੇ ਨੈਪੋ ਬੱਚਿਆਂ ਨੇ ਸੁਨਹਿਰੀ ਥਾਲੀ ’ਤੇ ਫ਼ਿਲਮੀ ਕਰੀਅਰ ਹਾਸਲ ਕੀਤਾ ਪਰ ਬੇਸ਼ੱਕ ਉਹ ਇਸ ਨਾਲ ਇਨਸਾਫ਼ ਨਹੀਂ ਕਰ ਸਕੇ।’’
ਕੰਗਨਾ ਨੇ ਅੱਗੇ ਲਿਖਿਆ, ‘‘ਘੱਟੋ-ਘੱਟ ਉਨ੍ਹਾਂ ਨੂੰ ਮਾਂ ਦੀ ਨਿਰਸਵਾਰਥਤਾ ’ਚ ਕੁਝ ਖ਼ੁਸ਼ੀ ਤੇ ਪੂਰਤੀ ਤਾਂ ਮਿਲ ਸਕਦੀ ਸੀ। ਉਹ ਅਸਲ ’ਚ ਕੀ ਬਣਨਾ ਚਾਹੁੰਦੇ ਹਨ? ਸਬਜ਼ੀਆਂ? ਕੀ ਇਹ ਨਾਰੀਵਾਦ ਹੈ?’’ ਕੰਗਨਾ ਰਣੌਤ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਫਿਲਹਾਲ ਇਸ ਮਾਮਲੇ ’ਤੇ ਟਵਿੰਕਲ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਟਵਿੰਕਲ ਖੰਨਾ ਦੀ ਇਹ ਵੀਡੀਓ ਇਕ ਪੁਰਾਣੇ ਇੰਟਰਵਿਊ ਦੀ ਦੱਸੀ ਜਾ ਰਹੀ ਹੈ।
ਅਕਸ਼ੇ ਕੁਮਾਰ ਦੀ ਪਤਨੀ ਅਦਾਕਾਰਾ ਟਵਿੰਕਲ ਖੰਨਾ ਹੁਣ ਫ਼ਿਲਮੀ ਦੁਨੀਆ ’ਚ ਸਰਗਰਮ ਨਹੀਂ ਹੈ। ਉਸ ਨੇ ਆਪਣੇ ਆਪ ਨੂੰ ਇਕ ਲੇਖਿਕਾ ਵਜੋਂ ਸਥਾਪਿਤ ਕੀਤਾ ਹੈ। ਉਸ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਪਿਛਲੇ ਸਾਲ ਨਵੰਬਰ ’ਚ ਟਵਿੰਕਲ ਨੇ ਆਪਣੀ ਨਵੀਂ ਕਿਤਾਬ ‘ਵੈਲਕਮ ਟੂ ਪੈਰਾਡਾਈਜ਼’ ਲਾਂਚ ਕੀਤੀ ਸੀ। ਇਸ ਤੋਂ ਇਲਾਵਾ ਟਵਿੰਕਲ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ।
ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ‘ਚੰਦਰਮੁਖੀ 2’ ਤੇ ‘ਤੇਜਸ’ ’ਚ ਨਜ਼ਰ ਆਈ ਸੀ। ਕੰਗਨਾ ਦੀ ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਐਮਰਜੈਂਸੀ’ ’ਚ ਨਜ਼ਰ ਆਵੇਗੀ, ਜੋ ਇਕ ਸਿਆਸੀ ਡਰਾਮਾ ਹੈ। ਅਦਾਕਾਰਾ ਇਸ ਫ਼ਿਲਮ ’ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ’ਚ ਨਜ਼ਰ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।