ਕੰਗਨਾ ਦੇ ਪੈਦਾ ਹੁੰਦਿਆਂ ਹੀ ਘਰਦਿਆਂ ਨੇ ਆਖੀ ਸੀ ਇਹ ਗੱਲ, ਸਾਂਝੀ ਕੀਤੀ ਪੋਸਟ

Tuesday, Mar 02, 2021 - 11:29 AM (IST)

ਕੰਗਨਾ ਦੇ ਪੈਦਾ ਹੁੰਦਿਆਂ ਹੀ ਘਰਦਿਆਂ ਨੇ ਆਖੀ ਸੀ ਇਹ ਗੱਲ, ਸਾਂਝੀ ਕੀਤੀ ਪੋਸਟ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਇਸ ਮਹੀਨੇ ਜਨਮਦਿਨ ਹੈ ਤੇ ਹੁਣ ਉਹ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਹੈ। ਕੰਗਨਾ ਨੇ ਆਪਣੇ ਬਚਪਨ ਦੀ ਇਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਹ ਸਲਵਾਰ ਕਮੀਜ਼ ਪਹਿਨੀ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਨਾਲ ਉਸ ਨੇ ਕੈਪਸ਼ਨ ’ਚ ਲਿਖਿਆ, ‘ਮੇਰੇ ਜਨਮਦਿਨ ਦਾ ਮਹੀਨਾ, ਮੈਂ ਦਾਦੀ-ਨਾਨੀ ਦੀਆਂ ਕਹਾਣੀਆਂ ਸੁਣਦਿਆਂ ਵੱਡੀ ਹੋਈ ਕਿ ਇਕ ਭੈਣ ਤੋਂ ਬਾਅਦ ਦੂਸਰੀ ਲੜਕੀ ਦੇ ਜਨਮ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਸੀ ਪਰ ਉਨ੍ਹਾਂ ਨੂੰ ਇਸ ਗੱਲ ਦਾ ਬੁਰਾ ਨਹੀਂ ਸੀ ਲੱਗਦਾ ਕਿਉਂਕਿ ਮੈਂ ਬਹੁਤ ਸੁੰਦਰ ਸੀ। ਅਜਿਹੀ ਸਥਿਤੀ ’ਚ ਮੇਰਾ ਵਿਆਹ ਕਰਨਾ ਕੋਈ ਵੱਡਾ ਬੋਝ ਨਹੀਂ ਹੋਵੇਗਾ।’

ਕੰਗਨਾ ਨੇ ਅੱਗੇ ਲਿਖਿਆ, ‘ਉਹ ਇਨ੍ਹਾਂ ਚੀਜ਼ਾਂ ’ਤੇ ਹੱਸਦੀਆਂ ਸਨ ਪਰ ਇਸ ਨੇ ਮੇਰੇ ਦਿਲ ਨੂੰ ਹਰ ਵਾਰ ਦੁਖੀ ਕੀਤਾ। ਬਹੁਤ ਸਾਰੇ ਅਧਿਐਨ, ਕਿਤਾਬਾਂ, ਖੋਜ ਦਰਸਾਉਂਦੀਆਂ ਹਨ ਕਿ ਇਤਿਹਾਸ ’ਚ ਮਹਾਨ ਸਫਲਤਾਵਾਂ ਪ੍ਰਾਪਤ ਕਰਨ ਵਾਲੇ ਅਸਾਧਾਰਨ ਲੋਕਾਂ ਨੂੰ ਜਾਂ ਤਾਂ ਸਮਾਜ ਜਾਂ ਪਰਿਵਾਰਾਂ ਦੁਆਰਾ ਨਕਾਰ ਦਿੱਤਾ ਗਿਆ ਸੀ ਜਾਂ ਉਨ੍ਹਾਂ ਨੂੰ ਘੱਟ ਗਿਣਿਆ ਗਿਆ ਸੀ। ਇਸ ਲਈ ਇਹ ਰੁਕਾਵਟਾਂ ਤੇ ਮੁਸ਼ਕਿਲਾਂ ਸਾਰਥਕ ਬਣ ਗਈਆਂ।’

ਦੱਸਣਯੋਗ ਹੈ ਕਿ ਤਸਵੀਰ ’ਚ ਕੰਗਨਾ ਆਪਣੀ ਭੈਣ ਰੰਗੋਲੀ ਨਾਲ ਨਜ਼ਰ ਆ ਰਹੀ ਹੈ। ਦੋਵਾਂ ਦੀ ਇਹ ਬਚਪਨ ਦੀ ਤਸਵੀਰ ਹੈ, ਜਿਸ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਂਝ ਕੰਗਨਾ ਟਵਿਟਰ ’ਤੇ ਨਿੱਤ ਦਿਨ ਕੁਝ ਨਾ ਕੁਝ ਪੋਸਟ ਕਰਕੇ ਅਕਸਰ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News