ਅਦਾਕਾਰਾ ਕੰਗਨਾ ਰਣੌਤ ਨੇ ਭਰਤਗੜ੍ਹ ਸਰਾਏ ਰੈਸਟੋਰੈਂਟ ''ਚ ਖਾਣੇ ਦਾ ਲਿਆ ਲੁਤਫ਼
Tuesday, Sep 15, 2020 - 09:54 AM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ) - ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਮੁੰਬਈ ਤੋਂ ਚੰਡੀਗੜ੍ਹ ਹਵਾਈ ਜਹਾਜ ਰਾਹੀਂ ਪੁੱਜੀ ਅਤੇ ਫਿਰ ਉਥੋਂ ਮਨਾਲੀ ਹਿਮਾਚਲ ਪ੍ਰਦੇਸ਼ ਨੂੰ ਜਾਣ ਲਈ ਨਿਕਲੇ। ਕੀਰਤਪੁਰ ਸਾਹਿਬ ਤੋਂ ਲੰਘਣ ਤੋਂ ਪਹਿਲਾਂ ਕੰਗਨਾ ਦਾ ਕਾਫਲਾ ਭਰਤਗੜ੍ਹ ਸਰਾਏ ਰੈਸਟੋਰੈਟ 'ਚ ਕੁਝ ਸਮਾਂ ਰੁਕਿਆ ਅਤੇ ਉਥੇ ਦੁਪਹਿਰ ਦਾ ਖਾਣਾ ਖਾਧਾ। ਜਾਣਕਾਰੀ ਅਨੁਸਾਰ ਸੋਮਵਾਰ ਬਾਅਦ ਦੁਪਿਹਰ ਕੰਗਨਾ ਰਣੌਤ ਦਾ ਕਾਫਲਾ ਰੂਪਨਗਰ ਤੋਂ ਭਰਤਗੜ੍ਹ ਵੱਲ ਜਾਂਦੇ ਸਮੇਂ ਅਚਾਨਕ ਭਰਤਗੜ੍ਹ ਰੁਕਿਆ, ਜਿਸ 'ਚ ਮਰਸਡੀਜ਼ ਗੱਡੀ ਵਿਚ ਕਾਲੇ ਰੰਗ ਦੇ ਸੂਟ 'ਚ ਬੈਠੀ ਕੰਗਨਾ ਰਣੌਤ ਸਰਾਏ ਰੈਸਟੋਰੈਂਟ 'ਤੇ ਰੁਕੀ ਤੇ ਉਥੇ ਖਾਣਾ ਖਾਧਾ।
ਇਸ ਮੌਕੇ ਨਿੱਜੀ ਸੁਰੱਖਿਆ ਵਾਲਿਆਂ ਨੇ ਕਿਸੇ ਨੂੰ ਵੀ ਫ਼ਿਲਮੀ ਐਕਟਰ ਦੀ ਝਲਕ ਤਕ ਨਾ ਪੈਣ ਦਿੱਤੀ। ਭਰਤਗੜ੍ਹ ਦੇ ਸਰਾਏ ਰੈਸਟੋਰੈਂਟ ਦੇ ਮੈਨੇਜਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਕੰਗਨਾ ਰਣੌਤ ਰੈਸਟੋਰੈਂਟ 'ਚ 1 ਘੰਟਾ ਰੁਕੇ ਅਤੇ ਖਾਣਾ ਖਾ ਕੇ ਰਵਾਨਾ ਹੋ ਗਏ।