‘ਇਹ ਰੋਮਾਂਚ ਦਾ ਸਮਾਂ ਨਹੀਂ ਹੈ...’, ਕੰਗਨਾ ਰਣੌਤ ਨੇ ਪ੍ਰਸ਼ੰਸਕਾਂ ਨੂੰ ਹਿਮਾਚਲ ਨਾ ਜਾਣ ਦੀ ਕੀਤੀ ਅਪੀਲ
Tuesday, Jul 11, 2023 - 03:36 PM (IST)
ਮੁੰਬਈ (ਬਿਊਰੋ)– ਹਿਮਾਚਲ ਪ੍ਰਦੇਸ਼ ’ਚ ਇਨ੍ਹੀਂ ਦਿਨੀਂ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਸਾਲ ਪੁਰਾਣੇ ਪੁਲ ਟੁੱਟ ਗਏ ਹਨ, ਜਨਜੀਵਨ ਅਸਥਿਰ ਹੋ ਗਿਆ ਹੈ। ਇਸ ਦੌਰਾਨ ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਨੇ ਆਪਣੇ ਸ਼ਹਿਰ ਦੇ ਲੋਕਾਂ ਲਈ ਪ੍ਰਾਰਥਨਾ ਕੀਤੀ ਹੈ ਕਿ ਪ੍ਰਮਾਤਮਾ ਸੂਬੇ ਦੀ ਰੱਖਿਆ ਕਰੇ।
ਇਹ ਖ਼ਬਰ ਵੀ ਪੜ੍ਹੋ : ‘ਬਿੱਗ ਬੌਸ ਓ. ਟੀ. ਟੀ. 2’ ’ਚ ਸਿਗਰੇਟ ਫੜੀ ਨਜ਼ਰ ਆਏ ਸਲਮਾਨ ਖ਼ਾਨ, ਲੋਕਾਂ ਨੇ ਕੀਤਾ ਰੱਜ ਕੇ ਟਰੋਲ
ਇਸ ਦੇ ਨਾਲ ਹੀ ਕੰਗਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਇਲਾਕਿਆਂ ’ਚ ਜਾਣ ਤੋਂ ਬਚਣ ਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਯਾਤਰਾ ਦੀ ਯੋਜਨਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਕੰਗਨਾ ਨੇ ਕਿਹਾ ਕਿ ਆਪਣੇ ਘਰ ’ਚ ਪਰਿਵਾਰ ਨਾਲ ਰਹੋ।
ਕੰਗਨਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਹਿਮਾਚਲ ਤਬਾਹੀ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕਰਦਿਆਂ ਇਕ ਸਟੋਰੀ ਸਾਂਝੀ ਕੀਤੀ ਤੇ ਕਿਹਾ, ‘‘ਜ਼ਰੂਰੀ ਜਾਣਕਾਰੀ, ਹਿਮਾਚਲ ਪ੍ਰਦੇਸ਼ ਦੀ ਯਾਤਰਾ ਨਾ ਕਰੋ। ਲਗਾਤਾਰ ਮੀਂਹ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਜ਼ਮੀਨ ਖਿਸਕਣ ਤੇ ਹੜ੍ਹਾਂ ਦਾ ਖ਼ਤਰਾ ਹੈ।’’
ਕੰਗਨਾ ਨੇ ਅੱਗੇ ਲਿਖਿਆ, ‘‘ਭਾਵੇਂ ਮੀਂਹ ਰੁਕ ਜਾਵੇ, ਬਰਸਾਤ ਦੇ ਮੌਸਮ ’ਚ ਹਿਮਾਚਲ ਦਾ ਦੌਰਾ ਨਾ ਕਰੋ। ਆਪਣੇ ਪਰਿਵਾਰ ਨਾਲ ਘਰ ’ਚ ਸੁਰੱਖਿਅਤ ਰਹੋ ਤੇ ਇਕ-ਦੂਜੇ ਦਾ ਖਿਆਲ ਰੱਖੋ। ਇਹ ਰੋਮਾਂਚ ਦਾ ਸਮਾਂ ਨਹੀਂ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।