ਦਿੱਲੀ ਹਿੰਸਾ ’ਤੇ ਭੜਕੀ ਕੰਗਨਾ ਰਣੌਤ, ਕਿਹਾ- ‘ਮੇਰਾ ਸਿਰ ਸ਼ਰਮ ਨਾਲ ਝੁਕ ਗਿਆ’

01/28/2021 3:56:57 PM

ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ ’ਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੀ ਟਰੈਕਟਰ ਪਰੇਡ ਕੱਢੀ ਗਈ ਪਰ ਇਹ ਪਰੇਡ ਦੇਖਦੇ ਹੀ ਦੇਖਦੇ ਹਿੰਸਾ ’ਚ ਬਦਲ ਗਈ। ਲਾਲ ਕਿਲ੍ਹੇ ’ਤੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਅਤੇ ਕਿਸਾਨ ਸੰਗਠਨ ਦੇ ਕੁਝ ਲੋਕਾਂ ਨੇ ਉਥੇ ਕੇਸਰੀ ਝੰਡਾ ਲਹਿਰਾਇਆ। ਇੰਨਾ ਹੀ ਨਹੀਂ ਕੁਝ ਪ੍ਰਦਰਸ਼ਨਕਾਰੀ ਪੁਲਸ ’ਤੇ ਹਮਲਾ ਕਰਦੇ ਵੀ ਨਜ਼ਰ ਆਏ। 26 ਜਨਵਰੀ ਦੇ ਵੱਡੇ ਮੌਕੇ ’ਤੇ ਇਸ ਤਰ੍ਹਾਂ ਦੀ ਹਰਕਤ ਦੇਖ ਕੇ ਕੁਝ ਲੋਕਾਂ ਦਾ ਖ਼ੂਨ ਖੋਲ੍ਹ ਉੁਠਿਆ।

PunjabKesari

ਆਮ ਲੋਕਾਂ ਦੇ ਨਾਲ ਕੁਝ ਸਿਤਾਰਿਆਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉੱਧਰ ਹਰ ਮੁੱਦੇ ’ਤੇ ਬੋਲਣ ਵਾਲੀ ਕੰਗਨਾ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਭੜਾਸ ਕੰਢੀ। ਇਸ ਦੌਰਾਨ ਅਦਾਕਾਰਾ ਦਾ ਉਹ ਟਵੀਟ ਹੁਣ ਖ਼ੂਬ ਵਾਇਰਲ ਹੋ ਰਿਹਾ ਹੈ ਜਿਸ ’ਚ ਉਹ ਕਹਿ ਰਹੀ ਹੈ ਕਿ ਉਹ ਇਸ ਨੂੰ ਨਜ਼ਰਅੰਦਾਜ਼ ਕਰਨ ’ਚ ਅਸਫਲ ਹੋ ਗਈ। 

PunjabKesari
ਕੰਗਨਾ ਰਣੌਤ ਨੇ ਪ੍ਰਦਰਸ਼ਨਕਾਰੀਆਂ ਦੀ ਦਿੱਲੀ ਹਿੰਸਾ ਦੀਆਂ ਤਸਵੀਰਾਂ ਨੂੰ ਰਿਟਵੀਟ ਕਰਦੇ ਹੋਏ ਲਿਖਿਆ ਹੈ ਮੈਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਪਰ ਮੈਂ ਇਸ ’ਚ ਅਸਫ਼ਲ ਰਹੀ। ਮੈਂ ਇਸ ਕੜੀ ਦਾ ਬਹੁਤ ਛੋਟਾ ਹਿੱਸਾ ਹਾਂ ਪਰ ਇਸ ’ਚ ਮੇਰੀ ਅਸਫ਼ਲਤਾ ਬਹੁਤ ਵੱਡੀ ਹੈ। ਇਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ। ਮੈਂ ਆਪਣੇ ਰਾਸ਼ਟਰ ਦੀ ਅਖੰਡਤਾ ਦੀ ਰੱਖਿਆ ਨਹੀਂ ਕਰ ਪਾਈ ਪਰ ਫਿਰ ਵੀ ਮੈਂ ਸਭ ਕੁਝ ਹਾਂ.... ਅਤੇ ਅੱਜ ਮੈਂ ਅਸਫ਼ਲ ਹਾਂ।

I did my best to avoid this but I failed.... I may be a spec in the scheme of things but my failure is enormous.... at least it feels like that .... my head hangs in shame. I could not protect the integrity of my nation. I am no one still I am everyone ..and I am a failure today. https://t.co/ymoL1BnFMj

— Kangana Ranaut (@KanganaTeam) January 27, 2021
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਨੇ ਇਸ ਹਿੰਸਾ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਅਤੇ ਅਜਿਹਾ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਵੀ ਕੀਤੀ ਹੈ। ਉੱਧਰ ਕਿਸਾਨ ਅੰਦੋਲਨ ’ਚ ਸਭ ਤੋਂ ਜ਼ਿਆਦਾ ਮੁੱਖ ਰਹੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਪਿ੍ਰਯੰਕਾ ਚੋਪੜਾ ਦੀ ਇਸ ਸਮੇਂ ਚੁੱਪੀ ’ਤੇ ਲੋਕ ਉਨ੍ਹਾਂ ’ਤੇ ਖ਼ੂਬ ਸਵਾਲ ਚੁੱਕ ਰਹੇ ਹਨ। ਉੱਧਰ ਕੰਗਨਾ ਨੇ ਵੀ ਆਪਣੇ ਇਕ ਟਵੀਟ ’ਚ ਦਿਲਜੀਤ ਦੁਸਾਂਝ ਦੀ ਚੁੱਪੀ ’ਤੇ ਤੰਜ ਕੱਸਿਆ ਸੀ। 


Aarti dhillon

Content Editor

Related News