''ਧਾਕੜ'' ਨੂੰ ਵਾਰ-ਵਾਰ ਫਲਾਪ ਕਹਿਣ ''ਤੇ ਗੁੱਸੇ ''ਚ ਆਈ ਕੰਗਨਾ, ਬੋਲੀ-ਰਣਵੀਰ-ਆਲੀਆ ਦੀਆਂ ਫਿਲਮਾਂ ਨੂੰ...

Saturday, Jul 09, 2022 - 02:36 PM (IST)

''ਧਾਕੜ'' ਨੂੰ ਵਾਰ-ਵਾਰ ਫਲਾਪ ਕਹਿਣ ''ਤੇ ਗੁੱਸੇ ''ਚ ਆਈ ਕੰਗਨਾ, ਬੋਲੀ-ਰਣਵੀਰ-ਆਲੀਆ ਦੀਆਂ ਫਿਲਮਾਂ ਨੂੰ...

ਮੁੰਬਈ- ਅਦਾਕਾਰਾ ਕੰਗਨਾ ਰਣੌਤ ਕਈ ਕਾਰਨਾਂ ਕਰਕੇ ਚਰਚਾ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਦੀ ਰਿਲੀਜ਼ ਹੋਈ ਫਿਲਮ 'ਧਾਕੜ' ਸੁਪਰਫਲਾਪ ਰਹੀ, ਜਿਸ ਨੂੰ ਲੈ ਕੇ ਉਹ ਜ਼ਬਰਦਸਤ ਟਰੋਲ ਹੋਈ। ਫਿਲਮ ਦੀ ਕਮਾਈ ਦਾ ਸਹੀ ਅੰਕੜਾ ਵੀ ਕਿਸੇ ਦੇ ਕੋਲ ਨਹੀਂ ਕਿਉਂਕਿ ਮੇਕਅਰਸ ਦੇ ਡਰ ਦੇ ਮਾਰੇ ਇਸ ਦੀ ਕਮਾਈ ਦਾ ਸਹੀ ਅੰਕੜਾ ਵੀ ਕਿਸੇ ਦੇ ਕੋਲ ਨਹੀਂ ਹੈ। 'ਧਾਕੜ' ਨੂੰ ਵਾਰ-ਵਾਰ ਫਲਾਪ ਕਹੇ ਜਾਣ 'ਤੇ ਹੁਣ ਕੰਗਨਾ ਰਣੌਤ ਦਾ ਗੁੱਸਾ ਫੁੱਟ ਪਿਆ ਹੈ ਅਤੇ ਉਨ੍ਹਾਂ ਨੇ ਪੋਸਟ ਸਾਂਝੀ ਕਰਕੇ ਆਪਣੀ ਭੜਾਸ ਵੀ ਕੱਢੀ ਹੈ। 

PunjabKesari
ਕੰਗਨਾ ਨੇ ਆਪਣੀ ਇੰਸਟਾ ਸਟੋਰੀ 'ਚ ਇਕ ਸਕ੍ਰੀਨਸ਼ਾਰਟ ਸਾਂਝਾ ਕਰਕੇ ਇਸ ਸਾਲ ਦੀਆਂ ਫਲਾਪ ਫਿਲਮਾਂ ਦੀ ਲਿਸਟ ਦਿੱਤੀ, ਜਿਸ 'ਚ ਰਣਵੀਰ ਸਿੰਘ ਦੀ '83', ਪ੍ਰਭਾਸ ਦੀ 'ਰਾਧੇ ਸ਼ਿਆਮ' ਅਤੇ 'ਜੁਗ ਜੁਗ ਜਿਓ' ਦਾ ਨਾਂ ਵੀ ਸ਼ਾਮਲ ਹੈ। ਇਸ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ-'ਮੈਂ ਹਰ ਰੋਜ਼ 'ਧਾਕੜ' ਦੇ ਫਲਾਪ ਹੋਣ ਦੇ ਸੈਂਕੜੇ ਆਰਟੀਕਲ ਦੇ ਨਾਲ ਜਾਗਦੀ ਹਾਂ। ਪਰ ਕੋਈ ਵੀ ਇਨ੍ਹਾਂ ਵੱਡੀਆਂ ਫਿਲਮਾਂ ਦੇ ਫਲਾਪ ਹੋਣ 'ਤੇ ਸਵਾਲ ਨਹੀਂ ਪੁੱਛਦਾ। ਕੀ ਕੋਈ ਖ਼ਾਸ ਕਾਰਨ ਹੈ? ਸਾਂਝੇ ਕੀਤੇ ਗਏ ਆਰਟੀਕਲ 'ਚ ਇਸ ਸਾਲ ਦੀਆਂ ਉਹ ਸਾਰੀਆਂ ਫਿਲਮਾਂ ਜਿਨ੍ਹਾਂ ਦਾ ਬਜਟ 100 ਕਰੋੜ ਤੋਂ ਉੱਪਰ ਹੈ।

PunjabKesari
ਦੱਸ ਦੇਈਏ ਕਿ ਕੰਗਨਾ ਦੀ ਫਿਲਮ 'ਧਾਕੜ' 75 ਕਰੋੜ ਤੋਂ ਜ਼ਿਆਦਾ ਦੇ ਬਜਟ 'ਚ ਬਣੀ ਸੀ। ਇਸ ਨੇ ਬਾਕਸ-ਆਫਿਸ 'ਤੇ ਸਿਰਫ 3 ਕਰੋੜ ਦਾ ਕਲੈਕਸ਼ਨ ਕੀਤਾ। ਫਿਲਮ ਦਾ ਨਿਰਦੇਸ਼ਨ ਰਜਨੀਸ਼ ਘਈ ਨੇ ਕੀਤਾ, ਜਿਸ 'ਚ ਅਦਾਕਾਰ ਅਰਜੁਨ ਰਾਮਪਾਲ ਕੰਗਨਾ ਦੇ ਆਪੋਜ਼ਿਟ ਨਜ਼ਰ ਆਏ ਹਨ।


author

Aarti dhillon

Content Editor

Related News