4 ਸਾਲ ਦੀ ਕੁੜੀ ਨੇ ਤੋੜ'ਤਾ ਕਮਲ ਹਾਸਨ ਦਾ 65 ਸਾਲ ਪੁਰਾਣਾ ਰਿਕਾਰਡ ! ਵੱਡੇ-ਵੱਡੇ ਨਾਮਵਰਾਂ ਨੂੰ ਛੱਡਿਆ ਪਿੱਛੇ
Saturday, Sep 27, 2025 - 10:41 AM (IST)

ਚੇਨਈ (ਏਜੰਸੀ)- ਕਮਲ ਹਾਸਨ ਨੇ ਨੰਨ੍ਹੀ ਅਭਿਨੇਤਰੀ ਤ੍ਰੀਸ਼ਾ ਥੋਸਰ ਦੀ ਤਾਰੀਫ ਕੀਤੀ ਹੈ, ਜਿਸਨੇ ਹਾਲ ਹੀ ਵਿੱਚ 71ਵੇਂ ਰਾਸ਼ਟਰੀ ਫਿਲਮ ਐਵਾਰਡਸ ਵਿੱਚ ਬੈਸਟ ਚਾਈਲਡ ਆਰਟਿਸਟ ਦਾ ਸਨਮਾਨ ਹਾਸਲ ਕੀਤਾ। ਤ੍ਰੀਸ਼ਾ ਨੇ ਸਿਰਫ਼ 4 ਸਾਲ ਦੀ ਉਮਰ ਵਿੱਚ ਇਹ ਮਾਣ ਪ੍ਰਾਪਤ ਕਰਕੇ ਕਮਲ ਹਾਸਨ ਦਾ ਰਿਕਾਰਡ ਤੋੜ ਦਿੱਤਾ, ਕਿਉਂਕਿ ਕਮਲ ਹਾਸਨ ਨੇ 6 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਰਾਸ਼ਟਰੀ ਐਵਾਰਡ ਜਿੱਤਿਆ ਸੀ।
ਇਹ ਵੀ ਪੜ੍ਹੋ: ਵੱਡੀ ਖਬਰ; ਅਮਰੀਕਾ ਤੋਂ ਇਕ ਹੋਰ ਪੰਜਾਬੀ ਨੌਜਵਾਨ ਹੋਣ ਜਾ ਰਿਹਾ ਡਿਪੋਰਟ ! ਜਾਣੋ ਕਿਉਂ ਹੋਈ ਕਾਰਵਾਈ
ਕਮਲ ਹਾਸਨ ਨੇ ਆਪਣੇ X (ਟਵਿੱਟਰ) ਹੈਂਡਲ ਤੇ ਤ੍ਰੀਸ਼ਾ ਨੂੰ ਮੁਬਾਰਕਬਾਦ ਦਿੰਦੇ ਹੋਏ ਲਿਖਿਆ, “ਪਿਆਰੀ ਤ੍ਰੀਸ਼ਾ ਥੋਸਰ, ਤੁਹਾਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਵਧਾਈਆਂ। ਤੁਸੀਂ ਮੇਰਾ ਰਿਕਾਰਡ ਤੋੜ ਦਿੱਤਾ ਹੈ। ਮੈਂ 6 ਸਾਲ ਦਾ ਸੀ ਜਦੋਂ ਮੈਨੂੰ ਮੇਰਾ ਪਹਿਲਾ ਐਵਾਰਡ ਮਿਲਿਆ ਸੀ। ਆਪਣੀ ਸ਼ਾਨਦਾਰ ਪ੍ਰਤਿਭਾ 'ਤੇ ਕੰਮ ਕਰਦੇ ਰਹੋ। ਤੁਹਾਡੇ ਪਰਿਵਾਰ ਦੇ ਬਜ਼ੁਰਗਾਂ ਨੂੰ ਵੱਲੋਂ ਵਧਾਈਆਂ।”
ਇਹ ਵੀ ਪੜ੍ਹੋ: ਵੱਡੀ ਖ਼ਬਰ! ਡੋਨਾਲਡ ਟਰੰਪ ਨੇ ਖਰੀਦੀ TikTok ਕੰਪਨੀ, ਡੀਲ ਫਾਈਨਲ ਹੁੰਦੇ ਹੀ ਦਿੱਤਾ ਇਹ ਵੱਡਾ ਬਿਆਨ
ਅਦਾਕਾਰ ਦੇ ਪ੍ਰੋਡਕਸ਼ ਹਾਊਸ, ਰਾਜ ਕਮਲ ਫ਼ਿਲਮਜ਼ ਇੰਟਰਨੈਸ਼ਨਲ ਦੇ ਅਧਿਕਾਰਕ ਪੇਜ਼ ਨੇ ਵੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਕਮਲ ਹਾਸਨ ਤ੍ਰੀਸ਼ਾ ਨੂੰ ਵੀਡੀਓ ਕਾਲ ‘ਤੇ ਵਧਾਈ ਦਿੰਦੇ ਦਿਖੇ। ਇਸ ਦੌਰਾਨ ਕਮਲ ਹਾਸਨ ਨੇ ਖੁਦ ਨੂੰ ਵੀ "ਬੱਚਾ" ਕਿਹਾ ਅਤੇ ਨੰਨ੍ਹੀ ਅਭਿਨੇਤਰੀ ਨੂੰ ਭਵਿੱਖ ਲਈ ਆਸ਼ੀਰਵਾਦ ਵੀ ਦਿੱਤਾ।
ਇਹ ਵੀ ਪੜ੍ਹੋ: ਅਦਾਕਾਰਾ ਅਮੀਸ਼ਾ ਪਟੇਲ ਦਾ ਵੱਡਾ ਬਿਆਨ, ਇਸ ਹਾਲੀਵੁੱਡ ਸੁਪਰਸਟਾਰ ਨਾਲ ਵਨ-ਨਾਈਟ ਸਟੈਂਡ ਲਈ ਹੈ ਤਿਆਰ !
ਤ੍ਰੀਸ਼ਾ ਨੂੰ ਇਹ ਐਵਾਰਡ ਮਰਾਠੀ ਫ਼ਿਲਮ 'Naal 2' ਵਿੱਚ ਉਸਦੀ ਸ਼ਾਨਦਾਰ ਅਦਾਕਾਰੀ ਲਈ ਦਿੱਤਾ ਗਿਆ। ਸਨਮਾਨ ਸਮਾਰੋਹ ਦੌਰਾਨ ਗੋਲਡਨ ਸਾੜੀ ਪਹਿਨ ਕੇ ਮੰਚ ‘ਤੇ ਪਹੁੰਚੀ ਤ੍ਰੀਸ਼ਾ ਦਾ ਸ਼ਾਹਰੁਖ਼ ਖਾਨ ਤੇ ਰਾਣੀ ਮੁਖਰਜੀ ਸਮੇਤ ਸਭ ਨੇ ਖੜ੍ਹ ਕੇ ਤਾਲੀਆਂ ਵਜਾ ਕੇ ਸਵਾਗਤ ਕੀਤਾ। ਨੰਨੀ ਅਭਿਨੇਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਨੂੰ ਇਹ ਐਵਾਰਡ ਲੈ ਕੇ ਬਹੁਤ ਖ਼ੁਸ਼ੀ ਹੋਈ। ਰਾਸ਼ਟਰਪਤੀ ਜੀ ਨੇ ਮੈਨੂੰ ਮੁਬਾਰਕਬਾਦ ਦਿੱਤੀ। ਮੈਂ ਇਸ ਲਈ ਇੱਕ ਹੀ ਦਿਨ ਵਿਚ ਤਿਆਰੀ ਕੀਤੀ ਸੀ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8