Kalki 2898 AD OTT Release:ਇਕ ਨਹੀਂ 2 ਪਲੇਟਫਾਰਮ ''ਤੇ ਰਿਲੀਜ਼ ਹੋਵੇਗੀ ਫ਼ਿਲਮ ਕਲਕੀ

06/28/2024 1:46:00 PM

ਮੁੰਬਈ- ਪ੍ਰਭਾਸ, ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ, ਦਿਸ਼ਾ ਪਟਾਨੀ ਅਤੇ ਕਮਲ ਹਾਸਨ ਸਟਾਰਰ ਫ਼ਿਲਮ 'ਕਲਕੀ 2898 ਏ. ਡੀ.' ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਹਿੱਟ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ ਭਾਰਤ 'ਚ 115 ਕਰੋੜ ਰੁਪਏ ਅਤੇ ਦੁਨੀਆ ਭਰ 'ਚ 65 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਦਾ ਕੁੱਲ ਕਲੈਕਸ਼ਨ 180 ਕਰੋੜ ਰੁਪਏ ਰਿਹਾ ਹੈ। ਇਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਲੱਖਾਂ ਲੋਕ ਸਿਨੇਮਾਘਰਾਂ 'ਚ ਜਾ ਕੇ ਫ਼ਿਲਮ ਦਾ ਆਨੰਦ ਲੈ ਰਹੇ ਹਨ, ਉਥੇ ਹੀ ਕੁਝ ਦਰਸ਼ਕ ਇਸ ਦੀ OTT ਰਿਲੀਜ਼ ਦੀ ਮੰਗ ਵੀ ਕਰ ਰਹੇ ਹਨ, ਇਸ ਲਈ ਅਸੀਂ ਅਜਿਹੇ ਦਰਸ਼ਕਾਂ ਨੂੰ ਦੱਸਣ ਜਾ ਰਹੇ ਹਾਂ ਕਿ 'ਕਲਕੀ 2898 ਏ. ਡੀ.' ਨੂੰ OTT 'ਤੇ ਰਿਲੀਜ਼ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਹਿਨਾ ਖ਼ਾਨ ਨੂੰ ਹੋਇਆ ਬ੍ਰੇਸਟ ਕੈਂਸਰ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਇਕ ਰਿਪੋਰਟ ਮੁਤਾਬਕ, ਪ੍ਰਭਾਸ ਸਟਾਰਰ ਫਿਲਮ ਨੂੰ ਇੱਕ ਨਹੀਂ ਸਗੋਂ ਦੋ OTT ਪਲੇਟਫਾਰਮਾਂ 'ਤੇ ਸਟ੍ਰੀਮ ਕੀਤਾ ਜਾਵੇਗਾ। ਇਹ ਦੋਵੇਂ ਪਲੇਟਫਾਰਮ ਨੈੱਟਫਲਿਕਸ ਅਤੇ ਪ੍ਰਾਈਮ ਵੀਡੀਓ ਹਨ। ਰਿਪੋਰਟ ਮੁਤਾਬਕ 'ਕਲਕੀ 2898 ਏ. ਡੀ.' ਦੇ ਹਿੰਦੀ ਸਟ੍ਰੀਮਿੰਗ ਰਾਈਟਸ ਨੂੰ ਨੈੱਟਫਲਿਕਸ ਨੇ ਖਰੀਦ ਲਿਆ ਹੈ ਅਤੇ ਇਹ 175 ਕਰੋੜ ਰੁਪਏ 'ਚ ਖਰੀਦੇ ਗਏ ਹਨ। ਇਸ ਦੇ ਨਾਲ ਹੀ ਪ੍ਰਾਈਮ ਵੀਡੀਓ ਨੇ 'ਕਲਕੀ 2898 ਏ. ਡੀ.' ਦੇ ਤਾਮਿਲ, ਕੰਨੜ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਦੇ ਸਟ੍ਰੀਮਿੰਗ ਅਧਿਕਾਰ ਖਰੀਦ ਲਏ ਹਨ। ਪ੍ਰਾਈਮ ਵੀਡੀਓ ਨੇ ਇਸ ਨੂੰ 200 ਕਰੋੜ ਰੁਪਏ 'ਚ ਖਰੀਦਿਆ ਹੈ। ਇਸ ਦੇ ਨਾਲ ਹੀ, ਜੇਕਰ ਅਸੀਂ ਇਸ ਦੀ OTT ਰਿਲੀਜ਼ ਡੇਟ ਦੀ ਗੱਲ ਕਰੀਏ, ਤਾਂ ਇਸਨੂੰ ਅਗਲੇ 2 ਮਹੀਨਿਆਂ ਤੱਕ ਕਿਸੇ ਵੀ OTT ਪਲੇਟਫਾਰਮ 'ਤੇ ਸਟ੍ਰੀਮ ਨਹੀਂ ਕੀਤਾ ਜਾਵੇਗਾ। ਮਤਲਬ ਦਰਸ਼ਕਾਂ ਨੂੰ ਓਟੀਟੀ ਲਈ ਇੰਨਾ ਲੰਬਾ ਇੰਤਜ਼ਾਰ ਕਰਨਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਰੂਪਾਲੀ ਗਾਂਗੁਲੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲ਼ਿਖ ਕੇ ਕੀਤੀ ਇਹ ਅਪੀਲ

ਇਸ ਦੇ ਨਾਲ ਹੀ 'ਕਲਕੀ 2898 ਈ:' ਨੂੰ ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ 'ਚ ਪ੍ਰਭਾਸ ਦੇ ਮੁਕਾਬਲੇ ਅਮਿਤਾਭ ਬੱਚਨ ਦੀ ਸਕ੍ਰੀਨ ਸਪੇਸ ਜ਼ਿਆਦਾ ਹੈ। ਇਸ ਲਈ ਇਸ ਨੂੰ ਅਮਿਤਾਭ ਦੀ ਫ਼ਿਲਮ ਵੀ ਕਿਹਾ ਜਾ ਰਿਹਾ ਹੈ। ਫ਼ਿਲਮ 'ਚ ਅਮਿਤਾਭ ਨੂੰ ਪ੍ਰਭਾਸ ਤੋਂ ਜ਼ਿਆਦਾ ਐਕਸ਼ਨ ਸੀਨ ਕਰਦੇ ਦੇਖਿਆ ਗਿਆ ਹੈ। ਅਮਿਤਾਭ ਨੇ ਅਸ਼ਵਥਾਮਾ ਦਾ ਕਿਰਦਾਰ ਨਿਭਾਇਆ ਹੈ।


Priyanka

Content Editor

Related News