1 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਫ਼ਿਲਮ ‘ਕਲੀ ਜੋਟਾ’ ਦਾ ਟਰੇਲਰ, 3 ਫਰਵਰੀ ਨੂੰ ਹੋ ਰਹੀ ਰਿਲੀਜ਼ (ਵੀਡੀਓ)
Sunday, Jan 29, 2023 - 11:59 AM (IST)

ਚੰਡੀਗੜ੍ਹ (ਬਿਊਰੋ)– ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮ ‘ਕਲੀ ਜੋਟਾ’ ਬੇਹੱਦ ਚਰਚਾ ’ਚ ਹੈ। ‘ਕਲੀ ਜੋਟਾ’ ਫ਼ਿਲਮ ਦੁਨੀਆ ਭਰ ’ਚ 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੇ ਟਰੇਲਰ ਨੂੰ ਯੂਟਿਊਬ ’ਤੇ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ : ਦੁਖਦਾਈ ਖ਼ਬਰ : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ
ਦੱਸ ਦੇਈਏ ਕਿ ‘ਕਲੀ ਜੋਟਾ’ ਇਕ ਸਮਾਜਿਕ ਮੁੱਦੇ ਦਾ ਡਰਾਮਾ ਹੈ, ਜੋ ਪਾਤਰਾਂ ਦੀਆਂ ਘਟਨਾਵਾਂ ਤੇ ਭਾਵਨਾਵਾਂ ਦੀ ਇਕ ਵਿਸ਼ਾਲ ਸ਼੍ਰੇਣੀ ਦੀ ਪੜਚੋਲ ਕਰਦਾ ਹੈ। ਇਹ ਪਿਆਰ ਦਾ ਇਕ ਸੁੰਦਰ ਪੋਰਟਰੇਟ ਵੀ ਹੈ ਤੇ ਸਮੇਂ ਤੇ ਉਮਰ ਤੋਂ ਪਰੇ ਸ਼ੁੱਧ ਤੇ ਨਿਰਸਵਾਰਥ ਪਿਆਰ ਦੇ ਸਮੇਂ ਬਾਰੇ ਯਾਦ ਦਿਵਾਉਂਦਾ ਹੈ।
ਫ਼ਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂ. ਐਂਡ ਆਈ ਫ਼ਿਲਮਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ, ਜਿਸ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਨੇ ਪ੍ਰੋਡਿਊਸ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।