ਆਰੀਅਨ ਖਾਨ ਦੀ ਗ੍ਰਿਫਤਾਰੀ ਨੂੰ ਕਾਜੋਲ ਦੀ ਭੈਣ ਤਨੀਸ਼ਾ ਨੇ ਹਰਾਸਮੈਂਟ ਦੱਸਦੇ ਹੋਏ ਆਖੀ ਇਹ ਗੱਲ
Thursday, Oct 14, 2021 - 11:32 AM (IST)
ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਐੱਨ.ਸੀ.ਬੀ. ਨੇ 2 ਅਕਤਬੂਰ ਨੂੰ ਕਰੂਜ਼ 'ਤੇ ਡਰੱਗ ਪਾਰਟੀ ਕਰਦੇ ਹੋਏ ਹਿਰਾਸਤ 'ਚ ਲਿਆ ਸੀ। ਇਸ ਤੋਂ ਬਾਅਦ ਆਰੀਅਨ ਤੋਂ ਪੁੱਛਗਿੱਛ ਕੀਤੀ ਗਈ ਅਤੇ 3 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਕੋਰਟ ਨੇ ਆਰੀਅਨ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। 13 ਅਕਤੂਬਰ ਨੂੰ ਆਰੀਅਨ ਦੀ ਕੋਰਟ 'ਚ ਜ਼ਮਾਨਤ 'ਤੇ ਸੁਣਵਾਈ ਸੀ ਜਿਸ ਨੂੰ ਟਾਲ ਦਿੱਤਾ ਗਿਆ। ਅੱਜ ਆਰੀਅਨ ਦੀ 11 ਵਜੇ ਫਿਰ ਕੋਰਟ 'ਚ ਸੁਣਵਾਈ ਹੈ। ਆਰੀਅਨ ਦੀ ਸੁਣਵਾਈ ਦੇ ਲਗਾਤਾਰ ਟਲਣ ਦੇ ਕਾਰਨ ਸ਼ਾਹਰੁਖ ਅਤੇ ਗੌਰੀ ਖਾਨ ਬਹੁਤ ਪਰੇਸ਼ਾਨ ਹੈ। ਇਸ ਮੁਸ਼ਕਿਲ ਘੜੀ 'ਚ ਸਿਤਾਰੇ ਅਤੇ ਪ੍ਰਸ਼ੰਸਕ ਸ਼ਾਹਰੁਖ ਦੀ ਸਪੋਰਟ ਅਤੇ ਆਰੀਅਨ ਦਾ ਸਾਥ ਦੇ ਰਹੇ ਹਨ। ਹੁਣ ਅਦਾਕਾਰ ਤਨੀਸ਼ਾ ਮੁਖਰਜੀ ਨੇ ਆਰੀਅਨ ਦੇ ਪੱਖ 'ਚ ਗੱਲ ਕੀਤੀ ਹੈ।
ਤਨੀਸ਼ਾ ਨੇ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਆਰੀਅਨ ਖਾਨ ਦੇ ਕੇਸ 'ਚ ਇਹ ਵਾਅਕੇ ਹਰਾਸਮੈਂਟ ਹੈ। ਇਕ ਬੱਚੇ ਨੂੰ ਮੀਡੀਆ ਟਰਾਇਲ 'ਤੇ ਰੱਖਿਆ ਜਾ ਰਿਹਾ ਹੈ। ਇਹ ਅਸਲੀ ਜਨਰਲਿਜ਼ਮ ਨਹੀਂ ਹੈ, ਸਗੋਂ ਸੈਂਸੇਸ਼ਨਲ ਬਣਾਉਣਾ ਹੈ। ਬਾਲੀਵੁੱਡ 'ਤੇ ਅਟੈਕ ਹੈ। ਬਦਕਿਸਮਤੀ ਨਾਲ, ਲੋਕ ਸਾਡੇ ਸਿਤਾਰਿਆਂ ਪ੍ਰਤੀ ਕਠੋਰ ਹੋ ਗਏ ਹਨ। ਅਜਿਹੀਆਂ ਗੱਲਾਂ ਕਹਿ ਰਹੇ ਹਨ ਸਟਾਰ ਕਿਡ ਹੋਣ ਦੇ ਇਹ ਫਾਇਦੇ ਅਤੇ ਨੁਕਸਾਨ ਹੈ।ਸੱਚ 'ਚ।ਜ਼ਾਹਿਰ ਹੈ ਕਿ ਉਨ੍ਹਾਂ ਦੇ ਅੰਦਰ ਕੋਈ ਦਯਾ ਨਹੀਂ ਹੈ। ਇਹ ਦੇਸ਼ ਸਾਡੇ ਸਭ ਲਈ ਹੈ ਅਤੇ ਲੋਕਾਂ ਨੂੰ ਸਬੂਤਾਂ ਨੂੰ ਦੇਖਦੇ ਹੋਏ ਜ਼ਿਆਦਾ ਸਮਝਦਾਰ ਹੋਣਾ ਚਾਹੀਦਾ ਅਤੇ ਸੋਚਣਾ ਚਾਹੀਦਾ ਕਿ ਜੇਕਰ ਮੇਰੇ ਬੱਚੇ ਦੇ ਨਾਲ ਅਜਿਹਾ ਹੋ ਰਿਹਾ ਹੁੰਦਾ ਤਾਂ ਕਿ ਹੁੰਦਾ? ਮੈਨੂੰ ਕੀ ਕਰਨਾ ਹੋਵੇਗਾ? ਕੀ ਇਹ ਇਨਸਾਫ ਹੈ?
ਦੱਸ ਦੇਈਏ ਕਿ ਸੈਸ਼ਨ ਕੋਰਟ 'ਚ 13 ਅਕਤੂਬਰ ਨੂੰ ਹੋਈ ਸੁਣਵਾਈ 'ਚ ਅਡੀਸ਼ਨਲ ਸਾਲੀਸਿਟਰ ਜਨਰਲ ਅਨਿਲ ਸਿੰਘ ਵਲੋਂ ਆਰੀਅਨ 'ਤੇ 'ਇੰਟਰਨੈਸ਼ਨਲ ਡਰੱਗਸ ਤਸਕਰੀ ਦੇ ਦੋਸ਼ ਲਗਾਏ ਗਏ। ਪਰ ਆਰੀਅਨ ਦੇ ਵਕੀਲ ਅਮਿਤ ਦੇਸਾਈ ਨੇ ਉਨ੍ਹਾਂ ਦੋਸ਼ਾਂ ਨੂੰ ਬੇਤੂਕਾ ਦੱਸਿਆ।