6 ਮਹੀਨਿਆਂ ਦਾ ਹੋਇਆ ਕਾਜਲ ਅਗਰਵਾਲ ਦਾ ਪੁੱਤਰ, ਤਸਵੀਰਾਂ ਸ਼ੇਅਰ ਕਰ ਆਖੀ ਇਹ ਗੱਲ

Thursday, Oct 20, 2022 - 10:44 AM (IST)

6 ਮਹੀਨਿਆਂ ਦਾ ਹੋਇਆ ਕਾਜਲ ਅਗਰਵਾਲ ਦਾ ਪੁੱਤਰ, ਤਸਵੀਰਾਂ ਸ਼ੇਅਰ ਕਰ ਆਖੀ ਇਹ ਗੱਲ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਦਾ ਪੁੱਤਰ ਨੀਲ 6 ਮਹੀਨੇ ਦਾ ਹੋ ਗਿਆ ਹੈ। ਇਸ ਖ਼ਾਸ ਮੌਕੇ 'ਤੇ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਨੋਟ ਲਿਖ ਕੇ ਆਪਣੇ ਪੁੱਤਰ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ।

PunjabKesari

ਕਾਜਲ ਨੇ ਪੁੱਤਰ ਨੀਲ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ''ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ 6 ਮਹੀਨੇ ਬੀਤ ਗਏ ਹਨ। ਤੇਰੇ ਜਨਮ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਗਈ। ਮੈਂ ਪਹਿਲਾਂ ਬਹੁਤ ਡਰੀ ਹੋਈ ਹੋਈ ਸੀ। ਉਸ ਤੋਂ ਬਾਅਦ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਅਤੇ ਤੂੰ ਮੈਨੂੰ ਬੇਅੰਤ ਖੁਸ਼ੀ ਦਿੱਤੀ ਹੈ।''

PunjabKesari

ਦੱਸ ਦਈਏ ਕਿ ਕਾਜਲ ਅਗਰਵਾਲ ਨੇ ਸਾਲ 2020 'ਚ ਗੌਤਮ ਕਿਚਲੂ ਨਾਲ ਵਿਆਹ ਕਰਵਾਇਆ ਸੀ। ਕਾਜਲ ਅਗਰਵਾਲ ਨੇ ਸਾਲ 2004 'ਚ ਅਦਾਕਾਰੀ ਦੀ ਦੁਨੀਆ 'ਚ ਐਂਟਰੀ ਕੀਤੀ। 6 ਮਹੀਨੇ ਪਹਿਲਾਂ ਹੀ ਉਹ ਮਾਂ ਬਣੀ ਸੀ। ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਨੀਲ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਕਾਜਲ ਨੇ ਵੀ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ। ਕਾਜਲ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ।

PunjabKesari

ਦੱਸਣਯੋਗ ਹੈ ਕਿ ਕਾਜਲ ਅਗਰਵਾਲ ਤੇਲਗੂ, ਤਾਮਿਲ ਅਤੇ ਹਿੰਦੀ ਸਿਨੇਮਾ ਦੀ ਅਦਾਕਾਰਾ ਹੈ। ਉਹ ਬਾਲੀਵੁੱਡ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਸਾਲ 2004 'ਚ ਕਾਜਲ ਨੇ 'ਕਿਉਂ ਹੋ ਗਿਆ ਨਾ' ਫ਼ਿਲਮ ਨਾਲ ਆਪਣਾ ਡੈਬਿਊ ਕੀਤਾ ਸੀ।

PunjabKesari

ਇਸ ਤੋਂ ਬਾਅਦ ਉਹ 2007 'ਚ ਰਿਲੀਜ਼ ਹੋਈ ਤੇਲਗੂ ਫ਼ਿਲਮ 'ਲਕਸ਼ਮੀ ਕਲਿਆਣਮ' 'ਚ ਵੀ ਨਜ਼ਰ ਆਈ। ਸਾਲ 2009 'ਚ ਰਾਮਚਰਨ ਤੇਜਾ ਨਾਲ ਆਈ ਫ਼ਿਲਮ 'ਮਗਧੀਰਾ' ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।

PunjabKesari

ਇਸ ਫ਼ਿਲਮ ਨੇ ਕਾਜਲ ਦੇ ਕਰੀਅਰ ਦੀ ਦਿਸ਼ਾ ਹੀ ਬਦਲ ਦਿੱਤੀ ਅਤੇ ਉਸ ਨੂੰ ਵੱਡੀਆਂ ਹੀਰੋਇਨਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ। ਕਾਜਲ ਬਾਲੀਵੁੱਡ ਦੀਆਂ ਕਈ ਬਲਾਕਬਸਟਰ ਫ਼ਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ। ਸਪੈਸ਼ਲ 26 'ਚ ਕਾਜਲ ਨੇ ਮੁੱਖ ਕਿਰਦਾਰ ਨਿਭਾਇਆ ਸੀ।

PunjabKesari


PunjabKesari

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

 


author

sunita

Content Editor

Related News