ਕਾਜਲ ਅਗਰਵਾਲ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਬੇਬੀ ਬੰਪ ਨੂੰ ਫਲਾਂਟ ਕਰਦੀ ਆਈ ਨਜ਼ਰ

03/14/2022 10:51:01 AM

ਮੁੰਬਈ (ਬਿਊਰੋ)– ਸਾਊਥ ਫ਼ਿਲਮ ਅਦਾਕਾਰਾ ਕਾਜਲ ਅਗਰਵਾਲ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਕਾਫੀ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਪ੍ਰੈਗਨੈਂਸੀ ਦੇ ਤੀਜੇ ਟ੍ਰਾਈਮਿਸਟਰ ’ਚ ਹੈ ਤੇ ਜਲਦ ਹੀ ਆਪਣੇ ਘਰ ਇਕ ਨੰਨ੍ਹੇ ਮਹਿਮਾਨ ਨੂੰ ਲੈ ਕੇ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਹਾਲ ਹੀ ’ਚ ਪਤੀ ਗੌਤਮ ਕਿਚਲੂ ਨਾਲ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ।

PunjabKesari

ਖ਼ਾਸ ਗੱਲ ਇਹ ਹੈ ਕਿ ਫੋਟੋਸ਼ੂਟ ’ਚ ਅਦਾਕਾਰਾ ਆਪਣੇ ਪਹਿਲੇ ਬੱਚੇ ਨੂੰ ਫੈਮਿਲੀ ਫੋਟੋ ’ਚ ਨਾਲ ਲਿਆਉਣਾ ਨਹੀਂ ਭੁੱਲੀ। ਅਦਾਕਾਰਾ ਨੇ ਇਹ ਬੇਹੱਦ ਪਿਆਰਾ ਫੋਟੋਸ਼ੂਟ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਜੋ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ।

PunjabKesari

ਅਦਾਕਾਰਾ ਕਾਜਲ ਅਗਰਵਾਲ ਨੇ ਹਾਲ ਹੀ ’ਚ ਬਲੈਕ ਐਂਡ ਵ੍ਹਾਈਟ ਥੀਮ ਨਾਲ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ। ਜਿਸ ’ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟਿੱਕ ਗਈਆਂ ਹਨ।

ਇਸ ਫੋਟੋਸ਼ੂਟ ’ਚ ਅਦਾਕਾਰਾ ਪਹਿਲੀ ਵਾਰ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਖ਼ੂਬ ਦੇਖੀਆਂ ਜਾ ਰਹੀਆਂ ਹਨ।

PunjabKesari

ਅਸਲ ’ਚ ਇਸ ਫੋਟੋਸ਼ੂਟ ’ਚ ਅਦਾਕਾਰਾ ਆਪਣੇ ਕੁੱਤੇ ਮਿਆ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਫ਼ਿਲਮ ਅਦਾਕਾਰਾ ਆਪਣੇ ਕੁੱਤੇ ’ਤੇ ਬੇਪਨਾਹ ਪਿਆਰ ਲੁਟਾਉਂਦੀ ਨਜ਼ਰ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News