ਕਾਇਨਾਤ ਅਰੋੜਾ ਦਾ ਹੋ ਗਿਆ ਬ੍ਰੇਕਅੱਪ, ਕਾਰਨ ਜਾਣ ਹੋ ਜਾਓਗੇ ਹੈਰਾਨ

Wednesday, Oct 16, 2024 - 03:42 PM (IST)

ਕਾਇਨਾਤ ਅਰੋੜਾ ਦਾ ਹੋ ਗਿਆ ਬ੍ਰੇਕਅੱਪ, ਕਾਰਨ ਜਾਣ ਹੋ ਜਾਓਗੇ ਹੈਰਾਨ

ਮੁੰਬਈ- ਮਸ਼ਹੂਰ ਅਦਾਕਾਰਾ ਕਾਇਨਾਤ ਅਰੋੜਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਇੱਕ ਅਜਿਹਾ ਬਿਆਨ ਦਿੱਤਾ, ਜਿਸ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ। ਅਦਾਕਾਰਾ ਕਾਇਨਾਤ ਅਰੋੜਾ ਨੇ ਆਪਣੇ ਪ੍ਰੇਮੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਿਸ ਨੂੰ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ। 

ਇਹ ਖ਼ਬਰ ਵੀ ਪੜ੍ਹੋ -ਇਸ ਮਾਡਲ ਨੇ ਬੈਸਟਫਰੈਂਡ ਦੇ BF ਨਾਲ ਹੈਲੀਕਾਪਟਰ 'ਚ ਕੀਤੀ ਮੰਗਣੀ, ਤਸਵੀਰਾਂ ਵਾਇਰਲ

ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲ ਕਰਦਿਆ ਅਦਾਕਾਰਾ ਕਾਇਨਾਤ ਨੇ ਕਿਹਾ ਕਿ ਫਿਲਮ 'ਚ ਅਜਿਹਾ ਮੁੱਦਾ ਦਿਖਾਇਆ ਜਾਵੇਗਾ ਜੋ ਪਹਿਲਾਂ ਨਹੀਂ ਦਿਖਾਇਆ ਗਿਆ। ਇਸ ਫਿਲਮ 'ਚ ਲੜਕਿਆਂ ਦੀ ਜਨਤਕ ਤੌਰ 'ਤੇ ਪਿਸ਼ਾਬ ਕਰਨ ਦੀ ਆਦਤ ਨੂੰ ਦਿਖਾਇਆ ਜਾਵੇਗਾ ਅਤੇ ਦੱਸਿਆ ਜਾਵੇਗਾ ਕਿ ਅਜਿਹਾ ਕਰਨਾ ਬਹੁਤ ਗਲਤ ਹੈ ਅਤੇ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਉਸ ਦਾ ਆਪਣੇ ਪ੍ਰੇਮੀ ਨਾਲ ਇਸੇ ਮੁੱਦੇ 'ਤੇ ਬ੍ਰੇਕਅੱਪ ਹੋ ਗਿਆ ਸੀ ਕਿਉਂਕਿ ਉਹ ਜਨਤਕ ਤੌਰ 'ਤੇ ਪਿਸ਼ਾਬ ਕਰਦਾ ਸੀ ਅਤੇ ਉਸ ਤੋਂ ਬਾਅਦ ਆਪਣੇ ਹੱਥ ਵੀ ਨਹੀਂ ਧੋਂਦਾ ਸੀ। ਕਾਇਨਤ ਨੇ ਕਿਹਾ ਕਿ ਕੁਝ ਲੜਕੇ ਬਿਲਕੁਲ ਵੀ ਨਹੀਂ ਸਮਝਦੇ ਕਿ ਅਜਿਹਾ ਕਰਨਾ ਬਹੁਤ ਗਲਤ ਹੈ।

ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਚਚੇਰੀ ਭੈਣ ਕਾਇਨਾਤ 
ਦੱਸ ਦੇਈਏ ਕਿ ਕਾਇਨਾਤ ਅਰੋੜਾ ਫਿਲਮ 'ਗ੍ਰੈਂਡ ਮਸਤੀ' 'ਚ ਨਜ਼ਰ ਆਈ ਸੀ, ਜਿਸ ਤੋਂ ਉਨ੍ਹਾਂ ਨੂੰ ਪਛਾਣ ਮਿਲੀ ਪਰ ਇਸ ਤੋਂ ਬਾਅਦ ਉਹ ਕੁਝ ਹੀ ਫਿਲਮਾਂ 'ਚ ਨਜ਼ਰ ਆਈ। ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਚਚੇਰੀ ਭੈਣ ਵਜੋਂ ਵੀ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ। ਕਾਇਨਾਤ ਹੁਣ ਤੱਕ ਆਪਣੀ ਮਜ਼ਬੂਤ ​​ਇਮੇਜ਼ ਬਣਾਉਣ ਵਿੱਚ ਸਫਲ ਨਹੀਂ ਹੋਈ। ਹੁਣ ਅਦਾਕਾਰਾ ਆਉਣ ਵਾਲੀ ਫਿਲਮ 'ਮੁਤਰਾ ਵਿਸਰਜਨ ਵਰਜਿਤ ਹੈ' 'ਚ ਨਜ਼ਰ ਆਵੇਗੀ।

ਕਾਇਨਾਤ ਨੇ ਦਿਵਿਆ ਨੂੰ ਕੀਤਾ ਯਾਦ 

ਕੁਝ ਸਮਾਂ ਪਹਿਲਾਂ ਆਪਣੀ ਚਚੇਰੀ ਭੈਣ ਦਿਵਿਆ ਭਾਰਤੀ ਨੂੰ ਯਾਦ ਕਰਦੇ ਹੋਏ ਕਾਇਨਾਤ ਨੇ ਦੱਸਿਆ ਸੀ ਕਿ ਜਦੋਂ ਉਹ ਫਿਲਮ 'ਦੀਵਾਨਾ' ਦੀ ਸ਼ੂਟਿੰਗ ਕਰ ਰਹੀ ਸੀ, ਜਿਸ 'ਚ 'ਐਸੀ ਦੀਵਾਨਗੀ' ਗੀਤ ਗਾਇਆ ਜਾਣਾ ਸੀ ਤਾਂ ਦਿਵਿਆ ਸਾਰੰਗਪੁਰ ਆਈ ਸੀ। ਉਸ ਸਮੇਂ ਪੂਰੇ ਸ਼ਹਿਰ 'ਚ ਹਫੜਾ-ਦਫੜੀ ਮਚ ਗਈ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਦਿਵਿਆ ਭਾਰਤੀ ਆਈ ਹੈ। ਮੈਂ ਉਸ ਸਮੇਂ ਜਵਾਨ ਸੀ। ਉਹ ਅੰਬਾਲਾ ਰੋਡ 'ਤੇ ਸਾਰੰਗਪੁਰ 'ਤੇ ਕਿਸੇ ਨੂੰ ਮਿਲਣ ਗਈ ਸੀ ਅਤੇ ਉਸ ਸਮੇਂ ਇੰਝ ਲੱਗਾ ਜਿਵੇਂ ਕੋਈ ਮਰ ਗਿਆ ਹੋਵੇ। ਸਾਰੰਗਪੁਰ ਇੱਕ ਛੋਟਾ ਜਿਹਾ ਸ਼ਹਿਰ ਹੈ ਅਤੇ ਭੀੜ ਇੰਨੀ ਵੱਧ ਗਈ ਸੀ ਕਿ ਹਰ ਕੋਈ ਉਤਸੁਕਤਾ ਨਾਲ ਉੱਥੇ ਸੀ। ਮੈਨੂੰ ਉਨ੍ਹਾਂ ਦਾ ਇਹ ਕਿੱਸਾ ਯਾਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News