ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਪ੍ਰਸ਼ੰਸਕਾਂ ਦੀ ਪਹਿਲਕਦਮੀ, ਹੁਣ ਕੋਰਟ 'ਚ ਪਾਈ ਜਾਵੇਗੀ ਪਟੀਸ਼ਨ
Sunday, Nov 13, 2022 - 05:47 PM (IST)
ਜਲੰਧਰ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇਸ ਮਾਮਲੇ 'ਚ ਹਾਲੇ ਵੀ ਉਸ ਦੇ ਮਾਪਿਆਂ ਦੇ ਨਾਲ-ਨਾਲ ਉਸ ਦੇ ਪ੍ਰਸ਼ੰਸਕਾਂ ਨੂੰ ਵੀ ਸਿੱਧੂ ਲਈ ਇਨਸਾਫ ਦੀ ਬੇਸਬਰੀ ਨਾਲ ਉਡੀਕ ਹੈ। ਉਥੇ ਹੀ ਇਸ ਮਾਮਲੇ 'ਚ ਪੁਲਸ ਨੇ ਕਈ ਨਾਮੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਇੱਕ ਹੋਰ ਕਦਮ ਚੁੱਕਿਆ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਫੈਨਸ ਦਾ ਆਉਣਾ-ਜਾਣਾ ਲਗਾਤਾਰ ਜਾਰੀ ਹੈ ਅਤੇ ਉਸ ਦੀ ਹਵੇਲੀ 'ਤੇ ਹੁਣ ਜਸਟਿਸ ਬੁੱਕ ਲਗਾਈ ਗਈ ਹੈ, ਜਿਸ 'ਤੇ ਇੱਥੇ ਆਉਣ ਵਾਲੇ ਲੋਕ ਸਿੱਧੂ ਦੇ ਇਨਸਾਫ਼ ਲਈ ਦਸਤਖ਼ਤ ਕਰਨਗੇ ਤੇ ਇਨਸਾਫ਼ ਲਈ ਅਪੀਲ ਵੀ ਕਰਨਗੇ। ਹੁਣ 100000 ਪ੍ਰਸ਼ੰਸ਼ਕਾਂ ਦੇ ਦਸਤਖ਼ਤ ਪੂਰੇ ਹੋਣ ਤੋਂ ਬਾਅਦ ਇਸ ਬੁੱਕ ਨੂੰ ਕੋਰਟ 'ਚ ਪੇਸ਼ ਕਰਕੇ ਸਿੱਧੂ ਦੇ ਕਤਲ ਮਾਮਲੇ 'ਚ ਇਨਸਾਫ਼ ਲਈ ਪਟੀਸ਼ਨ ਪਾਈ ਜਾਵੇਗੀ।
ਦੱਸਣਯੋਗ ਹੈ ਕਿ 29 ਮਈ ਨੂੰ ਸਿੱਧੂ ਨੂੰ ਪਿੰਡ ਮੂਸੇਵਾਲਾ ਨੇੜੇ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦੇ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ 'ਤੇ ਏ.ਕੇ.-47 ਤੋਂ ਇਲਾਵਾ .30 ਬੋਰ ਅਤੇ 9 ਐੱਮ. ਐੱਮ ਪਿਸਤੌਲ ਨਾਲ ਗੋਲੀਬਾਰੀ ਕੀਤੀ ਗਈ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।