ਮੂਸੇਵਾਲਾ ਦੇ ਹੱਕ ''ਚ ਇਕੱਠੇ ਹੋਏ ਪੰਜਾਬੀ ਕਲਾਕਾਰ, ਪੋਸਟਾਂ ਪਾ ਕੇ ਮੰਗਿਆ ਇਨਸਾਫ

Tuesday, Aug 23, 2022 - 05:13 PM (IST)

ਮੂਸੇਵਾਲਾ ਦੇ ਹੱਕ ''ਚ ਇਕੱਠੇ ਹੋਏ ਪੰਜਾਬੀ ਕਲਾਕਾਰ, ਪੋਸਟਾਂ ਪਾ ਕੇ ਮੰਗਿਆ ਇਨਸਾਫ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ 3 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਹਾਲੇ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਇਸ ਦੌਰਾਨ ਹੁਣ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੇ ਹੱਕ 'ਚ ਪੰਜਾਬੀ ਇੰਡਸਟਰੀ ਨੇ ਆਵਾਜ਼ ਬੁਲੰਦ ਕਰ ਦਿੱਤੀ ਹੈ। ਹਾਲ ਹੀ 'ਚ ਮੂਸੇਵਾਲਾ ਦੇ ਪਿਤਾ ਵੱਲੋਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਇੰਸਟਾਗ੍ਰਾਮ ਅਕਾਊਂਟ ਬਣਾਇਆ ਗਿਆ। ਹੁਣ ਪੰਜਾਬੀ ਇੰਡਸਟਰੀ ਵੀ ਇਸ ਮੁਹਿੰਮ ਨੂੰ ਲੈ ਕੇ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ। ਕਈ ਪੰਜਾਬੀ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ।

PunjabKesari

ਗਾਇਕਾ ਅਫ਼ਸਾਨਾ ਖ਼ਾਨ
ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਸੀ ਅਫ਼ਸਾਨਾ ਖ਼ਾਨ। ਸਾਰੇ ਜਾਣਦੇ ਸੀ ਕਿ ਸਿੱਧੂ ਲਈ ਅਫ਼ਸਾਨਾ ਸਕੀਆਂ ਭੈਣਾਂ ਤੋਂ ਵਧ ਕੇ ਸੀ। ਇੰਨਾਂ ਹੀ ਨਹੀਂ ਅਫ਼ਸਾਨਾ ਹਰ ਸਾਲ ਸਿੱਧੂ ਨੂੰ ਰੱਖੜੀ ਵੀ ਬੰਨ੍ਹਦੀ ਸੀ। ਅਫ਼ਸਾਨਾ ਲਗਾਤਾਰ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਅਫ਼ਸਾਨਾ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਲਈ ਵੀਡੀਓ ਵੀ ਪਾਈ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ।

PunjabKesari

ਅਦਾਕਾਰਾ ਸੋਨਮ ਬਾਜਵਾ
ਸੋਨਮ ਬਾਜਵਾ ਤੇ ਸਿੱਧੂ ਮੂਸੇਵਾਲਾ ਕਾਫ਼ੀ ਚੰਗੇ ਦੋਸਤ ਸੀ। ਸੋਨਮ ਬਾਜਵਾ ਨੇ ਸਿੱਧੂ ਨਾਲ ਉਨ੍ਹਾਂ ਦੇ 2 ਗੀਤਾਂ 'ਚ ਲੀਡ ਮਾਡਲ ਦੇ ਤੌਰ 'ਤੇ ਕੰਮ ਕੀਤਾ ਸੀ। ਇਸ ਦੇ ਨਾਲ ਹੀ ਪਰਦੇ ਦੇ ਪਿੱਛੇ ਵੀ ਦੋਵੇਂ ਇੱਕ-ਦੂਜੇ ਨੂੰ ਕਾਫ਼ੀ ਸਪੋਰਟ ਕਰਦੇ ਸੀ। ਸੋਨਮ ਬਾਜਵਾ ਨੇ ਇੰਸਟਾਗ੍ਰਾਮ 'ਤੇ ਸਟੋਰੀ ਪਾ ਕੇ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ।

PunjabKesari

ਗਾਇਕਾ ਰੁਪਿੰਦਰ ਹਾਂਡਾ
ਕੁੱਝ ਦਿਨ ਪਹਿਲਾਂ ਹੀ ਰੁਪਿੰਦਰ ਹਾਂਡਾ ਨੇ ਵੀ ਸਿੱਧੂ ਮੂਸੇਵਾਲਾ ਲਈ ਵੀਡੀਓ ਪਾ ਕੇ ਇਨਸਾਫ਼ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਪੋਸਟ ’ਤੇ ਲਿਖਿਆ ਸੀ, ‘‘ਜਸਟਿਸ ਫਾਰ ਸਿੱਧੂ ਮੂਸੇ ਵਾਲਾ।’’ ਨਾਲ ਹੀ ਕੈਪਸ਼ਨ ’ਚ ਰੁਪਿੰਦਰ ਹਾਂਡਾ ਲਿਖਦੀ ਹੈ, ‘‘ਮੈਂ ਸਿੱਧੂ ਮੂਸੇ ਵਾਲਾ ਲਈ ਖੜ੍ਹੀ ਹਾਂ, ਹੋਰ ਕੌਣ-ਕੌਣ ਹੈ? ਅੱਜ ਇਕ ਮਾਂ ਦਾ ਪੁੱਤ ਮਰਿਆ, ਕੱਲ ਨੂੰ ਤੁਹਾਡਾ ਨੰਬਰ ਵੀ ਹੋ ਸਕਦਾ। ਮੈਂ ਉਸ ਦੇ ਜਿਊਂਦੇ ਜੀਅ ਵੀ ਉਸ ਦੇ ਨਾਲ ਸੀ ਤੇ ਉਸ ਦੇ ਜਾਣ ਤੋਂ ਬਾਅਦ ਵੀ ਹਾਂ। ਜਿਹੜੇ ਸਿੱਧੂ ਨੂੰ ਪਿਆਰ ਕਰਦੇ, ਮੀਂਹ ਵਰ੍ਹਾ ਦਿਓ ਪੋਸਟਾਂ ਦਾ। ਸਰਕਾਰਾਂ ਇਹ ਨਾ ਸਮਝਣ ਕਿ ਬਸ ਦੱਬੀ ਗਈ ਗੱਲ।’’
ਅੱਗੇ ਰੁਪਿੰਦਰ ਹਾਂਡਾ ਨੇ ਲਿਖਿਆ ਸੀ, ‘‘ਉਸ ਦੇ ਮਾਂ-ਬਾਪ ਦਾ ਦਰਦ ਨਹੀਂ ਦੇਖਿਆ ਜਾਂਦਾ, ਜਦੋਂ ਕਹਿੰਦੇ ਹੁਣ ਸਾਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ। ਮੈਂ ਚਾਹੁੰਦੀ ਹਾਂ ਅਸੀਂ ਉਨ੍ਹਾਂ ਦੇ ਇਨਸਾਫ਼ ਦੀ ਉਮੀਦ ਨੂੰ ਸੱਚ ਕਰਕੇ ਦਿਖਾਈਏ ਤੇ ਸਿੱਧੂ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ’ਚ ਉਨ੍ਹਾਂ ਦਾ ਸਾਥ ਦੇਈਏ। ਤੁਹਾਡੇ ਸਾਥ ਦੀ ਲੋੜ।’’

PunjabKesari

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ
ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਛੇੜ ਦਿੱਤੀ ਹੈ। ਦਰਅਸਲ, ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਇੰਸਟਾਗ੍ਰਾਮ ਅਕਾਊਂਟ ਬਣਾ ਲਿਆ ਹੈ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਆਉਂਦੇ ਹੀ ਕੁੱਝ ਘੰਟਿਆਂ ਦੌਰਾਨ ਹੀ ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਨੂੰ ਫ਼ਾਲੋ ਕੀਤਾ। 

PunjabKesari
ਬਲਕੌਰ ਸਿੱਧੂ ਨੇ ਪਹਿਲੀ ਪੋਸਟ ਆਪਣੇ ਮਰਹੂਮ ਪੁੱਤਰ ਮੂਸੇਵਾਲਾ ਨਾਲ ਸ਼ੇਅਰ ਕੀਤੀ। ਮੂਸੇਵਾਲਾ ਦੇ ਫ਼ੈਨਜ਼ ਉਨ੍ਹਾਂ ਦੀ ਇਸ ਪੋਸਟ 'ਤੇ ਖੂਬ ਪਿਆਰ ਲੁਟਾ ਰਹੇ ਹਨ ਅਤੇ ਨਾਲ ਹੀ ਆਪਣੇ ਚਹੇਤੇ ਸਿੰਗਰ ਲਈ ਇਨਸਾਫ਼ ਦੀ ਵੀ ਮੰਗ ਕਰ ਰਹੇ ਹਨ।  

PunjabKesari
 


author

sunita

Content Editor

Related News