‘ਦਿ ਆਰਚੀਜ਼’ ਦੇ ਪ੍ਰੀਮੀਅਰ ’ਚ ਮਾਂ ਸ਼੍ਰੀਦੇਵੀ ਦਾ ਗਾਊਨ ਪਾ ਕੇ ਪੁੱਜੀ ਖੁਸ਼ੀ ਕਪੂਰ

Wednesday, Dec 06, 2023 - 12:46 PM (IST)

‘ਦਿ ਆਰਚੀਜ਼’ ਦੇ ਪ੍ਰੀਮੀਅਰ ’ਚ ਮਾਂ ਸ਼੍ਰੀਦੇਵੀ ਦਾ ਗਾਊਨ ਪਾ ਕੇ ਪੁੱਜੀ ਖੁਸ਼ੀ ਕਪੂਰ

ਮੁੰਬਈ (ਬਿਊਰੋ) - ਆਪਣੇ ਬਾਲੀਵੁੱਡ ਡੈਬਿਊ ਨਾਲ ਲਾਈਮਲਾਈਟ ’ਚ ਆਈ ਖੁਸ਼ੀ ਕਪੂਰ ਨੇ ਨਾ ਸਿਰਫ ਆਪਣੀ ਐਕਟਿੰਗ ਨਾਲ ਸਗੋਂ ਆਪਣੇ ਫੈਸ਼ਨ ਸਟੇਟਮੈਂਟਸ ਨਾਲ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 

PunjabKesari

ਮੁੰਬਈ ’ਚ ਐੱਨ. ਐੱਮ. ਏ. ਸੀ. ਸੀ. ’ਚ ‘ਦਿ ਆਰਚੀਜ਼’ ਦੇ ਪ੍ਰੀਮੀਅਰ ’ਚ ਮਾਂ ਸ਼੍ਰੀ ਦੇਵੀ ਨੂੰ ਯਾਦ ਕਰਦੇ ਹੋਏ, ਉਹ ਉਨ੍ਹਾਂ ਦਾ ਗਾਊਨ ਪਹਿਨ ਕੇ ਸ਼ਾਮਲ ਹੋਈ। ਇਹ ਗਾਊਨ ਸ਼੍ਰੀ ਦੇਵੀ ਨੇ ਸਾਲ 2013 ’ਚ ਪਹਿਨਿਆ ਸੀ।

PunjabKesari

ਉਸ ਨੇ ਇਸ ਨੂੰ 2013 ਦੇ ਆਈਫਾ ਰੈੱਡ ਕਾਰਪੈੱਟ ’ਤੇ ਪਹਿਨਿਆ ਸੀ। ਖੁਸ਼ੀ ਆਪਣੀ ਮਾਂ ਨੂੰ ਸ਼ਰਧਾਂਜਲੀ ਦੇ ਕੇ ਬਹੁਤ ਖੁਸ਼ ਹੈ। ਖੁਸ਼ੀ ਨੇ ਰੈੱਡ ਕਾਰਪੈੱਟ ਲਈ ਮਾਂ ਸ਼੍ਰੀਦੇਵੀ ਦੇ ਗਹਿਣੇ ਵੀ ਪਹਿਨੇ ਸਨ।


author

sunita

Content Editor

Related News